ਅਮਰੀਕਾ ਕੈਂਟਕੀ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਲੁਇਸਵਿਲੇ ਦੇ ਇੱਕ ਬੈਂਕ ਵਿੱਚ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸੋਮਵਾਰ ਸਵੇਰੇ ਸਾਢੇ ਅੱਠ ਵਜੇ ਇੱਕ ਗਨਮੈਨ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਵਿੱਚ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ 9 ਜ਼ਖਮੀ ਹੋਏ ਹਨ। ਘਟਨਾ ਤੋਂ ਤਿੰਨ ਮਿੰਟ ਬਾਅਦ ਮੌਕੇ ‘ਤੇ ਪਹੁੰਚੀ ਲੁਈਸਵਿਲੇ ਪੁਲਿਸ ਨੇ ਕਿਹਾ ਕਿ 23 ਸਾਲਾ ਗੋਰੇ ਵਿਅਕਤੀ ਕੌਨਰ ਸਟਰਜਨ ਨੇ ਅਧਿਕਾਰੀਆਂ ‘ਤੇ ਗੋਲੀਬਾਰੀ ਕੀਤੀ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ।
ਜਾਣਕਾਰੀ ਮੁਤਾਬਿਕ ਦੋਸ਼ੀ ਖੁਦ ਉਸੇ ਬੈਂਕ ਦਾ ਮੁਲਾਜ਼ਮ ਸੀ। ਪੁਲਿਸ ਮੁਖੀ ਜੈਕਲੀਨ ਗਿਵਿਨ-ਵਿਲਾਰੋਏਲ ਨੇ ਹਮਲਾਵਰ ਦੀ ਪਛਾਣ ਕਾਨਰ ਸਟਰਜਨ ਵਜੋਂ ਕੀਤੀ ਹੈ। ਇਹ ਘਟਨਾ ਓਲਡ ਨੈਸ਼ਨਲ ਬੈਂਕ ਵਿੱਚ ਵਾਪਰੀ। ਹਮਲਾਵਰ ਬੰਦੂਕਧਾਰੀ ਦੀ ਵੀ ਮੌਤ ਹੋ ਗਈ ਹੈ।ਦੱਸ ਦੇਈਏ ਕਿ ਇਹ ਘਟਨਾ ਇਸ ਸਾਲ ਦੇਸ਼ ਵਿੱਚ ਹੋਣ ਵਾਲੀ 15ਵੀਂ ਅਜਿਹੀ ਘਟਨਾ ਹੈ ਜਿਸ ਵਿੱਚ ਸਾਮੂਹਿਕ ਤੌਰ ‘ਤੇ ਲੋਕਾਂ ਦਾ ਕਤਲ ਕਰ ਦਿੱਤਾ ਗਿਆ।