ਉਨਟਾਰੀਓ ਵਿੱਚ ਡੱਗ ਫੌਰਡ ਦੀ ਅਗਵਾਈ ਵਿੱਚ ਪੀ ਸੀ ਪਾਰਟੀ ਨੇ 82 ਸੀਟਾਂ ਤੇ ਫੇਰਿਆ ਹੂੰਝਾ
Toronto (Baljinder Sekha) The Progressive Conservative Party, led by Doug Ford, formed a second-term minority government in the Canadian province of Ontario in the Assembly elections, with the NDP becoming the main opposition. Conservative Party Wins All Seats in Brampton. Progressive Conservative Party Wins 83 out of 124. Progressive Conservative Party, led by Doug Ford, hoisted the blue flag in five Brampton constituencies. The NDP, which won three seats in the last elections, was left empty-handed this time.
Gurratan Singh from Brampton East, Sandeep Singh from Brampton North and NDP Deputy Leader Sara Singh from Brampton Center have been lost. On the other hand, the flag of the five representatives of the PC party remained intact. The situation in different constituencies of Brampton remained as follows:
Brampton North:
Graham McGregor of the PC Party of Ontario from Brampton North won the seat with 12,413 votes.
Harinder Malhi of the Liberal Party of Ontario got 7698 votes, Sandeep Singh of the NDP got 5376 votes and Aneep Dhade of the Green Party got only 807 votes.
Brampton East:
Progressive Conservative candidate Hardeep Grewal, son of journalist Jagdis Grewal from Brampton East, won by a wide margin with 11,017 votes.
Gurrantan Singh of the NDP polled only 7,522 votes.
Janat Grewal of the Liberal Party of Ontario came in third with 5,062 votes and Jamal Blackwood of the Green Party got only 495 votes.
Brampton Center:
PC candidate Charmaine Williams led her constituency with 10,120 votes.
