ਫੈਡਰਲ ਸਰਕਾਰ ਸਤੰਬਰ ਦੇ ਅੰਤ ਤੱਕ ਕੋਵਿਡ-19 ਸਬੰਧੀ ਵੈਕਸੀਨ ਬਾਰੇ ਸਰਹੱਦੀ ਨਿਯਮਾਂ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਐਰਾਈਵਕੈਨ ਨੂੰ ਵਿਕਲਪਿਕ ਐਪ ਬਣਾਉਣ ਦੀ ਵੀ ਯੋਜਨਾ ਬਣਾ ਰਹੀ ਹੈ।ਸਰਕਾਰ ਇਸ ਮਹੀਨੇ ਦੇ ਅੰਤ ਤੱਕ ਮਹਾਂਮਾਰੀ ਸਬੰਧੀ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰੇਗੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਿਬਰਲ ਸਰਕਾਰ ਨੇ ਯਾਤਰੀਆਂ ਲਈ ਕੋਵਿਡ-19 ਟੈਸਟਿੰਗ ਨੂੰ ਖਤਮ ਕਰਨ ਦੇ ਵੀ ਸੰਕੇਤ ਦਿੱਤੇ ਹਨ।
ਜੂਨ ਦੇ ਅਖੀਰ ਵਿੱਚ, ਫੈਡਰਲ ਸਰਕਾਰ ਨੇ ਕਿਹਾ ਸੀ ਕਿ ਸਰਹੱਦੀ ਪਾਬੰਦੀਆਂ, ਜਿਨ੍ਹਾਂ ਵਿੱਚ ਕੈਨੇਡਾ ਵਿੱਚ ਦਾਖਲ ਹੋਣ ਲਈ ਟੀਕਾਕਰਨ ਦੇ ਸਬੂਤ ਦੀ ਵੀ ਲੋੜ ਹੁੰਦੀ ਹੈ, ਘੱਟੋ-ਘੱਟ 30 ਸਤੰਬਰ ਤੱਕ ਲਾਗੂ ਰਹਿਣਗੀਆਂ। ਫੈਡਰਲ ਸਰਕਾਰ ਇਹਨਾਂ ਮਿਆਰਾਂ ਨੂੰ ਅੱਗੇ ਨਾ ਵਧਾਉਣ ਦਾ ਮਨ ਬਣਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਇਸ ਮਹੀਨੇ ਦੇ ਅੰਤ ਤੱਕ ਟੀਕਾਕਰਨ ਸਬੰਧੀ ਕਿਹੜੇ ਨਿਯਮਾਂ ਵਿੱਚ ਬਦਲਾਅ ਕਰੇਗੀ। ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
The federal government is preparing to end border regulations on the Covid-19 vaccine by the end of September. Along with this, the government is also planning to make arrivecan an optional app. The government will change its policies regarding the pandemic by the end of this month. According to information provided by reliable sources, the Liberal government has also indicated the abolition of Covid-19 testing for travellers.
In late June, the federal government said border restrictions, which also required proof of vaccination to enter Canada, would remain in place until at least September 30. According to the latest report, the federal government is making up its mind not to advance these standards. It is not yet clear which rules the government will change regarding vaccination by the end of this month. An announcement in this regard is likely to be made in the coming days.