ਅੰਮ੍ਰਿਤਸਰ: ਇੱਕ ਪਾਸੇ ਭਾਜਪਾ ਸਰਕਾਰ ਦੇ ਵੱਲੋਂ ਖੰਨਾ ਸਮਾਰਕ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਹਵਨ ਯੱਗ ਕਰਵਾਇਆ ਜਾ ਰਿਹਾ ਸੀ।ਤੇ ਉੱਧਰ, ਦੂਜੇ ਪਾਸੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ।
ਭਾਜਪਾ ਦੇ ਹਾਥੀ ਗੇਟ ਨੇੜੇ ਦਫਤਰ ਦੇ ਬਾਹਰ ਪੁਲਿਸ ਵੱਲੋਂ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਗੇਟ ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਭਾਜਪਾ ਦੇ ਦਫਤਰ ‘ਚ ਨਾ ਆ ਸਕਣ।ਪਰ ਕਿਸਾਨਾਂ ਨੇ ਹਾਲ ਗੇਟ ਦੇ ਬਾਹਰ ਹੀ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜ ਕੇ ਨਾਅਰੇਬਾਜੀ ਕੀਤੀ।
ਦੱਸ ਦਈਏ ਕਿ ਅੰਮ੍ਰਿਤਸਰ ‘ਚ ਅੱਜ ਇੱਕ ਕਿਸਾਨ ਦੀ ਮੌਤ ਹੋਣ ਕਰਕੇ ਜਿਆਦਾ ਕਿਸਾਨ ਨਹੀਂ ਇਕੱਠੇ ਹੋ ਸਕੇ ਪਰ ਆਗੂਆ ਵੱਲੋ ਦਿੱਤੇ ਪ੍ਰੋਗਰਾਮ ਮੁਤਾਬਕ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਈਆ। ਕਿਸਾਨ ਆਗੂ ਹਰਕੀਰਤ ਸਿੰਘ ਨੇ ਕਿਹਾ ਕਿ ‘ਭਾਜਪਾ ਆਗੂਆਂ ਨੂੰ ਜਨਮ ਦਿਨ ਮਨਾਉਣ ਦਾ ਅਧਿਕਾਰ ਨਹੀ ਹੈ ,ਕਿਉਂਕਿ ਦੇਸ਼ ਦੀ ਜਨਤਾ ਤ੍ਰਾਹ-ਤ੍ਰਾਹ ਕਰ ਰਹੀ ਹੈ ਤੇ ਭਾਜਪਾ ਸਰਕਾਰ ਮੋਦੀ ਦਾ ਜਨਮ ਦਿਨ ਮਨਾ ਰਹੀ ਹੈ,ਇਸੇ ਕਰਕੇ ਅਸੀਂ ਅੱਜ ਮੋਦੀ ਦਾ ਪੁਤਲਾ ਸਾੜ ਰਹੇ ਹਾਂ।’