ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਤੋਂ ਬਾਅਦ ਦੁਨੀਆ ਭਰ ਤੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦਰਅਸਲ, 70 ਸਾਲ ਤੱਕ ਬ੍ਰਿਟੇਨ ਦੀ ਗੱਦੀ ਸੰਭਾਲਣ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ II ਦਾ ਵੀਰਵਾਰ 8 ਸਤੰਬਰ ਨੂੰ ਦੇਰ ਰਾਤ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਸ ਦੇ ਨਾਲ ਐਲਿਜ਼ਾਬੈਥ II ਬ੍ਰਿਟੇਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਸ਼ਾਹੀ ਹਸਤੀ ਬਣ ਗਈ ਹੈ।
ਦੱਸ ਦਈਏ ਕਿ ਇਸ ਦੌਰਾਨ ਸੋਸ਼ਲ ਮੀਡੀਆ ‘ਤੇ ‘ਕੋਹਿਨੂਰ’ ਟਰੈਂਡ ਕਰਨ ਲੱਗ ਪਿਆ ਹੈ। ਕੋਹਿਨੂਰ ਨੂੰ ਲੈ ਕੇ ਟਵਿਟਰ ‘ਤੇ 22 ਹਜ਼ਾਰ ਤੋਂ ਵੱਧ ਟਵੀਟ ਕੀਤੇ ਜਾ ਚੁੱਕੇ ਹਨ।ਭਾਰਤ ਦਾ ਮਸ਼ਹੂਰ ਕੋਹਿਨੂਰ ਹੀਰਾ ਮਹਾਰਾਣੀ ਐਲਿਜ਼ਾਬੈਥ ਦੇ ਤਾਜ ਤੇ ਲੱਗਿਆ ਹੋਇਆ ਹੈ।ਇਸ ਤੋਂ ਇਲਾਵਾ ਉਸ ਦੇ ਤਾਜ ‘ਤੇ ਦੋ ਹਜ਼ਾਰ 8 ਸੌ ਤੋਂ ਵੱਧ ਹੀਰੇ ਜੜੇ ਹੋਏ ਹਨ।ਫਿਲਹਾਲ ਮਹਾਰਾਣੀ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੋਹਿਨੂਰ ਹੀਰੇ ਦੀ ਵਾਪਸੀ ਦੀ ਗੱਲ ਕੀਤੀ ਜਾ ਰਹੀ ਹੈ।