ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਨੇ ਅੱਜ ਕੈਨੇਡੀਅਨ ਬਹੁ-ਸੱਭਿਆਚਾਰ ਦਿਵਸ ‘ਤੇ ਹੇਠ ਲਿਖਿਆ ਬਿਆਨ ਜਾਰੀ ਕੀਤਾ:
“ਅੱਜ, ਕੈਨੇਡੀਅਨ ਬਹੁ-ਸੱਭਿਆਚਾਰ ਦਿਵਸ ‘ਤੇ, ਅਸੀਂ ਬਹੁ-ਸੱਭਿਆਚਾਰਵਾਦ ਦਾ ਜਸ਼ਨ ਮਨਾਉਂਦੇ ਹਾਂ – ਕੈਨੇਡਾ ਦੀ ਸਭ ਤੋਂ ਵੱਡੀ ਤਾਕਤ।
“ਕੈਨੇਡੀਅਨ ਜਾਣਦੇ ਹਨ ਕਿ ਅਸੀਂ ਆਪਣੀ ਵਿਭਿੰਨਤਾ ਦੇ ਬਾਵਜੂਦ ਨਹੀਂ, ਸਗੋਂ ਇਸ ਕਰਕੇ ਮਜ਼ਬੂਤ ਹਾਂ। ਇਸ ਲਈ, 1988 ਵਿੱਚ, ਅਸੀਂ ਕੈਨੇਡੀਅਨ ਮਲਟੀਕਲਚਰਲਿਜ਼ਮ ਐਕਟ ਨੂੰ ਅਪਣਾਇਆ, ਜਿਸ ਨਾਲ ਕੈਨੇਡਾ ਬਹੁ-ਸੱਭਿਆਚਾਰਵਾਦ ਨੂੰ ਅਧਿਕਾਰਤ ਨੀਤੀ ਵਜੋਂ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ। ਅੱਜ, ਐਕਟ ਹਰੇਕ ਕੈਨੇਡੀਅਨ ਨੂੰ – ਭਾਵੇਂ ਉਹਨਾਂ ਦਾ ਪਿਛੋਕੜ ਕੋਈ ਵੀ ਹੋਵੇ – ਨੂੰ ਕਾਮਯਾਬ ਹੋਣ ਦਾ ਉਚਿਤ ਮੌਕਾ ਪ੍ਰਦਾਨ ਕਰਨ ਲਈ ਇੱਕ ਮਾਰਗਦਰਸ਼ਕ ਸਿਧਾਂਤ ਵਜੋਂ ਕੰਮ ਕਰਦਾ ਹੈ।
“ਜਿਵੇਂ ਕਿ ਅਸੀਂ ਬਹੁ-ਸੱਭਿਆਚਾਰਕਤਾ ਦਾ ਜਸ਼ਨ ਮਨਾਉਂਦੇ ਹਾਂ, ਅਸੀਂ ਆਪਣੇ ਭਾਈਚਾਰਿਆਂ ਨੂੰ ਹੋਰ ਵਿਭਿੰਨ, ਸੰਮਿਲਿਤ ਅਤੇ ਸਵਾਗਤਯੋਗ ਵੀ ਬਣਾ ਰਹੇ ਹਾਂ। ਅਸੀਂ ਸੱਭਿਆਚਾਰਕ ਕੇਂਦਰਾਂ, ਅਜਾਇਬ-ਘਰਾਂ ਅਤੇ ਤਿਉਹਾਰਾਂ ਵਿੱਚ ਨਿਵੇਸ਼ ਕਰ ਰਹੇ ਹਾਂ, ਇਸ ਲਈ ਹੋਰ ਭਾਈਚਾਰਾ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਸਕਦੇ ਹਨ। ਅਤੇ ਸਾਡੀ ਨਵੀਂ ਨਸਲਵਾਦ ਵਿਰੋਧੀ ਰਣਨੀਤੀ ਰਾਹੀਂ, ਅਸੀਂ ਸਿਹਤ ਸੰਭਾਲ, ਰਿਹਾਇਸ਼, ਅਤੇ ਨਿਆਂ ਪ੍ਰਣਾਲੀ ਨੂੰ ਹਰ ਕਿਸੇ ਲਈ ਨਿਰਪੱਖ ਬਣਾ ਰਹੇ ਹਾਂ।
“ਇਸ ਕੈਨੇਡੀਅਨ ਬਹੁ-ਸੱਭਿਆਚਾਰ ਦਿਵਸ ‘ਤੇ, ਆਓ ਅਸੀਂ ਉਸ ਵਿਭਿੰਨਤਾ ਦਾ ਜਸ਼ਨ ਮਨਾਈਏ ਜੋ ਸਾਨੂੰ ਉਹ ਬਣਾਉਂਦੀ ਹੈ ਜੋ ਅਸੀਂ ਹਾਂ। ਅਤੇ ਆਓ ਇੱਕ ਕੈਨੇਡਾ ਬਣਾਉਣ ਲਈ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰੀਏ ਜਿੱਥੇ ਹਰ ਕੋਈ ਸਫਲ ਹੋ ਸਕੇ।”