ਨਵੀਂ ਦਿੱਲੀ:ਰੂਸ ਨੇ ਭਾਰਤ ਨੂੰ ਐਸ-400 ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਰੂਸ ਤੇ ਭਾਰਤ ਨੇ ਅਕਤੂਬਰ 2018 ‘ਚ ਐਸ-400 ਦੀ ਸਪਲਾਈ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਸਨ। ਤੇ ਇਹ ਮਿਜ਼ਾਈਲ ਪ੍ਰਣਾਲੀ 4 ਵੱਖ-ਵੱਖ ਮਿਜ਼ਾਈਲਾਂ ਨਾਲ ਲੈਸ ਹੈ ਜੋ ਕਿ 400 ਕਿਲੋਮੀਟਰ ਦੀ ਦੂਰੀ ਤੇ ਦੁਸ਼ਮਣ ਦੇ ਜੰਗੀ ਜਹਾਜ਼ਾਂ, ਡਰੋਨਾਂ, ਹਵਾਈ ਜਹਾਜ਼ਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਨੂੰ ਮਾਰ ਸਕਦੀ ਹੈ। ਰੱਖਿਆ ਮਾਹਿਰਾਂ ਦੇ ਅਨੁਸਾਰ, ਉਨ੍ਹਾਂ ਨੂੰ ਪਹਿਲਾਂ ਪੱਛਮੀ ਸਰਹੱਦ ਦੇ ਨੇੜੇ ਤਾਇਨਾਤ ਕੀਤਾ ਜਾਵੇਗਾ, ਜਿੱਥੋਂ ਕਿ ਇਹ ਪਾਕਿਸਤਾਨ ਤੇ ਚੀਨ ਨਾਲ ਲੱਗਦੀਆਂ ਪੱਛਮੀ ਤੇ ਉੱਤਰੀ ਸਰਹੱਦਾਂ ਤੋਂ ਖਤਰਿਆਂ ਨਾਲ ਨਜਿੱਠ ਸਕਦਾ ਹੈ।