NDP candidate Sara Singh came in second with 6,524 votes and Liberal Party candidate Safdar Hussain lost by a narrow margin to 6,119 votes.
Brampton South:
PC candidate Prabhmeet Sarkaria was leading in his constituency with 11,767 votes.
Liberal Party candidate Marilyn Raphael came in second with 7026 votes and NDP candidate Andrea Barrett came in third with 4798 votes.
Green Party candidate Ains Espinza received a total of 880 votes.
Brampton West:
Brampton West PC candidate Amarjot Sandhu retained the upper hand with 14,544 votes.
Liberal Party candidate Rimmi Jhajj from this constituency got 7904 votes, NDP candidate Navjit Kaur got 6290 votes and Green Party candidate Pauline Thorneham. Received 837 votes.
ਪੰਜਾਬੀ ਮੂਲ ਦੇ ਹਰਦੀਪ ਗਰੇਵਾਲ ,ਪਰਮ ਗਿੱਲ ,ਪ੍ਰਬਮੀਤ ਸਰਕਾਰੀਆ,ਅਮਨਜੋਤ ਸੰਧੂ , ਨੀਨਾ ਤਾਂਗੜੀ , ਦੀਪਕ ਅਨੰਦ ਬਣੇ ਵਿਧਾਇਕ
ਟੋਰਾਟੋ (ਬਲਜਿੰਦਰ ਸੇਖਾ ) ਕਨੇਡਾ ਦੇ ਸੂਬੇ ਉਨਟਾਰੀਓ ਦੀਆਂ ਵਿਧਾਨ ਸਭਾ ਚੌਣਾ ਵਿੱਚ ਚ ਡੱਗ ਫੋਰਡ ਦੀ ਅਗਵਾਈ ਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਦੂਸਰੀ ਵਾਰ ਬਣਾਈ ਮਜੌਰਟੀ ਸਰਕਾਰ, ਐਨਡੀਪੀ ਬਣੀ ਪ੍ਰਮੁੱਖ ਵਿਰੋਧੀ ਧਿਰ। ਬਰੈਂਪਟਨ ਦੀਆਂ ਸਾਰੀਆ ਸੀਟਾ ਤੇ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਹਾਸਿਲ ਕੀਤੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਕੁੱਲ ਜਿੱਤੀਆ 124 ਚੋਂ 83 ਸੀ ਡੱਗ ਫੋਰਡ ਦੀ ਅਗਵਾਈ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਬਰੈਂਪਟਨ ਦੇ ਪੰਜਾਂ ਹਲਕਿਆਂ ਵਿੱਚ ਨੀਲੇ ਰੰਗ ਦਾ ਪਰਚਮ ਲਹਿਰਾ ਦਿੱਤਾ। ਪਿਛਲੀਆਂ ਚੋਣਾਂ ਵਿੱਚ ਤਿੰਨ ਸੀਟਾਂ ਹਾਸਲ ਕਰਨ ਵਾਲੀ ਐਨਡੀਪੀ ਨੂੰ ਇਸ ਵਾਰੀ ਖਾਲੀ ਹੱਥ ਹੀ ਰਹਿਣਾ ਪਿਆ।
ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ, ਬਰੈਂਪਟਨ ਨੌਰਥ ਤੋਂ ਸੰਦੀਪ ਸਿੰਘ ਤੇ ਬਰੈਂਪਟਨ ਸੈਂਟਰ ਤੋਂ ਐਨਡੀਪੀ ਦੀ ਡਿਪਟੀ ਲੀਡਰ ਸਾਰਾ ਸਿੰਘ ਦਾ ਪੱਤਾ ਸਾਫ ਹੋ ਗਿਆ। ਦੂਜੇ ਪਾਸੇ ਪੀਸੀ ਪਾਰਟੀ ਦੇ ਪੰਜਾਂ ਨੁਮਾਇੰਦੀਆਂ ਦੀ ਝੰਡੀ ਬਰਕਰਾਰ ਰਹੀ।ਬਰੈਂਪਟਨ ਦੇ ਵੱਖ ਵੱਖ ਹਲਕਿਆਂ ਦਾ ਹਾਲ ਹੇਠ ਲਿਖੇ ਅਨੁਸਾਰ ਰਿਹਾ :
