ਕੈਨੇਡਾ ਵਿਚ ਪਰਵਾਸੀਆਂ ਦੀ ਅਗਵਾਈ ਵਾਲੀਆਂ ਸੰਸਥਾਵਾਂ, ਜਿਸ ਵਿਚ 480 ਤੋਂ ਵੱਧ ਸਿਵਿਲ ਸੋਸਾਇਟੀ ਸੰਸਥਾਵਾਂ ਵੀ ਸ਼ਾਮਲ ਹਨ, ਸਾਂਝੇ ਤੌਰ ‘ਤੇ ਕੈਨੇਡਾ ਵਿਚ ਮੌਜੂਦ ਸਾਰੇ 500,000 ਦੇ ਕਰੀਬ ਗ਼ੈਰ-ਦਸਤਾਵੇਜ਼ੀ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਸਮੇਤ ਕੈਨੇਡਾ ‘ਚ ਪੱਕਾ ਕਰਨ ਅਤੇ ਟੈਂਪੋਰੇਰੀ ਵਰਕ, ਸਟਡੀ ਜਾਂ ਰਿਫ਼ਿਊਜੀ ਪਰਮਿਟ ਵਾਲੇ ਸਾਰੇ 1.2 ਮਿਲੀਅਨ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਸਟੈਟਸ ਦੇਣ ਲਈ ਇੱਕ ਵਿਆਪਕ ਰੈਗੂਲਰਾਈਜ਼ੇਸ਼ਨ ਪ੍ਰੋਗਰਾਮ ਲਾਗੂ ਕਰਨ ਦੀ ਮੰਗ ਕਰ ਰਹੀਆਂ ਹਨ। ਉਹ ਨਵੰਬਰ ਵਿਚ ਔਟਵਾ ਜਾਣਗੇ ਅਤੇ ਕੈਬਿਨੇਟ ਨੂੰ ਇੱਕ ਪੱਤਰ ਸੌਂਪਣਗੇ।
ਮਾਈਗ੍ਰੈਂਟ ਵਰਕਰਜ਼ ਅਲਾਇੰਸ ਫ਼ਾਰ ਚੇਂਜ ਦੇ ਐਗਜ਼ੈਕਟਿਵ ਡਾਇਰੈਕਟਰ, ਸਈਅਦ ਨੇ ਕਿਹਾ, ਅਸੀਂ ਖ਼ੁਦ ਨੂੰ ਸੁਰੱਖਿਅਤ ਰੱਖਣ ਦੀ ਆਪਣੇ ਕੋਲ ਸ਼ਕਤੀ ਦੇ ਹੱਕਦਾਰ ਹਾਂ। ਜਦੋਂ ਸਾਡਾ ਸ਼ੋਸ਼ਣ ਹੋ ਰਿਹਾ ਹੋਵੇ ਤਾਂ ਮੁਲਕ ਤੋਂ ਡਿਪੋਰਟ ਹੋਣ ਦੇ ਡਰ ਤੋਂ ਮੁਕਤ ਹੋਕੇ ਅਸੀਂ ਆਪਣੇ ਕੋਲ ਬੋਲਣ ਦੀ ਸਮਰੱਥਾ ਹੋਣ ਦੇ ਹੱਕਦਾਰ ਹਾਂ
।
ਇਸ ਲਈ ਅਸੀਂ ਹਮਦਰਦੀ ਦੀ ਨਹੀਂ, ਕਾਰਵਾਈ ਦੀ ਮੰਗ ਕਰ ਰਹੇ ਹਾਂ
।
ਮਾਈਗ੍ਰੈਂਟ ਰਾਈਟਸ ਨੈੱਟਵਰਕ ਓਨਟੇਰੀਓ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਕੈਨੇਡਾ ਵਿੱਚ 23 ਵਿੱਚੋਂ ਇੱਕ ਨਿਵਾਸੀ ਨੂੰ ਬਰਾਬਰ ਅਧਿਕਾਰ ਨਹੀਂ ਹਨ ਅਤੇ ਉਹ ਹੈਲਥ ਕੇਅਰ ਅਤੇ ਸਮਾਜਿਕ ਸੇਵਾਵਾਂ ਤੋਂ ਵਾਂਝੇ ਹਨ।
ਪਹਿਲਾਂ ਚਲਾਏ ਗਏ ਕਈ ਪ੍ਰੋਗਰਾਮਾਂ, ਜਿਸ ਵਿਚ ਰਿਫ਼ਿਊਜੀਆਂ ਅਤੇ ਗ਼ੈਰ-ਦਸਤਾਵੇਜ਼ੀ ਹੈਲਥ-ਕੇਅਰ ਵਰਕਰਾਂ ਲਈ ਗਾਰਡੀਅਨ ਏਂਜਲਸ ਪ੍ਰੋਗਰਾਮ ਅਤੇ ਟੀ ਆਰ ਟੂ ਪੀ ਆਰ ਵੀ ਸ਼ਾਮਲ ਹਨ, ਸਮੇਤ ਕਈਆਂ ਦੀ ਮਿਆਦ ਖਤਮ ਹੋ ਗਈ ਹੈ, ਜਿਸ ਨਾਲ ਇਮੀਗ੍ਰੇਸ਼ਨ ਨੀਤੀ ਵਿੱਚ ਕੋਈ ਸਥਾਈ ਤਬਦੀਲੀਆਂ ਨਹੀਂ ਹੋਈਆਂ ਹਨ।