– ਪੀਲ ਸਕੂਲ ਬੋਰਡ ਦੇ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਬੋਰਡ ਦੀ ਐਜੂਕੇਸ਼ਨ ਡਾਇਰੈਕਟਰ (ED) ਰਸ਼ਮੀ ਸਵਰੂਪ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਚਲੰਤ ਮਸਲੇ ਵਿਚਾਰੇ ਗਏ।
– ਸਾਊਥ ਏਸ਼ੀਆਨ (ਭਾਰਤੀ) ਭਾਈਚਾਰੇ ਦੇ ਕੁਝ ਪਰਿਵਾਰਾਂ ਵਲੋਂ ਸਤਪਾਲ ਸਿੰਘ ਜੌਹਲ ਕੋਲ਼ ਹਾਲ ਹੀ ਵਿੱਚ ਸਕੂਲ ਸਿਸਟਮ ਤੋਂ ਵਿਤਕਰੇ ਅਤੇ ਨਸਲਵਾਦ ਬਾਰੇ ਪ੍ਰਗਟਾਈਆਂ ਗਈਆਂ ਚਿੰਤਾਵਾਂ ਤੋਂ ਸ੍ਰੀਮਤੀ ਸਵਰੂਪ ਨੂੰ ਜਾਣੂੰ ਕਰਵਾਇਆ। ਉਨ੍ਹਾਂ ਨੇ ਇਸ ਨੁਕਤੇ ਨੂੰ ਨੋਟ ਕੀਤਾ ਅਤੇ ਕਿਹਾ ਕਿ ਇਸ ਮੁੱਦੇ ‘ਤੇ ਕੀਤਾ ਜਾਵੇਗਾ।
– ਸਕੂਲ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਮਦਦ ਕਰਨ ਲਈ ਸਿੱਖਿਆ ਸਹਾਇਕਾਂ (EA) ਦੀ ਉਂਟਾਰੀਓ ਭਰ ਵਿੱਚ ਘਾਟ ਬਾਰੇ, ਸ਼੍ਰੀਮਤੀ ਸਵਰੂਪ ਨੇ ਕਿਹਾ ਕਿ ਸਾਡੇ ਸਕੂਲਾਂ ਵਿੱਚ ਇਸ ਘਾਟ ਨਾਲ਼ ਨਜਿੱਠਣ ਲਈ ਬੱਜਟ ਵਿਭਾਗ ਨਾਲ਼ ਵੀ ਵਿਚਾਰ ਚਰਚਾ ਚੱਲ ਰਹੀ ਹੈ।
– ਬਰੈਂਪਟਨ ਵਿਖੇ ਸਕੂਲਾਂ ਵਿੱਚ ਰੱਖੇ ਜਾਂਦੇ ਪੋਰਟੇਬਲ (ਡੱਬਾਨੁਮਾ ਆਰਜੀ ਕਮਰੇ ਜਾਂ ਖੋਖੇ) ਦੇ ਮੁੱਦੇ ‘ਤੇ ਵੀ ਚਰਚਾ ਕੀਤੀ। ਸ਼੍ਰੀਮਤੀ ਸਵਰੂਪ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਸਿਟੀ ਆਫ ਬਰੈਂਪਟਨ ਨੂੰ ਸ਼ਹਿਰ ਦੀ ਆਬਾਦੀ ਦੇ ਸਹੀ ਅੰਕੜੇ (ਬੇਸਮੈਂਟਾਂ ਵਿੱਚ ਰਹਿੰਦੇ ਲੋਕਾਂ ਸਮੇਤ) ਪ੍ਰਦਾਨ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੀਲ ਸਕੂਲ ਬੋਰਡ ਨਵੇਂ ਸਕੂਲਾਂ ਲਈ ਬਿਲਡਿੰਗ ਦੀ ਯੋਜਨਾ ਉਨ੍ਹਾਂ ਅੰਕੜਿਆਂ ਦੇ ਅਨੁਸਾਰ ਬਣਾ ਸਕੇ।
– ਪੋਰਟੇਬਲ (ਖੋਖੇ) ਦੇ ਮੁੱਦੇ ‘ਤੇ ਪੀਲ ਦੇ MPPs ਵਲੋਂ ਵੀ ਉਂਟਾਰੀਓ ਦੇ ਸਿੱਖਿਆ ਮੰਤਰਾਲੇ ਕੋਲ਼ ਪਹੁੰਚ ਕੀਤੀ ਜਾ ਸਕਦੀ ਹੈ ਤਾਂ ਜੋ ਬੋਰਡ ਦੇ ਨਵੇਂ ਸਕੂਲ ਪ੍ਰੋਜੈਕਟਾਂ ਨੂੰ ਕਲਾਸਰੂਮ ਅਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਏ ਬਿਨਾਂ ਮਨਜ਼ੂਰੀ ਮਿਲ਼ ਸਕੇ। ਸ੍ਰੀਮਤੀ ਸਵਰੂਪ ਨੇ ਕਿਹਾ ਕਿ ਸਾਡੇ ਵਲੋਂ ਭੇਜੀ ਜਾਂਦੀ ਵਿਦਿਆਰਥੀਆਂ ਦੀ ਗਿਣਤੀ ਨੂੰ ਸਿੱਖਿਆ ਮੰਤਰਾਲੇ ਵਲੋਂ ਘਟਾ ਕੇ ਪ੍ਰਵਾਨ ਕੀਤਾ ਜਾਂਦਾ ਰਹਿੰਦਾ ਹੈ ਜਿਸ ਕਰਕੇ ਨਵੇਂ ਸਕੂਲ ਵਿੱਚ ਵੀ ਵਿਦਿਆਰਥੀਆਂ ਵਾਸਤੇ ਕਮਰੇ ਥੁੜ੍ਹਨ ਦੀ ਸੰਭਾਵਨਾ ਬਣ ਜਾਂਦੀ ਹੈ।
