ਟੋਰਾਂਟੋ ਦੇ ਬੇਘਰ ਭਾਈਚਾਰੇ ਨੇ ਸ਼ਹਿਰ ਦੇ ਅਧਿਕਾਰੀਆਂ ਤੋਂ ਸਰਦੀਆਂ ਲਈ ਬਿਹਤਰ ਯੋਜਨਾ ਦੀ ਕੀਤੀ ਮੰਗ
TORONTO- Members of Toronto’s homeless community and their advocates say the city needs to come up with a stronger winter plan.
The Shelter Housing Justice Network, which represents homeless people and others who help them, has released a report with various recommendations for the city to consider.
Leases on hotels that housed the homeless during the pandemic should be extended into the winter, according to the report.
The group also wants the city’s no-camping bylaw to be overturned, allowing homeless people to sleep in Toronto parks.
Several homeless encampments were removed from local parks this summer due to safety concerns.
A request for comment on the winter plan recommendations was not immediately returned by the city.
ਟੋਰਾਂਟੋ – ਟੋਰਾਂਟੋ ਦੇ ਬੇਘਰੇ ਭਾਈਚਾਰੇ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਸ਼ਹਿਰ ਤੋਂ ਸਰਦੀਆਂ ਦੀ ਬਿਹਤਰ ਯੋਜਨਾ ਚਾਹੁੰਦੇ ਹਨ।
ਸ਼ੈਲਟਰ ਹਾਉਸਿੰਗ ਜਸਟਿਸ ਨੈਟਵਰਕ, ਜੋ ਬੇਘਰੇ ਭਾਈਚਾਰੇ ਦੇ ਮੈਂਬਰਾਂ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ, ਨੇ ਸ਼ਹਿਰ ਨੂੰ ਲਾਗੂ ਕਰਨ ਲਈ ਕਈ ਸਿਫਾਰਸ਼ਾਂ ਦੇ ਨਾਲ ਇੱਕ ਰਿਪੋਰਟ ਜਾਰੀ ਕੀਤੀ ਹੈ।
ਜਿਸ ਅਨੁਸਾਰ ਮਹਾਂਮਾਰੀ ਦੇ ਦੌਰਾਨ ਬੇਘਰੇ ਲੋਕਾਂ ਲਈ ਵਰਤੇ ਜਾਂਦੇ ਹੋਟਲਾਂ ਦੇ ਪੱਟਿਆਂ ਨੂੰ ਸਰਦੀਆਂ ਵਿੱਚ ਵਧਾਉਣਾ ਚਾਹੀਦਾ ਹੈ।
ਉਨਾਂ ਮੰਗ ਕੀਤੀ ਕਿ ਸ਼ਹਿਰ ਦਾ ਨੋ-ਕੈਂਪਿੰਗ ਨਿਯਮ ਰੱਦ ਕੀਤਾ ਜਾਵੇ ਤਾਂ ਜੋ ਬੇਘਰੇ ਲੋਕਾਂ ਨੂੰ ਟੋਰਾਂਟੋ ਪਾਰਕਾਂ ਵਿੱਚ ਸੌਣ ਦਿੱਤਾ ਜਾ ਸਕੇ।
ਸ਼ਹਿਰ ਨੇ ਇਸ ਪਿਛਲੀ ਗਰਮੀਆਂ ਵਿੱਚ ਪਾਰਕਾਂ ਤੋਂ ਕਈ ਬੇਘਰੇ ਡੇਰਿਆਂ ਨੂੰ ਇਹ ਕਹਿ ਕੇ ਸਾਫ਼ ਕਰ ਦਿੱਤਾ ਕਿ ਉਹ ਅਸੁਰੱਖਿਅਤ ਹਨ।
ਸ਼ਹਿਰ ਨੇ ਸਰਦੀਆਂ ਦੀ ਯੋਜਨਾ ਦੀਆਂ ਸਿਫਾਰਸ਼ਾਂ ‘ਤੇ ਟਿੱਪਣੀ ਕਰਨ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ।