ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖ਼ਾਨਦੇ ਖਿਲਾਫ ਸੰਮਨ ਜਾਰੀ ਕਰ ਕੇ ਉਨ੍ਹਾਂ ਨੂੰ 31 ਅਗਸਤ ਨੂੰ ਨਿੱਜੀ ਤੌਰ ਉੱਤੇ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਸੰਮਨ ਉਸ ਦੇ ਖਿਲਾਫ ਮਾਣਹਾਨੀ ਕੇਸ ਵਿੱਚਜਾਰੀ ਕੀਤਾ ਹੈ।
ਇਮਰਾਨ ਖਾਨ ਵੱਲੋਂ ਇੱਕ ਰੈਲੀ ਵਿੱਚ ਦਿੱਤੇ ਬਿਆਨ ਦੇ ਕਾਰਨ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਦੇ ਤਿੰਨ ਜੱਜਾਂ ਦੀ ਬੈਂਚ ਨੇ ਇਮਰਾਨ ਖ਼ਾਨ ਦੇ ਖਿਲਾਫ ਸੰਮਨ ਕੱਢਿਆ ਹੈ।ਇਸ ਬੈਂਚ ਦੀ ਅਗਵਾਈ ਜਸਟਿਸ ਮੋਹਸਿਨ ਅਖਤਰ ਕਿਆਨੀ ਕਰ ਰਹੇ ਸਨ ਅਤੇ ਜਸਟਿਸ ਬਾਬਰ ਸੱਤਾਰ ਤੇ ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਵੀ ਉਨ੍ਹਾਂ ਦੇ ਨਾਲ ਸਨ। ਕੇਸ ਦੀ ਸੁਣਵਾਈ ਵੇਲੇ ਅਦਾਲਤ ਨੇ ਐਡਵੋਕੇਟ ਜਨਰਲ ਤੋਂ ਪੁੱਛਿਆ ਕਿ ਇਮਰਾਨ ਨੇ ਕਦੋਂ ਅਤੇ ਕਿੱਥੇ ਨਿਆਂਪਾਲਿਕਾ ਵਿਰੁੱਧ ਝੂਠੇ ਬਿਆਨ ਦਿੱਤੇ ਹਨ। ਇਸ ਉੱਤੇ ਐਡਵੋਕੇਟ ਜਨਰਲ ਜਹਾਂਗੀਰ ਖਾਨ ਨੇ ਦੱਸਿਆ ਕਿ ਇਮਰਾਨ ਖਾਨ ਨੇ ਸ਼ਨੀਵਾਰ ਇਸਲਾਮਾਬਾਦ ਦੇ ਐੱਫ-9 ਪਾਰਕ ਵਿੱਚਕੀਤੀ ਰੈਲੀ ਵਿੱਚ ਕਿਹਾ ਸੀ ਕਿ ‘ਜੇਬਾ ਸਾਹਿਬਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਅਸੀਂ ਤੁਹਾਡੇ ਖਿਲਾਫ ਵੀ ਕਾਰਵਾਈ ਕਰਾਂਗੇ।’
ਵਰਨਣ ਯੋਗ ਹੈ ਕਿ ਸ਼ਾਹਬਾਜ਼ ਗਿੱਲ ਦੇ ਖਿਲਾਫ ਅਦਾਲਤ ਵਿੱਚ ਦੇਸ਼ ਧ੍ਰੋਹ ਦਾ ਕੇਸ ਦਰਜ ਹੋਇਆ ਹੈ।ਉਸ ਦੇ ਘਰੋਂ ਜਾਂਚ ਏਜੰਸੀਆਂ ਨੇ ਪਿਸਤੌਲ ਤੇ ਹੋਰ ਕਈ ਹਥਿਆਰ ਬਰਾਮਦ ਕੀਤੇ ਸਨ।
ਸਰਕਾਰ ਦੇ ਐਡਵੋਕੇਟ ਜਨਰਲ ਨੇ ਅਦਾਲਤ ਵਿੱਚ ਕਿਹਾ ਕਿ ਇਮਰਾਨ ਖਾਨ ਦੇਸ਼ ਦੀਆਂ ਸੰਸਥਾਵਾਂ ਦੇ ਖਿਲਾਫ ਲਗਾਤਾਰ ਗਲਤ ਬਿਆਨਬਾਜ਼ੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਚੋਣ ਕਮਿਸ਼ਨ ਬਾਰੇ ਵੀ ਵਿਵਾਦਤ ਬਿਆਨ ਦੇ ਚੁੱਕੇ ਹਨ।ਉਨ੍ਹਾ ਨੇ ਇਮਰਾਨ ਖਾਨ ਉੱਤੇਦੋਸ਼ ਲਾਇਆ ਕਿ ਉਹ ਏਦਾਂ ਦੇ ਬਿਆਨ ਸਿਰਫ ਦੇਸ਼ ਦੇ ਆਮ ਆਦਮੀ ਦਾ ਇਨ੍ਹਾਂ ਅਦਾਰਿਆਂ ਉੱਤੇ ਭਰੋਸਾ ਖਤਮ ਕਰਨ ਲਈ ਦੇ ਰਹੇ ਹਨ।