ਗੁਰੂ ਜੀ ਦੇ ਜੀਵਨ ਤੇ ਰਚਨਾ ਅਤੇ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਤੇ ਪੇਪਰ ਪੇਸ਼ ਹੋਣਗੇ
ਮਿਸੀਸਾਗਾ 30 ਅਕਤੂਬਰ 2021: ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰੰਟੋ ਵਲੋਂ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮੱਰਪਿਤ ਇਕ ਰੋਜ਼ਾ ਸੈਮੀਨਾਰ 5 ਦਿਸੰਬਰ 2021 ਨੂੰ Grand Taj Banquet and Convention Center, 6915 Dixie Road, Unit # 20, Mississauga, L5V1N9 ਵਿਖੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਦੇ ਦੋ ਭਾਗ ਹੋਣਗੇ- ਪਹਿਲੇ ਭਾਗ ਵਿਚ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਤੇ ਰਚਨਾ ਬਾਰੇ ਪੇਪਰ ਪੇਸ਼ ਕੀਤੇ ਜਾਣਗੇ ਅਤੇ ਦੂਜੇ ਭਾਗ ਵਿਚ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ।
ਇਹ ਜਾਣਕਾਰੀ ਅੱਜ ਲੱਕੀ ਸਵੀਟਸ ਐਂਡ ਰੈਸਟੋਰੈਂਟ, 7166 ਏਅਰਪੋਰਟ ਰੋਡ, ਮਿਸੀਸਾਗਾ ਵਿਖੇ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਕਾਨਫਰੰਸ ਦੇ ਚੇਅਰਮੈਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ, ਉਪ-ਪ੍ਰਧਾਨ ਸੁਰਜੀਤ ਕੌਰ, ਜਨਰਲ ਸਕੱਤਰ ਪ੍ਰੋ ਜਗੀਰ ਸਿੰਘ ਕਾਹਲੋਂ, ਕੋਆਰਡੀਨੇਟਰ ਡਾ. ਅਮਰਦੀਪ ਸਿੰਘ ਬਿੰਦਰਾ ਅਤੇ
ਮੀਡੀਆ ਸਕੱਤਰ ਚਮਕੌਰ ਸਿੰਘ ਧਾਲੀਵਾਲ ਨੇ ਦਿੱਤੀ। ਪੇਸ਼ ਕੀਤੇ ਜਾਣ ਵਾਲੇ ਪੇਪਰਾਂ ਦੀ ਤਫਸੀਲ ਇਸ ਤਰ੍ਹਾਂ ਹੈ:
ਡਾ. ਦਵਿੰਦਰ ਸਿੰਘ ਸੇਖੋਂ: ਬਾਣੀ ਗੁਰੂ ਤੇਗ ਬਹਾਦੁਰ ਜੀ
ਡਾ. ਗੁਰਨਾਮ ਕੌਰ: ਗੁਰੂ ਜੀ ਦੀ ਬਾਣੀ ਦਾ ਸਦਾਚਾਰਕ ਪੱਖ
ਡਾ. ਡੀ. ਪੀ. ਸਿੰਘ: ਗੁਰੂ ਤੇਗ ਬਹਾਦੁਰ ਜੀ ਲਾਈਫ ਐਂਡ ਟਾਈਮਜ਼ –
ਸ. ਪੂਰਨ ਸਿੰਘ ਪਾਂਧੀ:ਗੁਰੂ ਜੀ ਦੀ ਬਾਣੀ ਵਿਚ ਪੇਸ਼ ਜੀਵਨ ਦਰਸ਼ਨ
ਸ. ਪਿਆਰਾ ਸਿੰਘ ਕੁੱਦੋਵਾਲ:ਗੁਰੂ ਜੀ ਦੀ ਬਾਣੀ
ਭਾਰਤ ਵਿਚਲੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਪੇਸ਼ ਕੀਤੇ ਜਾਣ ਪੇਪਰਾਂ ਦੀ ਤਫਤੀਸ਼:
ਡਾ. ਸੁੱਚਾ ਸਿੰਘ ਗਿੱਲ:ਅੰਦੋਲਨ ਦਾ ਇਤਿਹਾਸਕ ਪਰਿਪੇਖ
ਐਡਵੋਕੇਟ ਜੋਗਿੰਦਰ ਸਿੰਘ ਤੂਰ:ਖੇਤੀ ਕਾਨੂੰਨਾਂ ਵਿਚ ਕਾਲਾ ਕੀ ਹੈ?
ਡਾ. ਕੰਵਲਜੀਤ ਕੌਰ ਗਿੱਲ: ਅੰਦੋਲਨ ਦਾ ਨਾਰੀ ਪਰਿਪੇਖ
ਬਲਦੇਵ ਦੂਹੜੇ:ਅੰਦੋਲਨ ਦਾ ਆਰਥਿਕ ਤੇ ਸਮਾਜਿਕ ਪੱਖ
ਪ੍ਰੋ. ਜਗੀਰ ਸਿੰਘ ਕਾਹਲੋਂ:ਅੰਦੋਲਨ ਦਾ ਪਰਵਾਸੀ ਪਰਿਪੇਖ ਅਤੇ ਸਰਗਰਮੀਆਂ
ਸੈਮੀਨਾਰ ਵਿਚ ਸ਼ਾਮਲ ਹੋਣ ਵਾਲੇ ਸਭਨਾਂ ਲਈ ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਪ੍ਰਬੰਧਕਾਂ ਵਲੋਂ ਹੋਵੇਗਾ। ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ 22-23 ਜੂਨ, 2019 ਨੂੰ ਇਨ੍ਹਾਂ ਪ੍ਰਬੰਧਕਾਂ ਵਲੋਂ ਇਕ ਬਹੁਤ ਹੀ ਸਫਲ ਅੰਤਰਰਾਸ਼ਟਰੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਗਈ ਸੀ ਜੋ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੀ। ਇਸ ਉਪਰੰਤ 23 ਨਵੰਬਰ 2019 ਨੂੰ ਗੁਰੂ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੇ ਇਕ ਅੰਤਰਰਾਸ਼ਟਰੀ ਪੱਧਰ ਦਾ ਸੈਮੀਨਾਰ ਵੀ ਕੀਤਾ ਗਿਆ ਜਿਸ ਵਿਚ ਉੱਚਕੋਟੀ ਦੇ ਵਿਦਵਾਨਾਂ ਨੇ ਭਾਗ ਲਿਆ ਸੀ ਅਤੇ ਕਾਨਫਰੰਸ ਵਿਚ ਪੜ੍ਹੇ ਗਏ ਪੇਪਰਾਂ ਤੇ ਅਧਾਰਿਤ ਪੁਸਤਕ ‘ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ’ ਵੀ ਰਿਲੀਜ਼ ਕੀਤੀ ਗਈ ਸੀ।
ਸਾਲ 2020 ਵਿਚ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਕੋਈ ਸਰਗਰਮੀ ਨਾ ਕੀਤੀ ਜਾ ਸਕੀ ਤੇ ਨਾ ਹੀ 2021 ਵਿਚ ਕਰਵਾਈ ਜਾਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਮੁਲਤਵੀ ਕਰਨੀ ਪਈ ਹੈ। ਅੱਜ ਦੇ ਮੀਡੀਆ ਸੰਮੇਲਨ ਵਿਚ ਸਕੱਤਰ ਜਗਮੋਹਨ ਸਿੰਘ ਕਿੰਗ, ਸਲਾਹਕਾਰ ਪਿਆਰਾ ਸਿੰਘ ਕੁੱਦੋਵਾਲ, ਵਰਿੰਦਰਜੀਤ ਸਿੰਘ, ਸਕੱਤਰ ਮੱਖਣ ਸਿੰਘ ਮਾਨ, ਵਿਤ ਸਕੱਤਰ ਸਾਧੂ ਸਿੰਘ ਬਰਾੜ ਅਤੇ ਗੁਰਿੰਦਰ ਸਿੰਘ ਖਹਿਰਾ ਵੀ ਹਾਜ਼ਿਰ ਸਨ।