ਨਿੰਬੂ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਚਿਹਰੇ ਦੇ ਦਾਗ-ਧੱਬੇ ਅਤੇ ਮੁਹਾਸੇ ਤੋਂ ਲੈ ਕੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਵਿੱਚ ਤੁਸੀਂ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ। ਨਿੰਬੂ ਨੂੰ ਆਯੁਰਵੇਦ ਵਿੱਚ ਇੱਕ ਮਹੱਤਵਪੂਰਨ ਫਲ ਮੰਨਿਆ ਜਾਂਦਾ ਹੈ, ਜਿਸ ਨੂੰ ਮਾਹਿਰਾਂ ਦੁਆਰਾ ਸਭ ਤੋਂ ਵਧੀਆ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲਾ ਫਲ ਮੰਨਿਆ ਜਾਂਦਾ ਹੈ। ਨਿੰਬੂ ਦੀ ਵਰਤੋਂ ਘਰੇਲੂ ਉਪਚਾਰ ਅਤੇ ਦਵਾਈ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਨਿੰਬੂ ਦੇ ਕਈ ਫਾਇਦੇ ਹਨ।
- ਜੇਕਰ ਤੁਹਾਨੂੰ ਪਾਚਨ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਤੁਸੀਂ ਨਿੰਬੂ ਦੇ ਰਸ ਦਾ ਸੇਵਨ ਕਰ ਸਕਦੇ ਹੋ। ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਦੋ ਗਲਾਸ ਪਾਣੀ ਵਿਚ ਇਕ ਨਿੰਬੂ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਮਿਲੇਗੀ।
- ਇਸ ਤੋਂ ਇਲਾਵਾ ਜੇਕਰ ਤੁਹਾਨੂੰ ਉਲਟੀ ਆ ਰਹੀ ਹੈ ਤਾਂ ਅੱਧਾ ਕੱਪ ਪਾਣੀ ‘ਚ ਨਿੰਬੂ ਦਾ ਰਸ, ਜੀਰਾ ਅਤੇ ਇਲਾਇਚੀ ਦੇ ਦਾਣੇ ਨੂੰ ਮਿਲਾ ਕੇ ਪੀਓ। ਦੋ ਘੰਟੇ ਦੇ ਵਕਫ਼ੇ ‘ਤੇ ਇਸ ਨੂੰ ਪੀਣ ਨਾਲ ਉਲਟੀਆਂ ਬੰਦ ਹੋ ਜਾਂਦੀਆਂ ਹਨ।
- ਖਾਣਾ ਪਚ ਨਹੀਂ ਪਾਉਂਦਾ ਤਾਂ ਸਰੀਰ ਵਿੱਚ ਐਸੀਡਿਟੀ ਵਧ ਜਾਂਦੀ ਹੈ ਅਤੇ ਖੱਟਾ ਡਕਾਰ ਆਉਣ ਲੱਗਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਡ੍ਰਿੰਕ ‘ਚ ਨਿੰਬੂ ਦਾ ਰਸ, ਚੀਨੀ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
- ਚਮੜੀ ‘ਤੇ ਦਾਗ-ਧੱਬੇ ਅਤੇ ਮੁਹਾਸੇ ਦੀ ਸਮੱਸਿਆ ਤੋਂ ਲੋਕ ਅਕਸਰ ਪ੍ਰੇਸ਼ਾਨ ਰਹਿੰਦੇ ਹਨ। ਇਸ ਦਾ ਸਸਤਾ ਅਤੇ ਲਾਭਕਾਰੀ ਉਪਾਅ ਹੈ ਨਿੰਬੂ। ਇੱਕ ਚੱਮਚ ਮਲਾਈ ਵਿੱਚ ਇੱਕ ਚੌਥਾਈ ਨਿੰਬੂ ਨਿਚੋੜ ਕੇ ਰੋਜ਼ਾਨਾ ਚਿਹਰੇ ‘ਤੇ ਲਗਾਓ। ਇਸ ਨਾਲ ਚਿਹਰੇ ਦੀ ਰੰਗਤ ਸਾਫ ਹੁੰਦੀ ਹੈ ਅਤੇ ਮੁਹਾਂਸਿਆਂ ਤੋਂ ਵੀ ਰਾਹਤ ਮਿਲਦੀ ਹੈ।
- ਨਿੰਬੂ ਦਾ ਰਸ ਭਾਰ ਘਟਾਉਣ ਜਾਂ ਮੋਟਾਪਾ ਘੱਟ ਕਰਨ ਲਈ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਇੱਕ ਗਲਾਸ ਪਾਣੀ ਵਿੱਚ ਇੱਕ ਨਿੰਬੂ ਦਾ ਰਸ ਅਤੇ ਦੋ ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਘੱਟ ਹੁੰਦਾ ਹੈ।
- ਜੇਕਰ ਗੰਜੇਪਨ ਦੀ ਸ਼ਿਕਾਇਤ ਹੈ ਤਾਂ ਨਿੰਬੂ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ। ਆਂਵਲੇ ਦੇ ਪਾਊਡਰ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿੱਚ ਵੀ ਲਗਾ ਸਕਦੇ ਹਨ, ਇਸ ਨਾਲ ਡੈਂਡਰਫ ਖਤਮ ਹੁੰਦਾ ਹੈ ਅਤੇ ਵਾਲ ਕਾਲੇ ਅਤੇ ਲੰਬੇ ਹੁੰਦੇ ਹਨ।
- ਨਿੰਬੂ ਪੇਟ ਦਰਦ ਜਾਂ ਦੰਦ ਦਰਦ, ਜੋੜਾਂ ਅਤੇ ਕੰਨ ਦੇ ਦਰਦ ਲਈ ਵੀ ਫਾਇਦੇਮੰਦ ਹੁੰਦਾ ਹੈ। ਪੇਟ ਦਰਦ ਤੋਂ ਰਾਹਤ ਪਾਉਣ ਲਈ ਅਜਵਾਈਨ, ਜੀਰਾ ਅਤੇ ਚੀਨੀ ਨੂੰ ਬਰਾਬਰ ਮਾਤਰਾ ‘ਚ ਪੀਸ ਲਓ। ਨਮਕ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਕੋਸੇ ਪਾਣੀ ਨਾਲ ਖਾਓ। ਦੰਦਾਂ ਵਿਚ ਦਰਦ ਹੋਣ ‘ਤੇ 2-3 ਲੌਂਗਾਂ ਨੂੰ ਪੀਸ ਕੇ ਉਸ ਵਿਚ ਨਿੰਬੂ ਦਾ ਰਸ ਮਿਲਾ ਕੇ ਦੰਦ ‘ਤੇ ਲਗਾਓ। ਜੇਕਰ ਤੁਸੀਂ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਨਿੰਬੂ ਦੇ ਰਸ ਦੀ ਮਾਲਿਸ਼ ਕਰਨਾ ਫਾਇਦੇਮੰਦ ਹੁੰਦਾ ਹੈ।