ਕੈਨੇਡਾ ਨੇ ਐਕਸਪ੍ਰੈਸ ਐਂਟਰੀ ਅਧੀਨ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਸੱਦੇ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ 2023 ਵਿੱਚ ਵੱਡੀ ਤੇਜ਼ੀ ਦਿਖਾਈ ਹੈ। 2022 ਦੇ ਮੁਕਾਬਲੇ 2023 ਵਿੱਚ ਇਹ ਗਿਣਤੀ ਢਾਈ ਗੁਣਾ ਵੱਧ ਗਈ ਹੈ। ਇਸ ਸਾਲ 110,266 ਉਮੀਦਵਾਰਾਂ ਨੂੰ ਪੀ.ਆਰ. ਲਈ ਸੱਦੇ ਭੇਜੇ ਗਏ, ਜਦਕਿ ਪਿਛਲੇ ਸਾਲ ਇਹ ਅੰਕੜਾ 46,539 ਸੀ।
ਇਸ ਸਾਲ, ਕੈਨੇਡੀਅਨ ਐਕਸਪੀਰੀਐਂਸ ਕਲਾਸ ਦੇ 76,791 ਉਮੀਦਵਾਰਾਂ ਨੂੰ ਇਹ ਸੱਦਾ ਮਿਲਿਆ, ਜਿਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਭਾਰਤੀ ਸੀ। ਅੰਕੜਿਆਂ ਅਨੁਸਾਰ, ਸਭ ਤੋਂ ਵੱਧ ਪੀ.ਆਰ. ਦੇ ਸੱਦੇ ਕੈਨੇਡੀਅਨ ਐਕਸਪੀਰੀਐਂਸ ਪ੍ਰੋਗਰਾਮ (40,000) ਅਤੇ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ (26,445) ਦੇ ਅਧੀਨ ਜਾਰੀ ਕੀਤੇ ਗਏ।
ਇਸ ਤੋਂ ਇਲਾਵਾ, 17,898 ਉਮੀਦਵਾਰਾਂ ਨੂੰ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦੇ ਤਹਿਤ ਸੱਦੇ ਮਿਲੇ।
ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਜਾਰੀ ਕੀਤੀ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ 2023 ਵਿੱਚ ਸਭ ਤੋਂ ਵੱਧ ਪੀ.ਆਰ. ਦੇ ਸੱਦੇ 15 ਮੁੱਖ ਕਿੱਤਿਆਂ ਵਿੱਚ ਬੇਨਤੀ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 10 ਨੂੰ ਟੀਅਰ 1 ਵਿੱਚ ਦਰਜ ਕੀਤਾ ਗਿਆ ਹੈ।
ਭਾਰਤੀ ਉਮੀਦਵਾਰਾਂ ਨੇ ਪੀ.ਆਰ. ਸੱਦੇ ਪ੍ਰਾਪਤ ਕਰਨ ਵਿੱਚ ਸਭ ਤੋਂ ਅੱਗੇ ਰਹੇ, ਜਦਕਿ ਕੈਮਰੂਨ ਅਤੇ ਨਾਈਜੀਰੀਆ ਇਸ ਲੜੀ ਵਿੱਚ ਤੀਜੇ ਅਤੇ ਚੌਥੇ ਸਥਾਨ ਤੇ ਰਹੇ।