ਅੰਬਾਲਾ ਦੇ ਪਿੰਡ ਬਲਾਣਾ ਵਿੱਚ ਇੱਕੋ ਪਰਿਵਾਰ ਦੇ 6 ਲੋਕਾਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਦੀ ਲਾਸ਼ ਲਟਕਦੀ ਮਿਲੀ ਸੀ ਅਤੇ ਉਸ ਦੇ ਪਿਤਾ ਸੰਗਤ ਰਾਮ ਅਤੇ ਮਾਂ ਮਹਿੰਦਰਾ, ਉਸ ਦੀ ਪਤਨੀ ਰੀਨਾ ਅਤੇ ਸੱਤ ਸਾਲ ਦੀ ਬੇਟੀ ਜੱਸੀ ਅਤੇ ਪੰਜ ਸਾਲਾ ਬੇਟੀ ਆਸ਼ੂ ਦੀਆਂ ਲਾਸ਼ਾਂ ਸ਼ੱਕ ਦੇ ਘੇਰੇ ‘ਚ ਮਿਲੀਆਂ ਸਨ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਘਰ ‘ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ‘ਚ ਸੁਖਵਿੰਦਰ ਨੇ ਆਪਣੀ ਮੌਤ ਦਾ ਕਾਰਨ ਦੱਸਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਨੇ ਉਸ ਕੰਪਨੀ ‘ਤੇ ਦੋਸ਼ ਲਗਾਇਆ ਹੈ, ਜਿਸ ‘ਚ ਉਹ ਕੰਮ ਕਰ ਰਿਹਾ ਸੀ ਅਤੇ 10 ਲੱਖ ਰੁਪਏ ਮੰਗਣ ਦਾ ਦੋਸ਼ ਲਗਾਇਆ ਹੈ। ਸੁਖਵਿੰਦਰ ਨੇ ਲਿਖਿਆ ਹੈ ਕਿ ਉਸ ਦੀ ਮੌਤ ਲਈ ਸਾਈ ਹਾਂਡਾ ਯਮੁਨਾਨਗਰ ਦੇ ਮਾਲਕ ਕਵੀ ਨਰੂਲਾ ਅਤੇ ਬਾਲ ਕਿਸ਼ਨ ਠਾਕੁਰ ਜ਼ਿੰਮੇਵਾਰ ਹਨ, ਜੋ ਮੇਰੇ ਕੋਲੋਂ ਪੈਸੇ ਮੰਗਦੇ ਸਨ ਅਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੰਦੇ ਸਨ। ਜਿਸ ਦੀ ਪੁਲਿਸ ਨੇ ਜਾਂਚ ਕਰਨ ਦੀ ਗੱਲ ਕਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੁਖਵਿੰਦਰ ਸਿੰਘ ਦੀ 5 ਸਾਲਾ ਬੇਟੀ ਦਾ ਜਨਮ ਦਿਨ ਸੀ, ਜਿਸ ਨੂੰ ਲੈ ਕੇ ਘਰ ਵਿਚ ਤਿਆਰੀਆਂ ਵੀ ਚੱਲ ਰਹੀਆਂ ਸਨ। ਸਬਜ਼ੀਆਂ ਕੱਟੀਆਂ ਜਾ ਰਹੀਆਂ ਸਨ ਪਰ ਅਚਾਨਕ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਉਨ੍ਹਾਂ ਨੇ ਆਪਣੇ ਘਰ ਦੀ ਛੱਤ ਤੋਂ ਦੇਖਿਆ ਕਿ ਪਰਿਵਾਰ ਦੇ 2 ਲੋਕ ਮ੍ਰਿਤਕ ਪਏ ਸਨ, ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਸਾਰੇ ਮੈਂਬਰ ਮਰੇ ਪਏ ਸਨ। ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਜੋ ਵੀ ਦੋਸ਼ੀ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।