ਅਹਿਮ ਖਬਰ :ਪੰਜਾਬ ‘ਚ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ
Pakistan: An al-Qaeda-linked terrorist in the Indian subcontinent has been arrested in Punjab for plotting attacks on Pakistan’s intelligence agencies and other important targets. According to a statement issued by the Punjab Police’s Counter-Terrorism Department on Monday, the agency was alerted to the incident at AQIS in Malhal Mughal area of Chakwal district, about 290 km from Lahore. Reliable information was received about the presence of terrorists.
According to the report, Arkam Aziz, a terrorist, was arrested following a sting operation and a large quantity of arms and ammunition were recovered from him. During the raid, 14 RPG-7 guns, two hand launchers, one grenade launcher, 32 (40 mm) grenade launcher and one light machine gun were recovered.
CTD agency said the seized weapons were kept at key locations in Punjab to carry out terrorist activities.
ਅਹਿਮ ਖਬਰ :ਪੰਜਾਬ ‘ਚ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ
ਪਾਕਿਸਤਾਨ : ਪਾਕਿਸਤਾਨ ‘ਚ ਖੁਫੀਆ ਅਦਾਰਿਆਂ ਤੇ ਹੋਰ ਮਹੱਤਵਪੂਰਨ ਟੀਚਿਆਂ ਉੱਤੇ ਹਮਲਿਆਂ ਦੀ ਯੋਜਨਾ ਬਣਾ ਰਹੇ ਭਾਰਤੀ ਉਪ ਮਹਾਂਦੀਪ ‘ਚ ਅਲ-ਕਾਇਦਾ ਨਾਲ ਜੁੜੇ ਇੱਕ ਅੱਤਵਾਦੀ ਨੂੰ ਪੰਜਾਬ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਮਵਾਰ ਨੂੰ ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਏਜੰਸੀ ਨੂੰ ਲਾਹੌਰ ਤੋਂ ਤਕਰੀਬਨ 290 ਕਿਲੋਮੀਟਰ ਦੂਰ ਚਕਵਾਲ ਜ਼ਿਲ੍ਹੇ ਦੇ ਮਲਹਾਲ ਮੁਗਲਾਨ ਇਲਾਕੇ ‘ਚ ਏਕਿਊ.ਆਈ.ਐਸ. ਅੱਤਵਾਦੀਆਂ ਦੀ ਮੌਜੂਦਗੀ ਬਾਰੇ ਭਰੋਸੇਯੋਗ ਸੂਚਨਾ ਮਿਲੀ ਸੀ।
ਰਿਪੋਰਟ ਅਨੁਸਾਰ, ਗੁਪਤ ਸੂਚਨਾ ਦੇ ਆਧਾਰ ਤੇ ਮੁਹਿੰਮ ਤੋਂ ਬਾਅਦ ਅੱਤਵਾਦੀ ਅਰਕਮ ਅਜ਼ੀਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਨ੍ਹਾਂ ਕੋਲੋ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ 14 ਆਰ.ਪੀ.ਜੀ.-7 ਬੰਦੂਕਾਂ, ਦੋ ਬਾਜੂਕਾ ਲਾਂਚਰ, ਇਕ ਗ੍ਰਨੇਡ ਲਾਂਚਰ, 32 (40 ਮਿਮੀ) ਗ੍ਰਨੇਡ ਲਾਂਚਰ ਅਤੇ ਇਕ ਲਾਈਟ ਮਸ਼ੀਨ ਗੰਨ ਬਰਮਾਦ ਕੀਤੀ ਗਈ।
ਸੀ.ਟੀ.ਡੀ. ਏਜੰਸੀ ਨੇ ਕਿਹਾ ਕਿ ਜਬਤ ਕੀਤੇ ਗਏ ਹਥਿਆਰਾਂ ਨੂੰ ਪੰਜਾਬ ਵਿੱਚ ਮਹੱਤਵਪੂਰਨ ਟਿਕਾਣਿਆਂ ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਰੱਖਿਆ ਗਿਆ ਸੀ।