(Satpal Singh Johal)-Voting for the new executive of the Ontario Khalsa Darbar (Dixie Road Gurdwara) has begun and will continue until 6:30 pm today. The result is likely to come late at night.
-12 roadside cameras: Mississauga fines 4,827 drivers for speeding in 4 months. Drivers who do not drive fast are not penalized. So, the cameras are not for filling the coffers, they are for stopping the speed bumps.
-A drunken driver (52) was killed in a tree in Caledon, near Brampton, yesterday. The Orangeville Court Fair will be extended to June 9.
-Including Michellea Pesce, 46, of Brampton, three woman arrested for stealing goods from a shop in Dorchester, near London, in southern Ontario.
-For the second year in a row, Delhi is the second most polluted capital city on earth, followed by Dhaka (Bangladesh). India has 12 of the 15 major cities with the most polluted air in Asia.
(ਸਤਪਾਲ ਸਿੰਘ ਜੌਹਲ)-ਉਂਟਾਰੀਓ ਖਾਲਸਾ ਦਰਬਾਰ (ਡਿਕਸੀ ਰੋਡ ਗੁਰਦੁਆਰਾ) ਦੀ ਨਵੀਂ ਕਾਰਜਕਾਰਨੀ ਦੀ ਚੋਣ ਲਈ ਵੋਟਾਂ ਪਾਉਣ ਦੀ ਪਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੋ ਅੱਜ ਸ਼ਾਮ ਸਾਢੇ ਛੇ ਵਜੇ ਤੱਕ ਜਾਰੀ ਰਹੇਗੀ। ਨਤੀਜਾ ਦੇਰ ਰਾਤ ਤੱਕ ਆ ਜਾਣ ਦੀ ਸੰਭਾਵਨਾ।
-ਸੜਕਾਂ ਦੇ ਕਿਨਾਰੇ 12 ਕੈਮਰੇ: ਮਿਸੀਸਾਗਾ `ਚ 4 ਮਹੀਨਿਆਂ ਦੌਰਾਨ 4827 ਡਰਾਈਵਰਾਂ ਨੂੰ ਗੱਡੀਆਂ ਤੇਜ ਭਜਾਉਣ ਕਰਕੇ ਕੀਤੇ ਗਏ ਜੁਰਮਾਨੇ। ਤੇਜ ਨਾ ਚੱਲਣ ਵਾਲ਼ੇ ਡਰਾਈਵਰਾਂ ਨੂੰ ਨਹੀਂ ਹੋਇਆ ਜੁਰਮਾਨਾ। ਸੋ, ਕੈਮਰੇ ਖਜਾਨਾ ਭਰਨ ਵਾਸਤੇ ਨਹੀਂ, ਤੇਜ-ਤਰਾਰੀਆਂ ਰੋਕਣ ਵਾਸਤੇ ਹਨ।
-ਬਰੈਂਪਟਨ ਨੇੜੇ ਕੈਲੇਡਨ `ਚ ਬੀਤੇ ਦਿਨ ਵੇਲੇ ਸ਼ਰਾਬੀ ਡਰਾਈਵਰ (52) ਨੇ ਮਾਰੀ ਦਰੱਖਤ ਵਿੱਚ ਕਾਰ, ਕੇਸ ਬਣਾ ਕੇ ਉਸ ਦੀ ਗੱਡੀ ਅਤੇ ਲਾਈਸੈਂਸ ਪੁਲਿਸ ਨੇ ਰੱਖੇ। ਓਰੇਂਜਵਿੱਲ ਕਚਿਹਰੀ ਦੇ ਮੇਲੇ `ਚ ਕਰੇਗਾ 9 ਜੂਨ ਨੂੰ ਵਾਧਾ।
-ਦੱਖਣੀ ਉਂਟਾਰੀਓ `ਚ ਲੰਦਨ ਨੇੜੇ ਡੋਰਚੈਸਟਰ `ਚ ਚੋਰੀ ਦੀ ਗੱਡੀ ਨਾਲ਼ (Shoppers) ਸਟੋਰ ਵਿੱਚੋਂ ਸਮਾਨ ਚੋਰੀ ਕਰਦੀਆਂ 3 ਔਰਤਾਂ ਕਾਬੂ, 1 (Michellea Pesce, 46) ਬਰੈਂਪਟਨ ਦੀ ਵਾਸਣ। ਕਚਿਹਰੀ ਦੇ ਮੇਲੇ `ਚ 13 ਮਈ ਨੂੰ ਕਰਨਗੀਆਂ ਹੋਰ ਵਾਧਾ।
-ਦਿੱਲੀ ਲਗਾਤਾਰ ਦੂਸਰੇ ਸਾਲ ਵੀ ਰਿਹਾ ਇਸ ਧਰਤੀ ਉਪਰ ਸਭ ਤੋਂ ਵੱਧ ਪ੍ਰਦੂਸ਼ਤ ਰਾਜਧਾਨੀ ਸ਼ਹਿਰ, ਢਾਕਾ (ਬੰਗਲਾਦੇਸ਼) ਦੂਸਰੇ ਨੰਬਰ `ਤੇ। ਏਸ਼ੀਆ ਦੇ ਸਭ ਤੋਂ ਵੱਧ ਗੰਦੀ ਹਵਾ ਵਾਲੇ 15 ਪ੍ਰਮੁੱਖ ਸ਼ਹਿਰਾਂ ਵਿੱਚ 12 ਭਾਰਤ ਵਿੱਚ ਹਨ।