ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਲਈ ਕੈਨੇਡਾ ਦੀ ਸੰਸਦ ਵਿੱਚ ਦਾਇਰ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ
Vancouver (Kultaran Singh Padhiana) – A delegation from the Fly Amritsar Initiative met with Brad Weiss, MP representing the Mission-Fraser Canyon-Metsky area of the British Columbia province in Canada, to brief them in Parliament on direct flights from Canada to Amritsar. Thousands of signed copies of the petition were handed over. The petition was initiated in Parliament by Mohit Dhanju, a Surrey spokesman for the Initiative in Canada, which was supported by Brad Weiss. The petition seeks the Government of Canada to explore and actively advocate for the introduction of direct flights between Vancouver / Toronto and Amritsar. In a statement to the press from Vancouver, Anantdeep Singh Dhillon, North America convener of the initiative, lauded the overwhelming support from Canadians and Member of Parliament Brad Weiss. The petition was signed online by 14,160 Canadians and approximately 5,000 people signed the paper. Weiss told a campaign delegation from Surrey and Abbotsford, including Mohit Dhanju, Judge Gurdev Singh Sandhu, Manjeet Singh, Manveer Singh Grewal and Sukhdeep Singh Aulakh, that he would now present the petition in Parliament and he
ਵੈਨਕੂਵਰ ( ਕੁਲਤਰਨ ਸਿੰਘ ਪਧਿਆਣਾ)- ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਇੱਕ ਵਫ਼ਦ ਨੇ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਫ੍ਰੇਜ਼ਰ ਕੈਨਿਯਨ-ਮੈਟਸਕੀ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਬ੍ਰੈਡ ਵਿੱਸ ਨਾਲ ਮੁਲਾਕਾਤ ਕਰਕੇ, ਉਹਨਾਂ ਨੂੰ ਸੰਸਦ ਵਿੱਚ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸੰਬੰਧੀ ਦਾਇਰ ਪਟੀਸ਼ਨ ਦੀਆਂ ਹਜ਼ਾਰਾਂ ਦਸਤਖਤ ਕੀਤੀਆਂ ਕਾਪੀਆਂ ਸੋੰਪੀਆਂ।ਕੈਨੇਡਾ ਵਿੱਚ ਇਨੀਸ਼ੀਏਟਿਵ ਦੇ ਬੁਲਾਰੇ ਸਰੀ ਵਾਸੀ ਮੋਹਿਤ ਧੰਜੂ ਵਲੋਂ ਸੰਸਦ ਵਿੱਚ ਪਟੀਸ਼ਨ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਬਰੈਡ ਵਿੱਸ ਦੁਆਰਾ ਸਮਰਥਨ ਦਿੱਤਾ ਗਿਆ ਸੀ। ਇਸ ਯਾਚਿਕਾ ਰਾਹੀਂ ਕੈਨੇਡਾ ਸਰਕਾਰ ਨੂੰ ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਓਣ ਲਈ ਵਿਕਲਪਾਂ ਦੀ ਖੋਜ ਅਤੇ ਸਰਗਰਮੀ ਨਾਲ ਵਕਾਲਤ ਕਰਨ ਲਈ ਬੇਨਤੀ ਕੀਤੀ ਗਈ ਹੈ। ਵੈਨਕੂਵਰ ਤੋਂ ਪ੍ਰੈੱਸ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਕੈਨੇਡਾ ਵਾਸੀਆਂ ਅਤੇ ਸੰਸਦ ਮੈਂਬਰ ਬਰੈਡ ਵਿਸ ਵੱਲੋਂ ਮਿਲੇ ਵੱਡੇ ਸਹਿਯੋਗ ਦੀ ਸ਼ਲਾਘਾ ਕੀਤੀ।ਉਨ੍ਹਾਂ ਜਾਣਕਾਰੀ ਦਿੱਤੀ ਕਿ 30 ਦਿਨਾਂ (12 ਜਨਵਰੀ ਤੋਂ 11 ਫਰਵਰੀ ਤੱਕ) ਦੇ ਥੋੜ੍ਹੇ ਸਮੇਂ ਵਿੱਚ ਇਸ ਪਟੀਸ਼ਨ ਉੱਤੇ ਕੈਨੇਡਾ ਦੇ 14160 ਵਸਨੀਕਾਂ ਨੇ ਆਨਲਾਈਨ ਦਸਤਖਤ ਕੀਤੇ ਅਤੇ ਲਗਭਗ 5000 ਲੋਕਾਂ ਨੇ ਕਾਗਜ਼ ‘ਤੇ ਦਸਤਖਤ ਕੀਤੇ ਹਨ।ਐਮ.ਪੀ. ਵਿੱਸ ਨੇ ਸਰੀ ਅਤੇ ਐਬਟਸਫੋਰਡ ਤੋਂ ਆਏ ਮੁਹਿੰਮ ਦੇ ਵਫ਼ਦ, ਜਿਸ ਵਿੱਚ ਮੋਹਿਤ ਧੰਜੂ, ਗੁਰਦੇਵ ਸਿੰਘ ਜੱਜ, ਰਾਜਵੰਤ ਸਿੰਘ ਸੰਧੂ, ਮਨਜੀਤ ਸਿੰਘ, ਮਨਵੀਰ ਸਿੰਘ ਗਰੇਵਾਲ ਅਤੇ ਸੁਖਦੀਪ ਸਿੰਘ ਔਲਖ ਸ਼ਾਮਲ ਸਨ, ਨੂੰ ਦੱਸਿਆ ਕਿ ਉਹ ਹੁਣ ਇਸ ਪਟੀਸ਼ਨ ਨੂੰ ਸੰਸਦ ਵਿੱਚ ਪੇਸ਼ ਕਰਨਗੇ ਅਤੇ ਸਰਕਾਰ ਤੋਂ ਇਸ ਮੁੱਦੇ ‘ਤੇ ਜਵਾਬ ਮੰਗਣਗੇ।