ਮਿਸੀਸਾਗਾ ‘ਚ ਵਾਹਨ ਦੀ ਲਪੇਟ ‘ਚ ਆਉਣ ਨਾਲ ਵਿਅਕਤੀ ਦੀ ਮੌਤ, ਉਸ ਦਾ 13 ਸਾਲਾ ਪੁੱਤਰ ਗੰਭੀਰ ਹਾਲਤ ‘ਚ
TORONTO, ON- After being struck by a vehicle in Mississauga on Friday evening, a man died and his teenage son was critically injured.
The collision occurred shortly after 6 p.m. in the area of Kennedy Road and Courtney Park Drive, according to Peel police.
Two pedestrians, a 38-year-old man and a 13-year-old child, were crossing Kennedy Road when they were hit, according to Const. Mandeep Khatra.
Victim was taken to a nearby hospital and was confirmed dead.
The youngster was rushed to a medical centre with life-threatening injuries, according to Khatra.
“Vehicle’s driver remained at the scene and is assisting with the investigation.”
“It’s quite bad,” he added, adding that “no one wants to be involved in a scenario like this.”
Witnesses are encouraged to anonymously contact the Major Collision Bureau or Crime Stoppers.
ਟੋਰਾਂਟੋ— ਮਿਸੀਸਾਗਾ ‘ਚ ਸ਼ੁੱਕਰਵਾਰ ਸ਼ਾਮ ਨੂੰ ਇਕ ਵਾਹਨ ਦੀ ਲਪੇਟ ‘ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੀਲ ਪੁਲਿਸ ਨੇ ਦੱਸਿਆ ਕਿ ਇਹ ਟੱਕਰ ਕੈਨੇਡੀ ਰੋਡ ਅਤੇ ਕੋਰਟਨੀ ਪਾਰਕ ਡਰਾਈਵ ਦੇ ਖੇਤਰ ਵਿੱਚ ਸ਼ਾਮ 6 ਵਜੇ ਤੋਂ ਬਾਅਦ ਹੋਈ।
ਕੰਸਟ. ਮਨਦੀਪ ਖਟੜਾ ਨੇ ਦੱਸਿਆ ਕਿ ਦੋ ਪੈਦਲ ਯਾਤਰੀ, ਇੱਕ 38 ਸਾਲਾ ਵਿਅਕਤੀ ਅਤੇ ਇੱਕ 13 ਸਾਲਾ ਲੜਕਾ ਕੈਨੇਡੀ ਰੋਡ ਪਾਰ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ।
ਵਿਅਕਤੀ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਖਟੜਾ ਨੇ ਦੱਸਿਆ ਕਿ ਲੜਕੇ ਨੂੰ ਜਾਨਲੇਵਾ ਸੱਟਾਂ ਨਾਲ ਟਰਾਮਾ ਸੈਂਟਰ ਲਿਜਾਇਆ ਗਿਆ।
ਖਟੜਾ ਨੇ ਦੱਸਿਆ ਕਿ ਵਾਹਨ ਦਾ ਡਰਾਈਵਰ ਮੌਕੇ ‘ਤੇ ਹੀ ਰਿਹਾ ਅਤੇ ਜਾਂਚ ‘ਚ ਸਹਿਯੋਗ ਕਰ ਰਿਹਾ ਹੈ।
“ਇਹ ਬਹੁਤ ਮੰਦਭਾਗਾ ਹੈ ਅਤੇ ਕੋਈ ਵੀ ਅਜਿਹੀ ਸਥਿਤੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ,” ਉਸਨੇ ਕਿਹਾ।
ਪੁਲਿਸ ਗਵਾਹਾਂ ਨੂੰ ਅਗਿਆਤ ਤੌਰ ‘ਤੇ ਮੇਜਰ ਕੋਲੀਸ਼ਨ ਬਿਊਰੋ ਜਾਂ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਹੀ ਹੈ।