ਬਰੈਂਪਟਨ ‘ਚ ਰਹਿੰਦੇ 28 ਸਾਲਾ ਪੰਜਾਬੀ ਨੌਜਵਾਨ ਲਵਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸਦੀ ਪੁਲਿਸ ਨੇ ਹੁਣ ਤਸਵੀਰ ਵੀ ਜਾਰੀ ਕਰ ਦਿਤੀ ਹੈ। ਪੇਸ਼ੇ ਵਜੋਂ ਲਵਪ੍ਰੀਤ ਸਿੰਘ ਟਰੱਕ ਡਰਾਈਵਰ ਹੈ। ਲਵਪ੍ਰੀਤ ‘ਤੇ ਗਲਤ ਢੰਗ ਨਾਲ ਟਰੱਕ ਡਰਾਈਵਿੰਗ ਕਰਨ, ਲੋਕਾਂ ਦੀ ਜਾਨ ਲਈ ਖਤਰਾ ਬਨਣ, ਪੁਲਿਸ ਦੇ ਕਹਿਣ ‘ਤੇ ਟਰੱਕ ਨਾ ਰੋਕੇ ਜਾਣ, ਝੂਠੇ ਦਸਤਾਵੇਜਾਂ ਦੇ ਆਧਾਰ ‘ਤੇ ਗੱਡੀਆਂ ਕਿਰਾਏ ‘ਤੇ ਲੈਣ ਦੇ ਦੋਸ਼ ਦਾਇਰ ਕੀਤੇ ਹਨ। ਉਸ ‘ਤੇ ਕਈ ਸਖਤ ਧਾਰਾਵਾਂ ਲਗਾਈਆਂ ਗਈਆਂ ਹਨ।
ਇਹ ਘਟਨਾ 20 ਮਾਰਚ ਦੀ ਹੈ। ਪੀਲ ਪੁਲਿਸ ਨੇ ਟਰੈਕਟਰ ਟਰੈਲਰ ਚਲਾਉਂਦੇ ਲਵਪ੍ਰੀਤ ਸਿੰਘ ਨੂੰ ਰੁਕਣ ਲਈ ਕਿਹਾ, ਪਰ ਉਹ ਨਾ ਰੁਕਿਆ ਤੇ ਫਰਾਰ ਹੋ ਗਿਆ। ਉਸਤੋਂ ਬਾਅਦ ਸਟੀਲਸ ਐਵੇਨਿਊ ਤੋਂ ਥੋੜ੍ਹੀ ਦੂਰੀ ‘ਤੇ ਉਸਦਾ ਕਾਰ ਨਾਲ ਐਕਸੀਡੈਂਟ ਵੀ ਹੋਇਆ। ਕੇਵਲ ਮਾਰਚ ਵਿੱਚ 90 ਸਟੰਟ ਡਰਾਈਵਿੰਗ ਚਾਰਜ ਲਗਾਏ ਗਏ ਹਨ। ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਖੇਤਰ ਵਿੱਚ ਖਤਰਨਾਕ ਡਰਾਈਵਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਆਉਣ ਵਾਲੇ ਮਹੀਨਿਆਂ ‘ਚ, ਉਹ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਨ ਕਿ ਇਹਨਾਂ ਖਤਰਨਾਕ ਡਰਾਈਵਿੰਗ ਅਪਰਾਧੀਆਂ ਨੂੰ ਚਾਰਜ ਕੀਤਾ ਜਾਵੇ।
ਗਲੋਬਲ ਨਿਊਜ਼