ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਦਾ ਵੱਡਾ ਡਰਾਅ ਕੱਢਿਆ ਗਿਆ ਹੈ। ਇਸ ਵਾਰ 7000 ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ। ਆਮ ਤੌਰ ‘ਤੇ ਇਹ ਅੰਕੜਾ 3500 ਦੇ ਆਸ ਪਾਸ ਰਹਿੰਦਾ ਹੈ। ਇਸਤੋਂ ਪਹਿਲਾਂ 2021 ਦੌਰਾਨ 27 ਹਜ਼ਾਰ ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ ਅਤੇ ਸਕੋਰ ਸਿਰਫ਼ 85 ਰਹਿ ਗਿਆ ਸੀ। ਵੱਡੀ ਪੱਧਰ ‘ਤੇ ਇਨਵੀਟੇਸ਼ਨ ਆਉਣ ਨਾਲ ਸਕੋਰ ਵੀ 500 ਤੋਂ ਥੱਲੇ ਡਿੱਗ ਗਿਆ ਹੈ। ਇਸ ਵਾਰ 490 ਅੰਕਾਂ ਵਾਲੇ ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ।
ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਹੌਲੀ ਹੌਲੀ ਥੱਲੇ ਆ ਰਹੇ ਹਨ ਜੋ ਕਿ ਬਿਨੈਕਾਰਾਂ ਲਈ ਇਕ ਵਧੀਆ ਖ਼ਬਰ ਹੈ। ਡਰਾਅ ਕੋਵਿਡ ਦੇ ਚਲਦਿਆਂ, ਕੈਨੇਡਾ ਵੱਲੋਂ ਦਸੰਬਰ 2020 ਤੋਂ ਬਾਅਦ ਡਰਾਅ ‘ਤੇ ਰੋਕ ਲਗਾ ਦਿੱਤੀ ਗਈ ਸੀ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜੁਲਾਈ 2022 ਦੌਰਾਨ ਕਰੀਬ ਡੇਢ ਸਾਲ ਦੇ ਵਕਫ਼ੇ ਬਾਅਦ ਐਕਸਪ੍ਰੈਸ ਐਂਟਰੀ ਦੇ ਡਰਾਅ ਮੁੜ ਤੋਂ ਸ਼ੁਰੂ ਕੀਤੇ ਗਏ ਸਨ।