ਕੈਨੇਡਾ ਚ ਸਵਾਸਤਿਕ ਦੇ ਨਿਸ਼ਾਨ ਨੂੰ ਬੈਨ ਕਰਨ ਵਾਲੇ ਬਿਲ ਦਾ ਹਿੰਦੂ ਜੱਥੇਬੰਦੀਆ ਨੇ ਕੀਤਾ ਵਿਰੋਧ
OTTAWA, Ontario (Kultaran Singh Padhiana): Bill C-229, a private bill banning the swastika related with Nazi party and other hateful symbol, is being opposed by Hindu groups and representatives of the Indian government. The private member’s Bill C-229 was introduced by NDP MP Peter Julian. The bill seeks to ban Nazi party swastikas, Confederate flags and other hate speech. Protests in Canada against the vaccine mandate were accompanied by some other objectionable signs, in addition to the Nazi party logo. NDP leader Jagmeet Singh has said that there should be no place in Canada for swastikas and Confederate flags belonging to the Nazi party. It is to be noted that the Jewish community around the world has always objected to the Nazi party’s symbolism, which has been used to justify their genocide.
As far as the Hindu community is concerned, Hindu groups in North America have started taking action against the bill, saying that the swastika is a sacred symbol of Hinduism. Liberal MP Chandra Arya said the party would take up the issue in the Caucus. The Hindu Pact, a Hindu group in the United States, has said that the swastika is an ancient symbol of Hinduism and should not be confused with the Nazi party’s Hakenkreuz. Toronto Consulate General Apoorva Srivastava said she had raised the issue with the Canadian government and had forwarded some petitions to the government. There was also a recent rally in Surrey, British Columbia against the bill.
