ਵਿਗਿਆਨੀਆਂ ਨੇ ਨਵਾਂ ਬਲੱਡ ਗਰੁੱਪ ਲੱਭਿਆ ਹੈ, ਬਲੱਡ ਟਾਈਪਸ ਦੇ ਨਵੇਂ ਗਰੁੱਪ Er ਦੀ ਭਾਲ ਨੂੰ ਜਿ਼ੰਦਗੀਆਂ ਬਚਾਉਣ ਲਈ ਅਹਿਮ ਦੱਸਿਆ ਜਾ ਰਿਹਾ ਹੈ।
ਇਸ ਨਵੇਂ ਬਲੱਡ ਗਰੁੱਪ ਨੂੰ Er ਦਾ ਨਾਂ ਦਿੱਤਾ ਗਿਆ ਹੈ। ਯੂਨੀਵਰਸਿਟੀ ਹੈਲਥ ਨੈੱਟਵਰਕ ਨੇ ਦੱਸਿਆ ਕਿ ਇਹ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੁਨੀਆਂ ਵਿੱਚ ਲੋਕਾਂ ਨੂੰ ਇਮਿਊਨ ਸਿਸਟਮ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ। ਇਸ ਨਵੇਂ Er ਬਲੱਡ ਗਰੁੱਪ ਨੂੰ ਪ੍ਰਚਲਤ ਬਲੱਡ ਗਰੁੱਪਜ਼ ਦੀ ਸੂਚੀ ਵਿੱਚ 44ਵੇਂ ਸਥਾਨ ਉੱਤੇ ਦਰਜ ਕਰ ਲਿਆ ਗਿਆ ਹੈ।
ਵਿਗਿਆਨੀਆਂ ਨੂੰ ਇਹ ਨਵਾਂ ਬਲੱਡ ਟਾਈਪ UK ਦੀ ਇੱਕ ਅਜਿਹੀ ਮਹਿਲਾ ਦਾ ਆਪਰੇਸ਼ਨ ਕਰਨ ਉੱਤੇ ਮਿਲਿਆ ਜਿਸਦੇ ਅਣਜੰਮੇਂ ਬੱਚੇ ਦੀ ਮੌਤ ਹੋ ਗਈ ਸੀ। ਇਸ ਮਹਿਲਾ ਦੇ ਬਲੱਡ ਵਿੱਚ ਅਣਪਛਾਤੀਆਂ ਐਂਟੀਬਾਡੀਜ਼ ਮਿਲੀਆਂ ਜਿਸ ਕਾਰਨ ਇਸ ਬਲੱਡ ਗਰੁੱਪ ਦਾ ਖੁਲਾਸਾ ਹੋ ਸਕਿਆ।