ਪੰਜਾਬ ਦੇ ਨੌਜਵਾਨ ਅਸੀਸਪ੍ਰੀਤ ਸਿੰਘ ਨੇ ਕੈਨੇਡਾ ‘ਚ ਪਾਇਲਟ ਦਾ ਅਹੁਦਾ ਹਾਸਲ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਅਸੀਸਪ੍ਰੀਤ 2019 ਵਿੱਚ ਸਟੱਡੀ ਵੀਜ਼ੇ ‘ਤੇ ਵੈਨਕੂਵਰ ਗਏ ਸੀ, ਜਿੱਥੇ ਉਹਨੇ ਏਅਰਕ੍ਰਾਫਟ ਮੇਨਟੇਨੈਂਸ ਇੰਜਨੀਅਰਿੰਗ ਦੀ 2 ਸਾਲਾਂ ਦੀ ਪੜ੍ਹਾਈ ਕੀਤੀ।
ਪੜ੍ਹਾਈ ਦੇ ਦੌਰਾਨ, ਉਨ੍ਹਾਂ ਨੇ ਜਹਾਜ਼ ਦੇ ਇੰਜਣ ਬਣਾਉਣ ਵਾਲੀ ਫੈਕਟਰੀ ਵਿਚ ਨੌਕਰੀ ਵੀ ਕੀਤੀ ਅਤੇ ਨਾਲ ਹੀ ਗੋਟ ਪੀ.ਪੀ.ਐਲ. (ਪ੍ਰਾਈਵੇਟ ਪਾਇਲਟ ਲਾਇਸੰਸ ਇਨ ਕੈਨੇਡਾ) ਵੀ ਪ੍ਰਾਪਤ ਕੀਤਾ। ਅਸੀਸਪ੍ਰੀਤ ਨੇ ਦੱਸਿਆ ਕਿ ਕੈਨੇਡਾ ਦੇ ਨਿਯਮਾਂ ਅਨੁਸਾਰ ਪਾਇਲਟ ਦਾ ਲਾਇਸੰਸ ਮਿਲਣ ਤੋਂ 6 ਮਹੀਨੇ ਬਾਅਦ ਹੀ ਜੁਆਈਨਿੰਗ ਕੀਤੀ ਜਾਂਦੀ ਹੈ।
ਕੋਟਕਪੁਰਾ ਨਾਲ ਸਬੰਧ ਰੱਖਣ ਵਾਲੇ ਅਸੀਸਪ੍ਰੀਤ ਦੀ ਇਸ ਉਪਲਬਧੀ ਨਾਲ ਉਸਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੰਜਾਬੀਆਂ ਦੀ ਮਿਹਨਤ ਅਤੇ ਸਮਰੱਥਾ ਦਾ ਇੱਕ ਹੋਰ ਪ੍ਰਮਾਣ ਕਾਇਮ ਕਰਦੇ ਹੋਏ, ਅਸੀਸਪ੍ਰੀਤ ਨੇ ਵਿਦੇਸ਼ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ।