(ਸਤਪਾਲ ਸਿੰਘ ਜੌਹਲ)- ਸਕੂਲ ਤੋਂ ਬੱਚਾ ਸਸਪੈਂਡ ਹੋਣ ਤੋਂ ਬਾਅਦ ਪਰਿਵਾਰਾਂ ਦੇ ਪ੍ਰੇਸ਼ਾਨ ਹੋਣ ਦੇ ਹਾਲਾਤ (ਬਰੈਂਪਟਨ ਵਿੱਚ ਅਕਸਰ) ਬਣਦੇ ਰਹਿੰਦੇ ਹਨ। ਇਸ ਤੋਂ ਬਚਾਓ ਕੀਤਾ ਜਾ ਸਕਦਾ। ਯਾਦ ਰੱਖੋ ਕਿ ਸਕੂਲ ਵਿੱਚ ਤੁਹਾਡੇ ਬੱਚੇ ਨੂੰ ਤੰਗ ਕਰਨ ਦੀ ਘਟਨਾ ਵਾਪਰੇ (ਕੋਈ ਹੋਰ ਔਖ ਹੋਵੇ) ਤਾਂ ਉਸ ਬੱਚੇ ਦੇ ਟੀਚਰ ਅਤੇ ਪ੍ਰਿੰਸੀਪਲ ਨੂੰ ਤੁਰੰਤ, ਨਿਮਰ ਰਹਿ ਕੇ (ਆਪੇ ਤੋਂ ਬਾਹਰ ਹੋਏ ਬਿਨਾ), ਲਿਖਤੀ ਸ਼ਿਕਾਇਤ ਭੇਜਣਾ ਜਰੂਰੀ ਹੈ। ਅਜਿਹੇ `ਚ ਫੋਨ ਕਰਨ ਦੀ ਬਜਾਏ ਲਿਖਤੀ ਨੋਟ ਜਾਂ ਈਮੇਲ ਭੇਜਣਾ ਅਸਰਦਾਰ ਰਹੇਗਾ। ਏਨੇ ਕੁ ਉਪਰਾਲੇ ਨਾਲ ਵੱਡੀ ਹੱਦ ਤੱਕ ਮਸਲਾ ਹੱਲ ਹੋ ਜਾਣ ਦੀ ਸੰਭਾਵਨਾ ਬਣੇਗੀ। ਆਪਣੇ ਬੱਚੇ ਨੂੰ ਸਮਝਾਓ ਕਿ ਜੇਕਰ ਤੈਨੂੰ ਕੋਈ ਹੋਰ ਬੱਚਾ ਸ਼ਰਾਰਤ ਕਰਨ ਨੂੰ ਕਹੇ ਤਾਂ ਸ਼ਰਾਰਤ ਕਰਨ ਦੀ ਬਜਾਏ ਸ਼ਰਾਰਤ ਦੀ ਹੱਲਾਸ਼ੇਰੀ ਦੇਣ ਵਾਲੇ ਬੱਚੇ ਬਾਰੇ ਆਪਣੇ ਟੀਚਰ ਨੂੰ ਦੱਸਣਾ ਹੈ।
ਟੀਚਰਾਂ ਨੂੰ ਪਤਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਕੀ ਕਰਨਾ ਹੈ। ਸ਼ਰਾਰਤੀ ਦੀ ਸ਼ਿਕਾਇਤ ਨਾ ਕਰਨ ਦਾ ਲਿਹਜ਼ ਕਰਕੇ ਉਸ ਨੂੰ ਵਿਗੜਦੇ ਰਹਿਣ ਅਤੇ ਹੋਰਨਾਂ ਬੱਚਿਆਂ ਨੂੰ ਵਿਗਾੜਦੇ ਰਹਿਣ ਦੇ ਹਾਲਾਤ ਨਾ ਬਣਨ ਦਿਓ। ਟੀਚਰਾਂ ਉਪਰ (ਆਪਣੇ ਸ਼ਰਾਰਤੀ) ਬੱਚੇ ਦਾ ਪੱਖ ਲੈਣ ਦਾ ਦਬਾਓ ਨਾ ਬਣਾਓ। ਨਿਰਾਸ਼ਾ ਹੋਵੇਗੀ। ਟੀਚਰਾਂ ਨਾਲ਼ ਬਹਿਸ ਵਿੱਚ ਪਵੋਗੇ ਤਾਂ ਹੋਰ ਵੱਧ ਨਿਰਾਸ਼ ਹੋਣਾ ਪੈ ਸਕਦਾ ਹੈ। ਬੱਚਾ ਤਾਂ ਬੱਚਾ ਹੈ। ਸ਼ਰਾਰਤਾਂ ਬਚਪਨ ਦਾ ਹਿੱਸਾ ਹਨ ਜਿਸ ਕਰਕੇ ਕਿਸੇ ਮਾਪੇ ਵਲੋਂ ਇਸ ਗੱਲ ਉਪਰ ਜ਼ੋਰ ਦਈ ਜਾਣਾ ਕਿ ਉਨ੍ਹਾਂ ਦਾ ਬੱਚਾ ਸ਼ਰਾਰਤੀ ਹੋ ਹੀ ਨਹੀਂ ਸਕਦਾ, ਜਾਂ ਉਹ ਤਾਂ ਕਿਸੇ ਦੇ ਕਹਿਣ ਕਰਕੇ ਸ਼ਰਾਰਤ ਕਰ ਬੈਠਾ ਵਗੈਰਾ ਜਹੇ ਤਰਕ ਉਚਿਤ ਸੋਚ ਸਾਬਿਤ ਨਹੀਂ ਹੋਵੇਗੀ।
ਸ਼ਰਾਰਤੀ ਬੱਚੇ ਦੀ ਦਰੁੱਸਤੀ ਕਰਨ ਲਈ ਟੀਚਰਾਂ ਦਾ ਸਾਥ ਦਈਏ ਤਾਂ ਸਕੂਲ ਸਿਸਟਮ ਵਿੱਚੋਂ ਸਸਪੈਂਸ਼ਨਾਂ (ਦੀਆਂ ਪ੍ਰੇਸ਼ਾਨੀਆਂ) ਬਹੁਤ ਘੱਟ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਲੱਗੇ ਕਿ ਟੀਚਰ ਅਤੇ ਪ੍ਰਿੰਸੀਪਲ ਨੇ ਸਹਿਯੋਗ ਨਹੀਂ ਕੀਤਾ, ਤਾਂ ਤੁਹਾਡਾ ਸਕੂਲ ਟਰੱਸਟੀ, ਜਿਵੇਂ ਕਿ ਬਰੈਂਪਟਨ ਦੇ ਵਾਰਡ 9 ਤੇ 10 ਦੀਆਂ ਸੰਗਤਾਂ ਵਾਸਤੇ ਮੈਂ, ਸਤਪਾਲ ਸਿੰਘ ਜੌਹਲ, ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਟੈਲੀਫੋਨ ਰਾਹੀਂ ਮਸਲੇ ਹੱਲ ਕਰਨ ਦਾ, ਭਾਵ ਕਿ ਮਦਦ ਲੈਣ ਦਾ ਸਮਾਂ ਕੈਨੇਡਾ ਵਿੱਚ ਬੀਤੇ ਸਮੇਂ ਦੀ ਗੱਲ ਹੋ ਗਿਆ ਜਾਪਦਾ ਹੈ। ਇਸ ਕਰਕੇ ਜੋ ਕਰਨਾ ਹੋਵੇ, ਉਹ ਲਿਖਤੀ ਤੌਰ `ਤੇ ਕਰੋ ਅਤੇ ਹਰ ਘਟਨਾ ਦਾ ਮੁਕੰਮਲ ਰਿਕਾਰਡ ਰੱਖੋ। ਆਪੇ ਤੋਂ ਬਾਹਰ ਨਾ ਹੋਵੋ। ਫਰਕ ਤੁਸੀਂ ਆਪ ਮਹਿਸੂਸ ਕਰੋਗੇ ਤੇ ਖੁਸ਼ ਹੋ ਜਾਵੋਗੇ।
Let’s help prevent a child’s suspension from school
