ਕੈਨੇਡਾ ਦੇ ਕੁਲ ਘਰੇਲੂ ਉਤਪਾਦ ਵਿਚ ਨਵੰਬਰ ਮਹੀਨੇ ਦੌਰਾਨ 0.1 ਫ਼ੀਸਦੀ ਦਾ ਮਾਮੂਲੀ ਵਾਧਾ ਦਰਜ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ ਦਸੰਬਰ ਮਹੀਨੇ ਅਰਥਚਾਰੇ ਵਿਚ ਖੜੋਤ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਚੌਥੀ ਤਿਮਾਹੀ ਵਿਚ ਸਲਾਨਾ ਪੱਧਰ ‘ਤੇ ਜੀਡੀਪੀ ਵਿਕਾਸ ਦਰ 1.6% ਰਹੀ।
ਤੀਸਰੀ ਤਿਮਾਹੀ ਵਿਚ ਅਰਥਚਾਰੇ ਵਿਚ ਸਲਾਨਾ ਵਿਕਾਸ ਦਰ 2.9 % ਰਹੀ ਸੀ। ਨਵੰਬਰ ਮਹੀਨੇ, ਜੀਡੀਪੀ ਵਿਚ ਵਾਧਾ ਮੁੱਖ ਤੌਰ ‘ਤੇ ਪਬਲਿਕ ਸੈਕਟਰ, ਜਿਵੇਂ ਕਿ ਟ੍ਰਾਂਸਪੋਰਟੇਸ਼ਨ ਤੇ ਵੇਅਰਹਾਊਸਿੰਗ, ਅਤੇ ਵਿੱਤ ਅਤੇ ਇੰਸ਼ੋਰੈਂਸ ਕਰਕੇ ਦਰਜ ਹੋਇਆ। ਪਰ ਇਸ ਦੌਰਾਨ ਉਸਾਰੀ, ਪਰਚੂਨ, ਅਕੋਮੋਡੇਸ਼ਨ ਅਤੇ ਫ਼ੂਡ ਸੇਵਾਵਾਂ ਦੇ ਖੇਤਰ ਸੀਮਤ ਰਹੇ। 2022 ਲਈ ਅਨੁਮਾਨਿਤ ਆਰਥਿਕ ਵਾਧਾ 3.8 ਫ਼ੀਸਦੀ ਸੀ।