– ਸ਼੍ਰੀਮਤੀ ਸਵਰੂਪ ਨੇ ਪੁਸ਼ਟੀ ਕੀਤੀ ਕਿ ਪੀਲ ਬੋਰਡ ਵਲੋਂ ਸਿੱਖ ਵਿਦਿਆਰਥੀਆਂ ਲਈ ਕਿਰਪਾਨ ਨੀਤੀ ਅਤੇ RLCP ਦਾ ਸਿਲੈਕਸ਼ਨ ਸਿਸਟਮ ਇਸ ਸਮੇਂ ਸਮੀਖਿਆ ਅਧੀਨ ਹਨ।
– ਸ਼੍ਰੀਮਤੀ ਸਵਰੂਪ ਨਾਲ ਹਾਲ ਹੀ ਦੇ RLCP ਡੈਟਾ ਬਾਰੇ ਚਰਚਾ ਕੀਤੀ ਜੋ ਦਰਸਾਉਂਦਾ ਹੈ ਕਿ ਬਰੈਂਪਟਨ ਵਿੱਚ ਉਪਲੱਬਧ ਲੱਗਭੱਗ 80 IBT ਸੀਟਾਂ ਲਈ 1200 ਤੋਂ ਵੱਧ ਵਿਦਿਆਰਥੀਆਂ ਨੇ ਅਪਲਾਈ ਕੀਤਾ। ਸੀਟਾਂ ਬਹੁਤ ਘੱਟ ਹੋਣ ਕਰਕੇ ਹਰੇਕ ਸਾਲ ਵੱਡੀ ਗਿਣਤੀ ਵਿੱਚ ਮਿਹਨਤੀ ਬੱਚਿਆਂ ਅਤੇ ਮਾਪਿਆਂ ਨੂੰ ਨਿਰਾਸ਼ ਹੋਣਾ ਪੈ ਰਿਹਾ ਹੈ। ਬਰੈਂਪਟਨ ਦੇ ਬੱਚਿਆਂ ਦੇ ਹਿੱਤਾਂ ਨੂੰ ਜਾਂ ਤਾਂ ਇਕ ਨਵੇਂ (IB, IBT and Sci-Tech) ਸਕੂਲ ਦੁਆਰਾ ਜਾਂ ਮੌਜੂਦਾ ਸਕੂਲਾਂ ਵਿੱਚ ਇਨ੍ਹਾਂ ਕੋਰਸਾਂ ਦੀਆਂ ਸੀਟਾਂ ਵਧਾ ਕੇ ਪੂਰਾ ਕਰਨ ਦੀ ਜਰੂਰਤ ਹੈ।
– ਸਕੂਲਾਂ ਵਿੱਚ ਸੈੱਲ ਫੋਨਾਂ ‘ਤੇ ਬੋਰਡ ਪੱਧਰ ਦੀ ਪਾਬੰਦੀ ਦੇ ਵਿਚਾਰ ਦੇ ਸਬੰਧ ਵਿੱਚ, ਸ਼੍ਰੀਮਤੀ ਸਵਰੂਪ ਦਾ ਜਵਾਬ ਉਹੀ ਸੀ ਜੋ ਮੈਂ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਤੋਂ ਆਮ ਤੌਰ ‘ਤੇ ਸੁਣਦਾ ਹਾਂ, ਅਤੇ ਉਹ ਤਰਕਸੰਗਕ (ਸਹੀ) ਵੀ ਜਾਪਦਾ ਹੈ। ਬੀਬੀ ਸਵਰੂਪ ਨੇ ਕਿਹਾ ਕਿ ਇਸ ਸਮੱਸਿਆ ਨੂੰ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਘਰਾਂ ਦੇ ਅੰਦਰੋਂ ਕੰਟਰੋਲ ਕਰਨਾ ਪੈਣਾ ਹੈ ਕਿਉਂਕਿ ਸੋਸ਼ਲ ਮੀਡੀਆ ਅਤੇ ਚੈਟ ਗਰੁੱਪਾਂ ਦੀ ਵਰਤੋਂ ਜ਼ਿਆਦਾਤਰ ਉਦੋਂ ਹੁੰਦੀ ਹੈ ਜਦੋਂ ਬੱਚੇ ਸਕੂਲ ਵਿੱਚ ਨਹੀਂ, ਘਰ ਵਿੱਚ ਹੁੰਦੇ ਹਨ।
– ਐਜੂਕੇਸ਼ਨ ਸੁਪਰਡੈਂਟ ਮੈਰੀ ਜੈਮੀਟ ਨੇ ਮਾਪਿਆਂ ਨੂੰ ਹਰੇਕ ਰਾਤ ਦਸ ਵਜੇ ਘਰਾਂ ਵਿੱਚ ਇੰਟਰਨੈਟ (Wi-fi) ਬੰਦ (off) ਕਰਨ ਦਾ ਸੁਝਾਅ ਦਿੱਤਾ ਹੈ ਤਾਂ ਇਸ ਸੁਝਾਅ ਦੀ ਸ੍ਰੀਮਤੀ ਸਵਰੂਪ ਨੇ ਭਰਪੂਰ ਸ਼ਲਾਘਾ ਕੀਤੀ। ਬੱਚਿਆਂ ਦੇ ਫੋਨ ਅਤੇ ਕੰਪਿਊਟਰ ਬੈਡਰੂਮ ਵਿੱਚੋਂ ਬਾਹਰ (ਘਰ ਦੇ ਕਾਮਨ ਏਰੀਆ ਵਿੱਚ ਰੱਖਣ ਦਾ ਕਰੜਾ ਨਿਯਮ ਬਣਾਉਣਾ) ਵੀ ਮਾਪਿਆਂ ਦਾ ਕੰਮ ਹੈ ਜੋ ਉਨ੍ਹਾਂ ਦੇ ਘਰ ਜਾ ਕੇ ਟੀਚਰ ਨਹੀਂ ਕਰ ਸਕਦੇ।
