ਬਰੈਂਪਟਨ ਦੇ ਹੜਤਾਲੀ ਕਾਮਿਆਂ ਨੇ ਟ੍ਰਾਂਜ਼ਿਟ ਸੇਵਾਵਾਂ ਦੇ ਆਸਪਾਸ ਲਗਾਈ ਘੇਰਾਬੰਦੀ ਖਤਮ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਬੱਸ ਸੇਵਾ ਅੱਜ ਤੋਂ ਆਮ ਦਿਨਾਂ ਵਾਂਗ ਮੁੜ ਚਾਲੂ ਹੋ ਸਕਦੀ ਹੈ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ (CUPE) ਦੇ ਲੋਕਲ 831 ਅਧੀਨ ਲਗਭਗ 1200 ਕਾਮੇ ਵੀਰਵਾਰ ਤੋਂ ਹੜਤਾਲ ’ਤੇ ਹਨ, ਜਦੋਂ ਕਿ ਸ਼ਹਿਰ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਟ੍ਰਾਂਜ਼ਿਟ ਬੰਦ ਕਰਨ ਦੇ ਫੈਸਲੇ ’ਤੇ ਆਪਣੇ ਵਿਰੋਧ ਦੀ ਅਵਾਜ਼ ਉਠਾਈ ਹੈ।
ਮੇਅਰ ਬ੍ਰਾਊਨ ਨੇ ਕਿਹਾ ਕਿ ਉਹ ਯੂਨੀਅਨ ਦੇ ਹੜਤਾਲ ਦੇ ਹੱਕ ਦੀ ਇੱਜ਼ਤ ਕਰਦੇ ਹਨ, ਪਰ ਬੱਸਾਂ ਦੀ ਸੇਵਾ ਰੋਕਣਾ ਸ਼ਹਿਰ ਦੇ ਨਾਗਰਿਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਇਹ ਸ਼ਹਿਰ ਦੇ ਰਿਹਾਇਸ਼ੀ ਹੱਕਾਂ ਦਾ ਘੱਟਾ ਹੈ। ਹੜਤਾਲ ਦੇ ਆਗੂ ਅਤੇ ਯੂਨੀਅਨ ਪ੍ਰਧਾਨ ਫੈਬੀਓ ਗਾਜ਼ੋਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਅਸੁਵਿਧਾ ਨੂੰ ਮੰਨਦੇ ਹੋਏ, ਘੇਰਾਬੰਦੀ ਮੁਕਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸੇਵਾਵਾਂ ਜਲਦੀ ਤੋਂ ਜਲਦੀ ਮੁੜ ਚਾਲੂ ਹੋ ਸਕਣ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿਟੀ ਦੀ ਪੇਸ਼ਕਸ਼ ਮਜਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ। ਗਾਜ਼ੋਲਾ ਦੇ ਮਤਾਬਕ ਕਾਮਿਆਂ ਦੀ ਮੋਜੂਦਾ ਤਨਖਾਹ ਸਥਿਤੀ ਦੇ ਹਿਸਾਬ ਨਾਲ ਕਾਫ਼ੀ ਪਿੱਛੇ ਹੈ। ਇਸ ਦੇ ਜਵਾਬ ਵਿਚ, ਮੇਅਰ ਬ੍ਰਾਊਨ ਨੇ ਦਾਅਵਾ ਕੀਤਾ ਕਿ ਸਿਟੀ ਵੱਲੋਂ ਕੀਤੀ ਪੇਸ਼ਕਸ਼ ਬਰਾਬਰ ਦੀ ਹੈ ਅਤੇ ਇਹ ਮਿਸੀਸਾਗਾ ਦੇ ਕਾਮਿਆਂ ਨੂੰ ਦਿੱਤੀਆਂ ਸਹੂਲਤਾਂ ਦੇ ਅਨੁਸਾਰ ਹੀ ਹੈ।
ਇਸ ਹੜਤਾਲ ਅਤੇ ਉਸਦੇ ਨਾਲ ਜੁੜੇ ਸੰਘਰਸ਼ ਨੇ ਸਥਾਨਕ ਨਾਗਰਿਕਾਂ ਅਤੇ ਯਾਤਰੀਆਂ ਲਈ ਕਾਫ਼ੀ ਅਸੁਵਿਧਾ ਪੈਦਾ ਕੀਤੀ ਹੈ।