ਬਰੈਂਪਟਨ-(ਡਾ ਬਲਜਿੰਦਰ ਸਿੰਘ ਸੇਖੋਂ): ਤਰਕਸ਼ੀਲ ਸੋਸਾਇਟੀ ਕਨੇਡਾ ਵਲੋਂ ਪੰਜਾਬ ਤੇ ਫਿਰ ਕਨੇਡਾ ਦੇ ਕਈ ਸ਼ਹਿਰਾਂ ਵਿੱਚ ਬੜੀ ਸਫਲਤਾ ਨਾਲ ਖੇਡੇ ਗਏ ਨਾਟਕ ‘ਮੈਂ ਕਿਤੇ ਨਹੀਂ ਗਿਆ’ ਦੀ ਲੋਕ ਪ੍ਰੀਅਤਾ ਨੂੰ ਵੇਖਦਿਆਂ ਤਰਕਸ਼ੀਲ ਸੋਸਾਇਟੀ ਵਲੋਂ ਇਸ ਦੇ ਦੋ ਹੋਰ ਸ਼ੋ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ 24 ਜੂਨ, ਸ਼ਨਿਚਰਵਾਰ ਨੂੰ ਦੁਪਹਿਰ 11 ਤੋਂ 2 ਵਜੇ ਤੱਕ, ਵਰਸਾਏ ਬੈਂਕੁਇਟ ਹਾਲ, 6721 ਐਡਵਾਰਡਸ ਬੁਲੇਵਾਰਡ ਮਿਸੀਸਾਗਾ ਅਤੇ 25 ਜੂਨ ਐਤਵਾਰ ਨੂੰ 1 ਸਮਰ ਲੇਨ, ਦੁਪਹਿਰ 2 ਤੋਂ 5 ਵਜੇ ਤੱਕ, ਹੈਮਿਲਟਨ ਪਲੇਸ, ਹੈਮਿਲਟਨ ਵਿੱਚ ਕਰਵਾਏ ਜਾਣਗੇ। ਦੋਨਾਂ ਥਾਂਵਾਂ ਤੇ ਸਭ ਨੂੰ ਨਾਟਕ ਵੇਖਣ ਲਈ ਖੁਲ੍ਹਾਂ ਸੱਦਾ ਦਿੱਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਦਾਖਲਾ ਮੁਫ਼ਤ ਹੋਵੇਗਾ।
ਕੁਲਵਿੰਦਰ ਖਹਿਰਾ ਦਾ ਲਿਖਿਆ, ਰਜਿੰਦਰ ਸਿੰਘ ਦਾ ਨਿਰਦੇਸ਼ਣ ਕੀਤਾ ਅਤੇ ਅਮੋਲਕ ਸਿੰਘ ਦੇ ਗੀਤਾਂ ਨਾਲ ਸ਼ੰਗਾਰਿਆ ਨਾਟਕ ਪੰਜਾਬ ਤੋਂ ਕਨੇਡਾ ਆ ਕੇ ਪੜ੍ਹ ਅਤੇ ਕੰਮ ਕਰਕੇ ਪੱਕੇ ਹੋ ਰਹੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਅਧਾਰਤ ਹੇ, ਜਿਸ ਵਿੱਚ ਸੁਰਿੰਦਰ ਸ਼ਰਮਾਂ ਦੀ ਪ੍ਰਮੁੱਖ ਭੂਮਿਕਾ ਇਸ ਨੂੰ ਬਹੁਤ ਰੌਚਿਕ ਬਣਾ ਦਿੰਦੀ ਹੈ। ਪੱਕੇ ਹੋਣ ਤੱਕ, ਇਨ੍ਹਾਂ ਵਿਦਿਆਰਥੀਆਂ ਨੂੰ ਆਊਂਦੀਆਂ ਮੁਸ਼ਕਲਾਂ ਅਤੇ ਹੋ ਰਹੀ ਲੁੱਟ ਨੂੰ ਇੱਹ ਨਾਟਕ ਬਾਖੂਬੀ ਉਜਾਗਰ ਕਰਦਾ ਹੈ। ਇਸ ਸਮੇਂ ਨਾਟਕ ਦੇ ਨਾਲ ਨਾਲ ਇੰਨਕਲਾਬੀ ਗੀਤ ਅਤੇ ਤਰਕਸ਼ੀਲ ਸੁਨੇਹੇ ਦਿੰਦੇ ਲੈਕਚਰ ਵੀ ਹੋਣਗੇ।
ਹੋਰ ਜਾਣਕਾਰੀ ਲਈ ਬਲਦੇਵ ਰਹਿਪਾ (416 881 7202) ਜਾਂ ਬੁੱਧ ਸਿੰਘ ਢਿਲੋਂ ਨਾਲ (905 578 6445) ਸੰਪਰਕ ਕੀਤਾ ਜਾ ਸਕਦਾ ਹੈ।