ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਰਾਤ ਮਿਸੀਸਾਗਾ ਵਿੱਚ ਦੀਵਾਲੀ ਦੇ ਜਸ਼ਨ ਦੌਰਾਨ 400 ਤੋਂ 500 ਲੋਕਾਂ ਦਰਮਿਆਨ ਝਗੜਾ ਹੋ ਗਿਆ ।
ਅਧਿਕਾਰੀਆਂ ਨੇ ਰਾਤ ਕਰੀਬ 9:41 ਵਜੇ ਗੋਰਵੇਅ ਅਤੇ ਐਟਿਊਡ ਡਰਾਈਵਜ਼ ‘ਤੇ ਇੱਕ ਪਾਰਕਿੰਗ ਵਿੱਚ ਲੜਾਈ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ।
ਇਸ ਲੜਾਈ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ , ਜਿਸਨੂੰ ਪੈਰਾਮੈਡਿਕਸ ਦੁਆਰਾ ਹਸਪਤਾਲ ਲਿਜਾਇਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਉਹ ਜ਼ਖਮੀ ਕਿਵੇਂ ਹੋਇਆ।
ਪੁਲਿਸ ਕਾਂਸਟੇਬਲ ਮਨਦੀਪ ਖੱਟੜਾ ਨੇ ਦੱਸਿਆ, “ ਲੜਾਈਆਂ ਵਿੱਚ ਛੋਟੇ ਗਰੁੱਪ ਸ਼ਾਮਲ ਸਨ, ਪਰ ਪੂਰਾ ਗਰੁੱਪ ਨਹੀਂ ਸੀ।”
ਪੁਲਿਸ ਨੇ ਦੱਸਿਆ ਕਿ ਜਲਦ ਹੀ ਸਥਿਤੀ ਉੱਤੇ ਕਾਬੂ ਪਾ ਲਿਆ ਗਿਆ ਅਤੇ ਇਸ ਘਟਨਾ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਖਟੜਾ ਨੇ ਕਿਹਾ, “ਸਾਨੂੰ ਪਹਿਲਾਂ ਝਗੜਾ ਹੋਣ ਦੀ ਸੂਚਨਾ ਮਿਲੀ ਸੀ … ਪੁਲਿਸ ਹਾਜ਼ਰ ਸੀ, ਵੱਡੀ ਭੀੜ ਸੀ, ਬਹੁਤ ਸਾਰੇ ਲੋਕ ਚੀਕ ਰਹੇ ਸਨ , ਦੀਵਾਲੀ ਦਾ ਜਸ਼ਨ ਮਨਾਉਣ ਦੀ ਤਿਆਰੀ ਸੀ ਅਤੇ ਪੁਲਿਸ ਸ਼ਾਂਤੀ ਬਣਾਈ ਰੱਖਣ ਲਈ ਭੀੜ ਦੇ ਖਿੰਡੇ ਜਾਣ ਤੱਕ ਖੇਤਰ ਵਿੱਚ ਮੌਜੂਦ ਰਹੀ।”