ਕੀਵ : ਰੂਸੀ ਬਲਾਂ ਨੇ ਯੂਕਰੇਨ (Ukraine) ਦੇ ਸੁਤੰਤਰਤਾ ਦਿਵਸ (Independence Day) ‘ਤੇ ਇਕ ਰੇਲਵੇ ਸਟੇਸ਼ਨ ‘ਤੇ ਰਾਕੇਟ ਹਮਲਾ (rocket attack) ਕੀਤਾ, ਜਿਸ ਵਿਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ 50 ਜ਼ਖਮੀ ਹੋ ਗਏ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਹ ਜਾਣਕਾਰੀ ਦਿੱਤੀ। ਉਹ ਇਸ ਗੱਲ ਨੂੰ ਲੈ ਕੇ ਚਿਤਾਵਨੀ ਦੇ ਰਹੇ ਸਨ ਕਿ ਰੂਸ ਇਸ ਹਫਤੇ ‘ਕਿਸੇ ਵੀ ਵਹਿਸ਼ੀ ਕਾਰਵਾਈ’ ਦੀ ਕੋਸ਼ਿਸ਼ ਕਰ ਸਕਦਾ ਹੈ।
ਯੂਕਰੇਨ ਦੀਆਂ ਸਮਾਚਾਰ ਏਜੰਸੀਆਂ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਜ਼ੇਲੇਨਸਕੀ ਨੇ ਵੀਡੀਓ ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਇਹ ਜਾਨਲੇਵਾ ਹਮਲਾ ਨਿਪ੍ਰੋਪੇਟੋਵਸਕ ਖੇਤਰ ਦੇ ਚੈਪਲਨੇ ਸ਼ਹਿਰ ‘ਚ ਹੋਇਆ। ਚੈਪਲਨੇ ਸ਼ਹਿਰ ਦੀ ਆਬਾਦੀ ਲਗਭਗ 3,500 ਹੈ।