ਸਤੰਬਰ ਵਿੱਚ ਟੋਰਾਂਟੋ ਦੇ 5,000 ਵਿਦਿਆਰਥੀਆਂ ਤੋਂ ਵੀ ਘੱਟ ਨੇ ਵਰਚੂਅਲ ਲਰਨਿੰਗ ਲਈ ਰਜਿਸਟਰ ਕੀਤਾ। ਇਹ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਅੰਕੜਾ ਹੈ।
ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਅਨੁਸਾਰ 2022-2023 ਸਕੂਲ ਵਰ੍ਹੇ ਲਈ 3,300 ਐਲੀਮੈਂਟਰੀ ਵਿਦਿਆਰਥੀਆਂ ਨੇ ਤੇ 1500 ਸੈਕੰਡਰੀ ਵਿਦਿਆਰਥੀਆਂ ਨੇ ਆਪਣੇ ਨਾਂ ਵਰਚੂਅਲ ਲਰਨਿੰਗ ਵਾਸਤੇ ਰਜਿਟਰ ਕਰਵਾਏ।2021-2022 ਵਿੱਚ 17000 ਐਲੀਮੈਂਟਰੀ ਵਿਦਿਆਰਥੀਆਂ ਤੇ 8,000 ਸੈਕੰਡਰੀ ਵਿਦਿਆਰਥੀਆਂ ਨੇ ਵਰਚੂਅਲ ਲਰਨਿੰਗ ਨੂੰ ਅਪਣਾਇਆ ਸੀ।
TDSB ਦੇ ਬੁਲਾਰੇ ਰਾਇਨ ਬਰਡ ਨੇ ਆਖਿਆ ਕਿ ਅਸੀਂ ਅੰਦਾਜ਼ਾ ਲਾਇਆ ਸੀ ਕਿ ਇਸ ਵਾਰੀ ਇਹ ਗਿਣਤੀ ਕਾਫੀ ਘੱਟ ਰਹੇਗੀ। ਉਨ੍ਹਾਂ ਆਖਿਆ ਕਿ ਕਈਆਂ ਨੂੰ ਲੱਗਦਾ ਹੈ ਕਿ ਇਨ-ਪਰਸਨ ਲਰਨਿੰਗ ਉਨ੍ਹਾ ਲਈ ਬਿਹਤਰ ਰਹੇਗੀ ਜਦਕਿ ਹੋਰਨਾਂ ਨੂੰ ਲੱਗਦਾ ਹੈ ਕਿ ਵਰਚੂਅਲ ਲਰਨਿੰਗ ਸਹੀ ਹੈ।
ਸਤੰਬਰ ਲਈ TDSB ਅਜੇ ਵੀ ਗਾਇਡੈਂਸ ਫਾਈਨਲ ਕਰ ਰਿਹਾ ਹੈ ਪਰ ਕਲਾਸਾਂ ਪਿਛਲੇ ਸਾਲ ਵਾਂਗ ਹੀ ਲੱਗਣਗੀਆਂ ਕਿਉਂਕਿ ਕੋਵਿਡ-19 ਦੇ ਬਹੁਤੇ ਨਿਯਮ ਪਹਿਲਾਂ ਵਰਗੇ ਹੀ ਹਨ। ਸਿੱਖਿਆ ਮੰਤਰਾਲੇ ਵੱਲੋਂ ਭਾਵੇਂ ਬਹੁਤੇ ਸਿਹਤ ਤੇ ਸੇਫਟੀ ਮਾਪਦੰਡ ਹਟਾ ਲਏ ਗਏ ਹਨ ਪਰ ਕੁੱਝ ਅਜੇ ਵੀ ਪਹਿਲਾਂ ਵਾਂਗ ਹੀ ਬਣੇ ਹੋਏ ਹਨ।