ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ਿਸਰ ਡਾ ਟ੍ਰੀਜ਼ਾ ਟੈਮ ਦਾ ਕਹਿਣਾ ਹੈ ਕਿ ਦੇਸ਼ ਵਿੱਚ ਫ਼ਲੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਜਦਕਿ ਬੱਚਿਆਂ ਵਿੱਚ ਸਾਹ ਦੇ ਵਾਇਰਸ ਦੇ ਮਾਮਲੇ ਘਟ ਰਹੇ ਹਨ। ਡਾ ਟ੍ਰੀਜ਼ਾ ਟੈਮ ਨੇ ਕਿਹਾ ਦੇਸ਼ ਵਿੱਚ ਫ਼ਲੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਾਡੇ ਕੋਲ ਪਿੱਛਲੇ ਦੋ ਸਾਲਾਂ ਦੌਰਾਨ ਫ਼ਲੂ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ।
ਕੋਵਿਡ-19 ਬਾਬਤ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ , ਫ਼ਲੂ ਤੇ ਸਾਹ ਦੀ ਬਿਮਾਰੀਆਂ ਦੇ ਬਹੁਤ ਸਾਰੇ ਮਸਲੇ ਸਾਹਮਣੇ ਆ ਰਹੇ ਹਨ। ਕੈਨੇਡਾ ਦੇ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਨੇ ਕਿਹਾ ਕਿ ਆਸਟ੍ਰੇਲੀਆ ਤੋਂ ਬੱਚਿਆਂ ਦੇ ਬੁਖ਼ਾਰ ਅਤੇ ਦਰਦ ਦੀਆਂ 500,000 ਯੂਨਿਟਾਂ ਆਯਾਤ ਕੀਤੀਆਂ ਜਾ ਰਹੀਆਂ ਹਨ ਅਤੇ ਅਗਲੇ ਕੁਝ ਹਫ਼ਤਿਆਂ ਦੌਰਾਨ ਫ਼ਾਰਮੇਸੀਆਂ ਵਿੱਚ ਉਪਲਬਧ ਹੋ ਜਾਣਗੀਆਂ। ਕੈਨੇਡਾ ਵੱਲੋਂ ਬੱਚਿਆਂ ਦੇ ਦਰਦ ਅਤੇ ਬੁਖ਼ਾਰ ਦੇ ਦਰਦ ਦੀ ਦਵਾਈ ਦੀਆਂ 10 ਲੱਖ ਸ਼ੀਸ਼ੀਆਂ ਦਾ ਆਯਾਤ ਕੀਤਾ ਜਾ ਰਿਹਾ ਹੈ।
ਦੇਸ਼ ਭਰ ਵਿੱਚ ਬੱਚਿਆਂ ਨੂੰ ਇਨਫਲੂਐਂਜ਼ਾ, ਕੋਵਿਡ-19 ਅਤੇ ਸਾਹ ਦੀਆਂ ਬਿਮਾਰੀਆਂ ਦੇ ਕਾਰਨ ਹਸਪਤਾਲਾਂ ਵਿੱਚ ਦਾਖ਼ਲ ਕੀਤਾ ਜਾ ਰਿਹਾ ਹੈ ਅਤੇ ਹਪਸਤਾਲ ਸਟਾਫ਼ ਅਤੇ ਬਿਸਤਰਿਆਂ ਦੀ ਘਾਟ ਨਾਲ ਜੂਝ ਰਹੇ ਹਨ । ਕੁਝ ਥਾਵਾਂ ‘ਤੇ ਸਰਜਰੀਆਂ ਨੂੰ ਰੱਦ ਵੀ ਕਰਨਾ ਪਿਆ ਹੈ।ਲੋਕਾਂ ਵੱਲੋਂ ਛੁੱਟੀਆਂ ਦੌਰਾਨ ਘੁੰਮਣ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ , ਡਾ ਟੈਮ ਨੇ ਕਿਹਾ ਕਿ ਛੇ ਮਹੀਨਿਆਂ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਫ਼ਲੂ ਸ਼ਾਟ ਉਪਲਬਧ ਹਨ।ਮਾਹਰਾਂ ਦਾ ਕਹਿਣਾ ਹੈ ਕਿ ਲਗਾਤਾਰ ਹੱਥ ਧੋਣ ਅਤੇ ਮਾਸਕ ਆਦਿ ਪਹਿਨਣ ਨਾਲ ਕੋਵਿਡ -19 ਅਤੇ ਹੋਰ ਬਿਮਾਰੀਆਂ ਦੇ ਸੰਚਾਰ ਨੂੰ ਘਟਾਇਆ ਜਾ ਸਕਦਾ ਹੈ।
ਸੀਬੀਸੀ ਨਿਊਜ਼