ਕੈਨੇਡਾ ਚੋਣਾਂ ਵਿੱਚ ਹਾਰੀ ਮੰਗੇਤਰ ਗੀਤ ਗਰੇਵਾਲ ਲਈ ਪਰਮੀਸ਼ ਵਰਮਾ ਨੇ ਸਾਂਝੇ ਕੀਤੇ ਆਪਣੇ ਜਜਬਾਤ ਇੱਕ ਖ਼ਾਸ ਪੋਸਟ ਰਾਹੀ
Chandigarh: Geet Grewal lost the Canadian Parliamentary elections. Geet Grewal is the fiance of Punjabi singer Parmish Verma. Geet Grewal stood for election in Canada for the first time. And Geet had contested election under Justin Trudeau’s Liberal Party.
Let it be known that Geet Grewal was not discouraged after the defeat. Instead , she congratulated Brad Weiss on social media and shared her election experience.
Meanwhile, Parmish has also shared a special post for Geet Grewal.
Parmish Verma shared the photo with Geet Grewal on Instagram and said, “Geet you taught young girls to dream big and believe in it, and never give up on it.” Your team has competed very hard in these 25 days. And I thank all of those who believed in you and voted for you. But this is not our last election. ”
He further wrote, “Even though I stood in front of the crowd and did sold out shows, I felt more proud to stand with you. I’m proud of you Lots of love Geet. ‘
ਕੈਨੇਡਾ ਚੋਣਾਂ ਵਿੱਚ ਹਾਰੀ ਮੰਗੇਤਰ ਗੀਤ ਗਰੇਵਾਲ ਲਈ ਪਰਮੀਸ਼ ਵਰਮਾ ਨੇ ਸਾਂਝੇ ਕੀਤੇ ਆਪਣੇ ਜਜਬਾਤ ਇੱਕ ਖ਼ਾਸ ਪੋਸਟ ਰਾਹੀ
ਚੰਡੀਗੜ੍ਹ – ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ ਗੀਤ ਗਰੇਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਗੀਤ ਗਰੇਵਾਲ ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਮੰਗੇਤਰ ਹੈ। ਗੀਤ ਗਰੇਵਾਲ ਪਹਿਲੀ ਵਾਰ ਕੈਨੇਡਾ ਦੀਆ ਚੋਣਾਂ ਵਿੱਚ ਖੜ੍ਹੀ ਹੋਈ ਸੀ। ਤੇ ਗੀਤ ਨੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਹੇਠ ਚੋਣ ਲੜੀ ਸੀ।
ਦੱਸ ਦਈਏ ਕਿ ਹਾਰ ਤੋਂ ਬਾਅਦ ਗੀਤ ਗਰੇਵਾਲ ਦਾ ਹੌਸਲਾ ਨਹੀਂ ਟੁੱਟਿਆ। ਸਗੋ, ਉਸ ਨੇ ਸੋਸ਼ਲ ਮੀਡੀਆ ਤੇ ਜੇਤੂ ਬਰੈਡ ਵਿੱਸ ਨੂੰ ਵਧਾਈ ਦਿੱਤੀ ਤੇ ਆਪਣੇ ਚੋਣ ਤਜਰਬੇ ਨੂੰ ਵੀ ਸਾਂਝਾ ਕੀਤਾ ।
ਉੱਧਰ, ਪਰਮੀਸ਼ ਨੇ ਵੀ ਗੀਤ ਗਰੇਵਾਲ ਲਈ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ।
ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ ਤੇ ਗੀਤ ਗਰੇਵਾਲ ਨਾਲ ਤਸਵੀਰ ਸਾਂਝੀ ਕਰਦਿਆਂ ਕਿਹਾ ਹੈ ਕਿ , ‘ਗੀਤ ਤੁਸੀਂ ਨੌਜਵਾਨ ਕੁੜੀਆਂ ਨੂੰ ਵੱਡੇ ਸੁਪਨੇ ਲੈਣੇ ਸਿਖਾਏ ਨੇ ਤੇ ਜਿਸ ਵਿੱਚ ਤੁਸੀਂ ਯਕੀਨ ਵੀ ਕਰਦੇ ਹੋ,ਤੇ ਇਸ ਸਭ ਨੂੰ ਲੈ ਕੇ ਕਦੇ ਹਾਰ ਨਾ ਮੰਨਣੀ ਵੀ ਸਿਖਾਈ ਹੈ। ਤੁਹਾਡੀ ਟੀਮ ਨੇ ਇਨ੍ਹਾਂ 25 ਦਿਨਾਂ ਵਿੱਚ ਬਹੁਤ ਸਖ਼ਤ ਮੁਕਾਬਲਾ ਕੀਤਾ ਹੈ। ਤੇ ਮੈ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੇ ਤੁਹਾਨੂੰ ਵੋਟਾਂ ਪਾਈਆਂ।ਪਰ ਇਹ ਸਾਡੀਆਂ ਆਖਰੀ ਚੋਣਾਂ ਨਹੀਂ ਹਨ।’
ਉਹਨਾ ਨੇ ਅੱਗੇ ਲਿਿਖਆ, ‘ਮੈਂ ਭਾਵੇ ਭੀੜ ਦੇ ਅੱਗੇ ਖੜ੍ਹਾ ਹੋਇਆ, ਸੋਲਡ ਆਊਟ ਸ਼ੋਅਜ਼ ਵੀ ਕੀਤੇ ਪਰ ਮੈਨੂੰ ਤੁਹਾਡੇ ਨਾਲ ਖੜ੍ਹਨ ਤੇ ਜ਼ਿਆਦਾ ਮਾਣ ਮਹਿਸੂਸ ਹੋਇਆ। ਮੈਨੂੰ ਤੁਹਾਡੇ ਤੇ ਮਾਣ ਹੈ। ਬਹੁਤ ਸਾਰਾ ਪਿਆਰ ਗੀਤ ।’