ਮੌਂਟਰੀਅਲ ਦੀ ਮਿਉਂਸਿਪਲ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤਾਂ ‘ਤੇ ਪਾਬੰਦੀ ਲਗਾਉਣ ਦਾ ਨਿਯਮ ਹੁਣ ਪ੍ਰਭਾਵੀ ਹੋ ਗਿਆ ਹੈ। ਨਵੇਂ ਬਾਏ-ਲਾਅ ਤਹਿਤ ਪਲਾਸਟਿਕ ਦੇ ਗਲਾਸ, ਸਟਿਰ-ਸਟਿਕ, ਸਟ੍ਰੋਅ ਅਤੇ ਪਲਾਸਟਿਕ ਦੇ ਬਰਤਨਾਂ ਸਣੇ ਕਈ ਆਇਟਮਾਂ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਪੌਲਿਸਟ੍ਰਿਨ ਜਾਂ ਕੰਪੋਸਟੇਬਲ ਪਲਾਸਟਿਕ ਉਤਪਾਦਾਂ ‘ਤੇ ਵੀ ਲਾਗੂ ਹੈ। ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਸ ਕਾਨੂੰਨ ਨਾਲ ਕਰੀਬ 8,400 ਕਾਰੋਬਾਰ ਪ੍ਰਭਾਵਿਤ ਹੋਣਗੇ।
ਨੌਨ-ਪ੍ਰੌਫ਼ਿਟ ਸੰਸਥਾਵਾਂ ਵੱਲੋਂ ਖਾਣ-ਪੀਣ ਦੀਆਂ ਚੀਜ਼ਾਂ ਵੰਡਣ ਲਈ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ ਨੂੰ ਛੋਟ ਦਿੱਤੀ ਗਈ ਹੈ। ਸਿਟੀ ਪ੍ਰਸ਼ਾਸਨ ਵਪਾਰੀਆਂ ਨੂੰ ਆਪਣੇ ਪੁਰਾਣੇ ਸਟਾਕ ਨੂੰ ਕੱਢਣ ਦੀ ਇਜਾਜ਼ਤ ਦੇਣ ਲਈ ਨਰਮੀ ਦਿਖਾਏਗਾ। ਮੌਂਟਰੀਅਲ ਦੀ ਇੱਕੋ ਇੱਕ ਲੈਂਡਫ਼ਿਲ 2029 ਤੱਕ ਆਪਣੀ ਪੂਰਨ ਸਮਰੱਥਾ ‘ਤੇ ਪਹੁੰਚ ਜਾਵੇਗੀ, ਇਸ ਕਰਕੇ ਪ੍ਰਸ਼ਾਸ਼ਨ ਕੋਲ ਕੂੜੇ ਨੂੰ ਘਟਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।