(Satpal Singh Johal)- After a child is suspended from school, families experience stressful situations. It can be avoided. Remember that if your child is being bullied, is a victim of racism at school, or faces some other difficulty, it is very important to inform the teachers about it. The best would be to send a written note (email) immediately to the teacher or principal. Remain calm and respectful during the process. Sending a written note or email proactively will work better instead of just making the phone calls. With some little proactive efforts, the problem may be solved to a large extent. Explain to your child that if another child asks them to do mischief, instead of following that child’s advice, your child should inform their teacher about the child who encourages them to do something wrong in the school or outside.
Teachers know what they must do in such matters. With an attitude of not reporting a mischievous child to the teachers, that mischievous child will not have a reason to correct themselves and stop spoiling other children. The situation will rather continue to deteriorate in and outside the classes. Do not pressure teachers to favor (your mischievous) child. You will experience disappointment if you try this because teachers have to follow some rules and procedures set by the school system. If you get into an argument with the teachers, you will have to experience a higher level of disappointment. You know that a child is a child. As all humans, children learn through their mischief.
If a parent insists and argues that their child cannot be mischievous, or that their child is mischievous because of encouragement pumped by some other child, will not help. Teamwork of the parents and teachers to correct a mischievous child may help bring school suspensions down. Your School trustee can also support you to overcome and prevent such situations. For the communities in Brampton’s wards 9 and 10, I am your school trustee, and I am around to listen to your concerns. Feel Free to call me at 416 895 3784 or email satpaul.singh.johal@peelsb.com🙏