– ਓਂਟਾਰੀਓ ਪਬਲਿਕ ਸਕੂਲ ਬੋਰਡ ਐਸੋਸੀਏਸ਼ਨ (OPSBA) ਨੂੰ ਦੋ ਹਫਤੇ ਪਹਿਲਾਂ ਭੇਜੇ ਜਾ ਚੁੱਕੇ ਲਿਖਤੀ ਵਿਚਾਰ ਬਾਰੇ ਵੀ ਚਰਚਾ ਕੀਤੀ, ਜਿਸ ਅਨੁਸਾਰ OPSBA ਨੂੰ ਸੋਸ਼ਲ ਮੀਡੀਆ ਚੈਟ ਗੁਰੱਪਾਂ ਵਿੱਚ ਬੱਚਿਆਂ ਦੀਆਂ ਚੈਟਾਂ ਦੀ ਨਿਗਰਾਨੀ ਕਰਨ ਲਈ ਸੂਬੇ ਭਰ ਵਿੱਚ ਮਾਪਿਆਂ, ਅਤੇ ਦਾਦੇ-ਦਾਦੀਆਂ/ਨਾਨੇ-ਨਾਨੀਆਂ ਵਾਸਤੇ ਇੱਕ ਜਾਗਰੂਕਤਾ ਮੁਹਿੰਮ ਚਲਾਉਣ ਨੂੰ ਆਪਣੀ ਨੀਤੀ ਦਾ ਹਿੱਸਾ ਬਣਾਏ ਜਾਣ ਬਾਰੇ ਕਿਹਾ ਗਿਆ ਹੈ ਕਿਉਂਕਿ ਇਹ ਸਮੱਸਿਆ ਸਿਰਫ ਬਰੈਂਪਟਨ ਸ਼ਹਿਰ ਦੇ ਵਾਰਡ 9 ਤੇ 10 ਦੀ ਨਹੀਂ ਹੈ, ਸਗੋਂ ਬੱਚਿਆਂ ਦੇ ਚੈਟ ਗਰੁੱਪਾਂ ਉਪਰ ਕੰਟਰੋਲ ਰੱਖਣ ਪ੍ਰਤੀ ਮਾਪਿਆਂ ਨੂੰ ਉਂਟਾਰੀਓ ਦੇ ਨਾਲ਼ ਨਾਲ਼ ਸੰਸਾਰ ਪੱਧਰ `ਤੇ ਦੱਸੇ ਜਾਣ ਦੀ ਜਰੂਰਤ ਹੈ।
– ਇਹ ਚਰਚਾ ਵੀ ਕੀਤੀ ਕਿ ਸਕੂਲ ਵਲੋਂ ਈਮੇਲ ਰਾਹੀਂ ਭੇਜੇ ਜਾਂਦੇ ਨਿਊਜ਼ਲੈਟਰ ਮਾਪਿਆਂ ਅਤੇ ਦਾਦੇ-ਦਾਦੀਆਂ/ਨਾਨੇ/ਨਾਨੀਆਂ ਨੂੰ ਪੜ੍ਹਦੇ ਰਹਿਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਬੱਚਿਆਂ ਦੀ ਬੇਹਤਰ ਨਿਗਰਾਨੀ ਲਈ ਮਾਪਿਆਂ ਨੂੰ ਅਧਿਆਪਕਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਣਾ ਚਾਹੀਦਾ ਹੈ।
– ਸਕੂਲ ਰਿਸੋਰਸ ਅਫਸਰ (SRO) ਬਾਰੇ, ਸ਼੍ਰੀਮਤੀ ਸਵਰੂਪ ਨੇ ਕਿਹਾ ਕਿ ਪੁਲਿਸ ਨੂੰ ਕਮਿਊਨਿਟੀ ਵਿੱਚ ਗਸ਼ਤ ਕਰਨ ਦੀ ਲੋੜ ਹੈ। ਸਕੂਲਾਂ ਦੇ ਆਲੇ ਦੁਆਲੇ ਵੀ ਗਸ਼ਤ ਕੀਤੀ ਜਾ ਸਕਦੀ ਹੈ ਪਰ ਬੀਤੇ 20 ਸਾਲ ਸਕੂਲਾਂ ਦੇ ਅੰਦਰ ਪੁਲਿਸ ਦੀ ਹਾਜ਼ਰੀ ਰੱਖਣ ਦੇ ਚੰਗੇ ਸਿੱਟੇ ਪ੍ਰਾਪਤ ਨਹੀਂ ਹੋਏ। ਉਨ੍ਹਾਂ ਨੇ ਇਹ ਵੀ ਕਿਹਾ ਕਿ SRO ਦੇ ਬਾਵਜੂਦ ਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਿਆ ਸੀ, ਅਤੇ ਵੱਡੀ ਗਿਣਤੀ ਵਿੱਚ ਬੱਚੇ ਇਸ ਤੋਂ ਅਵਾਜਾਰ ਰਹਿੰਦੇ ਸਨ।
– ਬੱਚਿਆਂ ਲਈ ਵਰਦੀ ਬਾਰੇ ਸ਼੍ਰੀਮਤੀ ਸਵਰੂਪ ਨੇ ਵੀ ਇਹ ਪੁਸ਼ਟੀ ਕੀਤੀ, ਜੋ ਵਾਰਡ 9 ਤੇ 10 ਦੇ ਦੋ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਵੀ ਕਰ ਚੁੱਕੇ ਹਨ, ਕਿ ਭਾਵੇਂ ਕੈਥੋਲਿਕ ਸਕੂਲਾਂ `ਚ ਵਰਦੀਆਂ ਲਾਗੂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ PDSB ਦੇ ਸਕੂਲਾਂ ਵਰਗੀਆਂ (ਜਾਂ ਹੋਰ ਵੱਡੀਆਂ) ਸਮੱਸਿਆਵਾਂ ਦਰਪੇਸ਼ ਨਹੀਂ ਹਨ।