ਓਟਾਵਾ, ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ): ਕੈਨੇਡਾ ਦੀ ਪਾਰਲੀਮੈਂਟ ਚ ਨਾਜ਼ੀ ਪਾਰਟੀ ਨਾਲ ਸਬੰਧਤ ਸਵਾਸਤਿਕ ਅਤੇ ਹੋਰ ਨਫਰਤ ਭਰੇ ਨਿਸ਼ਾਨਾ ਨੂੰ ਬੈਨ ਕਰਨ ਵਾਲੇ ਪ੍ਰਾਈਵੇਟ ਬਿਲ Bill C-229 ਦਾ ਹਿੰਦੂ ਜੱਥੇਬੰਦੀਆ ਅਤੇ ਭਾਰਤ ਸਰਕਾਰ ਦੇ ਨੁਮਾਇੰਦਿਆ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ। ਇਹ ਪ੍ਰਾਈਵੇਟ ਬਿਲ Bill C-229 ਐਨਡੀਪੀ ਦੇ ਸਾਂਸਦ ਪੀਟਰ ਜੁਲੀਅਨ ਵੱਲੋ ਲਿਆਂਦਾ ਗਿਆ ਹੈ। ਇਸ ਬਿਲ ਦਾ ਮਕਸਦ ਨਾਜ਼ੀ ਪਾਰਟੀ ਦੇ ਸਵਾਸਤਿਕ ਦੇ ਨਿਸ਼ਾਨ,ਕਨਫੈਡਰੇਟ ਫਲੈਗ ਅਤੇ ਹੋਰ ਨਫਰਤ ਭਰੇ ਨਿਸ਼ਾਨਾ ਉਤੇ ਬੈਨ ਲਾਉਣਾ ਹੈ। ਕੈਨੇਡਾ ਚ ਚੱਲ ਰਹੇ ਵੈਕਸੀਨ ਮੈੰਡਟ ਵਿਰੋਧੀ ਮੁਜਾਹਰਿਆ ਚ ਨਾਜ਼ੀ ਪਾਰਟੀ ਦੇ ਨਿਸ਼ਾਨ ਦੇ ਨਾਲ ਕੁੱਝ ਹੋਰ ਇਤਰਾਜਯੋਗ ਨਿਸ਼ਾਨ ਵੀ ਵੇਖਣ ਨੂੰ ਮਿਲੇ ਸਨ। ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਨਾਜ਼ੀ ਪਾਰਟੀ ਨਾਲ ਸਬੰਧਤ ਸਵਾਸਤਿਕ ਅਤੇ ਕਨਫੈਡਰੇਟ ਝੰਡਿਆ ਲਈ ਕੈਨੇਡਾ ਚ ਕੋਈ ਥਾਂ ਨਹੀ ਹੋਣੀ ਚਾਹੀਦੀ। ਦੱਸਣਯੋਗ ਹੈ ਕਿ ਦੁਨੀਆ ਭਰ ਚ ਵੱਸਦਾ ਯਹੂਦੀ ਭਾਈਚਾਰਾ ਨਾਜ਼ੀ ਪਾਰਟੀ ਦੇ ਇਸ ਨਿਸ਼ਾਨ ਉਤੇ ਹਮੇਸ਼ਾ ਇਤਰਾਜ਼ ਪ੍ਰਗਟ ਕਰਦਾ ਆਇਆ ਹੈ ਕਿ ਇਸ ਨਾਲ ਉਨਾਂ ਦੀ ਨਸਲਕੁਸ਼ੀ ਨੂੰ ਜਾਇਜ ਠਹਿਰਾਇਆ ਜਾਂਦਾ ਰਿਹਾ ਹੈ।
ਹਿੰਦੂ ਭਾਈਚਾਰੇ ਦੀ ਗੱਲ ਕਰੀਏ ਤਾਂ ਨਾਰਥ ਅਮਰੀਕਾ ਨਾਲ ਸਬੰਧਤ ਹਿੰਦੂ ਜੱਥੇਬੰਦੀਆ ਨੇ ਇਸ ਬਿਲ ਦੇ ਵਿਰੋਧ ਚ ਚਾਰਜੋਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਸਵਾਸਤਿਕ ਹਿੰਦੂਆ ਦਾ ਪਵਿੱਤਰ ਨਿਸ਼ਾਨ ਹੈ । ਲਿਬਰਲ ਪਾਰਟੀ ਨਾਲ ਸਬੰਧਤ ਸਾਂਸਦ ਚੰਦਰ ਆਰੀਆ ਨੇ ਕਿਹਾ ਹੈ ਕਿ ਪਾਰਟੀ ਕਾਕਸ ਚ ਇਸ ਮੁੱਦੇ ਨੂੰ ਚੁੱਕਣਗੇ। ਅਮਰੀਕਾ ਦੀ ਹਿੰਦੂ ਜੱਥੇਬੰਦੀ “ਹਿੰਦੂ ਪੈਕਟ” ਨੇ ਕਿਹਾ ਹੈ ਕੀ ਸਵਾਸਤਿਕ ਹਿੰਦੂਆ ਦਾ ਪ੍ਰਾਚੀਨ ਚਿੰਨ ਹੈ ਇਸਨੂੰ ਨਾਜ਼ੀ ਪਾਰਟੀ ਦੇ ਹਾਕਨਕਰੋਇਜ਼(Hakenkreuz) ਨਾਲ ਨਾ ਮਿਲਾਇਆ ਜਾਵੇ। ਟਰਾਂਟੋ ਤੋਂ ਕਾਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਉਨਾ ਨੇ ਇਹ ਮਸਲਾ ਕੈਨੇਡੀਅਨ ਸਰਕਾਰ ਅੱਗੇ ਰੱਖਿਆ ਹੈ ਤੇ ਇਸ ਬਾਬਤ ਕੁਝ ਪਟੀਸ਼ਨਾ ਵੀ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ। ਇਸ ਬਿਲ ਖਿਲਾਫ ਪਿਛਲੇ ਦਿਨੀਂ ਸਰੀ ਬ੍ਰਿਟਿਸ਼ ਕੋਲੰਬੀਆ ਚ ਇੱਕ ਰੈਲੀ ਵੀ ਹੋਈ ਸੀ।