ਬਰੈਂਪਟਨ ਨੌਰਥ :ਬਰੈਂਪਟਨ ਨੌਰਥ ਤੋਂ ਓਨਟਾਰੀਓ ਦੀ ਪੀਸੀ ਪਾਰਟੀ ਦੇ ਗ੍ਰਾਹਮ ਮੈਕਗ੍ਰੈਗਰ ਨੇ 12,413 ਵੋਟਾਂ ਹਾਸਲ ਕਰਕੇ ਸੀਟ ਆਪਣੇ ਕਬਜੇ ਵਿੱਚ ਕੀਤੀ। ਓਨਟਾਰੀਓ ਦੀ ਲਿਬਰਲ ਪਾਰਟੀ ਦੇ ਹਰਿੰਦਰ ਮੱਲ੍ਹੀ ਨੂੰ 7698 ਵੋਟਾਂ, ਐਨਡੀਪੀ ਦੇ ਸੰਦੀਪ ਸਿੰਘ ਨੂੰ 5376 ਵੋਟਾਂ ਤੇ ਗ੍ਰੀਨ ਪਾਰਟੀ ਦੇ ਅਨੀਪ ਢਾਡੇ ਨੂੰ 807 ਵੋਟਾਂ ਹੀ ਹਾਸਲ ਹੋ ਸਕੀਆਂ।
ਬਰੈਂਪਟਨ ਈਸਟ :
ਬਰੈਂਪਟਨ ਈਸਟ ਤੋਂ ਪੱਤਰਕਾਰ ਜਗਦੀਸ ਗਰੇਵਾਲ ਦੇ ਬੇਟੇ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਹਰਦੀਪ ਗਰੇਵਾਲ ਨੇ 11,017 ਵੋਟਾਂ ਹਾਸਲ ਕਰਕੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਐਨਡੀਪੀ ਦੇ ਗੁਰਰਤਨ ਸਿੰਘ 7,522 ਵੋਟਾਂ ਹੀ ਹਾਸਲ ਕਰ ਸਕੇ। ਓਨਟਾਰੀਓ ਦੀ ਲਿਬਰਲ ਪਾਰਟੀ ਦੀ ਜੰਨਤ ਗਰੇਵਾਲ 5,062 ਵੋਟਾਂ ਹਾਸਲ ਕਰਕੇ ਤੀਜੇ ਸਥਾਨ ਉੱਤੇ ਰਹੀ ਤੇ ਗ੍ਰੀਨ ਪਾਰਟੀ ਦੇ ਜਮਾਲ ਬਲੈਕਵੁੱਡ ਨੂੰ 495 ਵੋਟਾਂ ਹੀ ਹਾਸਲ ਹੋਈਆਂ।
ਬਰੈਂਪਟਨ ਸੈਂਟਰ :
ਪੀਸੀ ਪਾਰਟੀ ਉਮੀਦਵਾਰ ਚਾਰਮੇਨ ਵਿਲੀਅਮਜ਼ 10,120 ਵੋਟਾਂ ਹਾਸਲ ਕਰਕੇ ਆਪਣੇ ਹਲਕੇ ਵਿੱਚ ਸੱਭ ਤੋਂ ਅੱਗੇ ਰਹੀ। ਐਨਡੀਪੀ ਉਮੀਦਵਾਰ ਸਾਰਾ ਸਿੰਘ 6,524 ਵੋਟਾਂ ਨਾਲ ਦੂਜੇ ਸਥਾਨ ਉੱਤੇ ਰਹੀ ਤੇ ਲਿਬਰਲ ਪਾਰਟੀ ਉਮੀਦਵਾਰ ਸਫਦਰ ਹੁਸੈਨ 6119 ਵੋਟਾਂ ਹਾਸਲ ਕਰਕੇ ਦੂਜੇ ਸਥਾਨ ਉੱਤੇ ਆਉਣ ਤੋਂ ਮਾਮੂਲੀ ਫਰਕ ਨਾਲ ਖੁੰਝ ਗਏ।ਗ੍ਰੀਨ ਪਾਰਟੀ ਦੀ ਕਰਿਤਸ਼ਾ ਤਾਇ 882 ਵੋਟਾਂ ਹੀ ਹਾਸਲ ਕਰ ਸਕੀ।
ਬਰੈਂਪਟਨ ਸਾਊਥ :
ਪੀਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰੀਆ 11,767 ਵੋਟਾਂ ਹਾਸਲ ਕਰਕੇ ਆਪਣੇ ਹਲਕੇ ਵਿੱਚ ਸੱਭ ਤੋਂ ਮੂਹਰੇ ਰਹੇ। ਲਿਬਰਲ ਪਾਰਟੀ ਉਮੀਦਵਾਰ ਮੈਰੀਲਿਨ ਰਫੇਲ 7026 ਵੋਟਾਂ ਨਾਲ ਦੂਜੇ ਸਥਾਨ ਉੱਤੇ ਤੇ ਐਨਡੀਪੀ ਉਮੀਦਵਾਰ ਐਂਡਰੀਆ ਬੈਰੈਟ 4798 ਵੋਟਾਂ ਨਾਲ ਤੀਜੇ ਸਥਾਨ ਉੱਤੇ ਰਹੀ। ਗ੍ਰੀਨ ਪਾਰਟੀ ਉਮੀਦਵਾਰ ਆਈਨਸ ਐਸਪੀਨਜਾ ਨੂੰ ਕੁੱਲ 880 ਵੋਟਾਂ ਹਾਸਲ ਹੋਈਆਂ।
ਬਰੈਂਪਟਨ ਵੈਸਟ :
ਬਰੈਂਪਟਨ ਵੈਸਟ ਤੋਂ ਪੀਸੀ ਪਾਰਟੀ ਉਮੀਦਵਾਰ ਅਮਰਜੋਤ ਸੰਧੂ ਨੇ ਸੱਭ ਤੋਂ ਵੱਧ ਵੋਟਾਂ 14,544 ਹਾਸਲ ਕਰਕੇ ਆਪਣੀ ਸਰਦਾਰੀ ਬਰਕਰਾਰ ਰੱਖੀ।ਇਸ ਹਲਕੇ ਤੋਂ ਲਿਬਰਲ ਪਾਰਟੀ ਉਮੀਦਵਾਰ ਰਿੰਮੀ ਝੱਜ ਨੂੰ 7904 ਵੋਟਾਂ ਹਾਸਲ ਹੋਈਆਂ, ਐਨਡੀਪੀ ਉਮੀਦਵਾਰ ਨਵਜੀਤ ਕੌਰ ਨੂੰ 6290 ਵੋਟਾਂ ਹਾਸਲ ਹੋਈਆਂ ਤੇ ਗ੍ਰੀਨ ਪਾਰਟੀ ਉਮੀਦਵਾਰ ਪੌਲੀਨ ਥੌਰਨਹੈਮ ਨੂੰ 837 ਵੋਟਾਂ ਹਾਸਲ ਹੋਈਆਂ।