– ਚੇਤੇ `ਚ ਰੱਖੀਏ, ਭੁੱਲੀਏ ਨਾ, ਕਿ ਇਸ 21ਵੀਂ ਸਦੀ ਵਿੱਚ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ। ਭਾਵੇਂ ਪੁਲਿਸ ਹੋਵੇ ਜਾਂ ਵਰਦੀਆਂ, ਜਾਂ ਕਈ ਹੋਰ ਬਾਹਰੀ ਰੋਕਾਂ ਪਰ ਜੇਕਰ ਘਰਾਂ ਦੇ ਅੰਦਰ ਤੋਂ ਨਿੱਕੀਆਂ ਉਮਰਾਂ ਦੇ ਬੱਚਿਆਂ ਨੂੰ ਮਾਪਿਆਂ ਵਲੋਂ ਚੈਟ ਗਰੁੱਪਾਂ ਵਿੱਚ ਬਿਨਾ ਰੋਕਟੋਕ (ਨਿਗਰਾਨੀ) ਤੋਂ ਮਨਮਰਜੀਆਂ ਕਰਨ ਦੀ ਖੁਲ੍ਹ ਦਿੱਤੀ ਜਾਂਦੀ ਰਹੇਗੀ ਤਾਂ ਸਮਿੱਸਆਵਾਂ ਨੂੰ ਪੈਦਾ ਹੋਣ ਅਤੇ ਜਟਿਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ।
(ਬਰੈਂਪਟਨ ਤੋਂ ਵਾਰਡ 9 ਅਤੇ 10 ਦੇ ਪਬਲਿਕ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ)
– PDSB Trustee Satpaul Singh Johal held a special meeting with the board’s Education Director (ED) Ms. Rashmi Swarup today.
– He made the ED Swarup aware of the concerns related to racism some South Asian community members raised with me recently. Ms. Swarup noted this feedback and said that they will work on this issue.
– About the provincewide shortage of Education Assistance (EA) to serve students with special needs, Ms. Swarup said the budget department will look in to find means to attract and retain more EAs.
– He also discussed existing portable-related issues in Brampton. Ms. Swarup agreed that the City of Brampton needs to provide accurate numbers of the population (including basements folks) so that buildings for new schools can be planned accordingly. MPPs may also advocate on this issue with the Education Ministry so that planned new school projects are approved without cutting the classroom and student numbers.
– Regarding the idea of a Boardwide ban on cell phones in the school, Ms. Swarup’s response was the same as we regularly hear from the principals and teachers. She said that this issue should all parents be controlling from inside their homes as social media and chat groups’ (mis)use occurs mostly when children are not at school.
– She also liked superintendent Mary Zammit’s idea of turning off the internet from homes at 10 pm every night.
– He also discussed his idea, already forwarded to the Ontario Public School Board Association (OPSBA), that OPSBA must support an awareness campaign for the parents and grandparents in the province to monitor children’s chats over social media groups.
– At the same time also discussed that parents and grandparents should be motivated to read all newsletters from the school, and, in the best interest of the children, they must team up to maintain contact with teachers.
– About the school resource officer (SRO), Ms. Swarup said that police need to be patrolling in the community, maybe sometimes around the schools but not inside the schools. She also said that SRO was not present everywhere, and incidents were not prevented.
– Ms. Swarup also confirmed that even though Catholic schools have implemented uniforms, does not mean they do not have similar problems as the PDSB schools. It is the social media era and if children will continue to get unsupervised access to it, issues cannot be prevented.
– Ms. Swarup confirmed that Kirpan Policy for Sikh students and the RLCP selection system are under review at this time.
(PDSB Trustee Satpaul Singh Johal for Brampton’s wards 9 and 10)