ਦੁਨੀਆ ਦੀ ਦੌੜ ਦੇ ਵਿਚ ਪਰਿਵਾਰ ਸੁੰਗੜ ਕੇ ਰਹਿ ਜਾਂਦਾ ਹੈ ਜਾਂ ਫਿਰ ਵਿਅਕਤੀ ਇਕੱਲਾ ਹੀ ਰਹਿ ਜਾਂਦਾ ਹੈ। ਅਜਿਹੇ ਵਿਚ ਜਾਪਾਨੀ ਹੋਰ ਅੱਗੇ ਹਨ ਉਥੇ ਕਈ ਦਹਾਕਿਆਂ ਤੋਂ ਕਿਰਾਏ ਦੇ ਉਤੇ ਪਰਿਵਾਰਕ ਮੈਂਬਰ ਮਿਲ ਸਕਦੇ ਹਨ। ਇਸਦੇ ਵਿਚ ਮਹਿਲਾ ਮਿੱਤਰ, ਪੁਰਸ਼ ਮਿੱਤਰ, ਮਾਤਾ-ਪਿਤਾ, ਭੈਣ-ਭਰਾ, ਦਾਦਾ-ਦਾਦੀ ਤੱਕ ਨੂੰ ਘੰਟਿਆਂ ਦੇ ਹਿਸਾਬ ਦੇ ਨਾਲ ਕਿਰਾਏ ਉਤੇ ਲਿਆ ਜਾ ਸਕਦਾ ਹੈ। ਇਹ ਇਕ ਰਿਸ਼ਤਿਆ ਦਾ ਉਦਯੋਗੀਕਰਣ ਹੈ।
ਹਰ ਰਿਸ਼ਤੇ ਦੇ ਲਈ ਨਿਯਮ ਅਤੇ ਸ਼ਰਤਾਂ ਵੀ ਨਿਰਧਾਰਤ ਹੁੰਦੀਆਂ ਹਨ ਤਾਂ ਕਿ ਮਰਿਯਾਦਾ ਦਾ ਅਤੇ ਚੱਰਿਤਰ ਦਾ ਸਾਫ-ਸੁਥਰਾਪਨ ਰੱਖਿਆ ਜਾ ਸਕੇ। ਲੋਕ ਆਪਣਾ ਕੋਈ ਪਰਿਵਾਰਕ ਰਿਸ਼ਤਾ ਕਿਰਾਏ ਉਤੇ ਲੈ ਕੇ ਸਿਨਮਾ ਵੇਖਣ ਜਾ ਸਕਦੇ ਹਨ, ਕੋਈ ਸਮਾਗਮ ਜਾਂ ਪਰਫਾਰਮੈਂਸ ਵੇਖਣ ਜਾ ਸਕਦੇ ਹਨ। ਰਿਸ਼ਤਿਆਂ ਨੂੰ ਕਿਰਾਏ ਉਤੇ ਦੇਣ ਦੀ ਇਹ ਸੇਵਾ ਪਹਿਲੀ ਵਾਰ ਜਾਪਾਨ ਵਿੱਚ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪੇਸ਼ ਕੀਤੀ ਗਈ ਸੀ। ਇਹ ਰੈਂਟਲ ਫੈਮਿਲੀ ਸਰਵਿਸ ਜਾਂ ਪੇਸ਼ੇਵਰ ਸਟੈਂਡ-ਇਨ ਸੇਵਾ ਆਪਣੇ ਗਾਹਕਾਂ ਨੂੰ ਇਕ ਤਰ੍ਹਾਂ ਅਭਿਨੇਤਾ ਪ੍ਰਦਾਨ ਕਰਦੀ ਸੀ, ਜੋ ਦੋਸਤਾਂ, ਪਰਿਵਾਰਕ ਮੈਂਬਰਾਂ, ਜਾਂ ਸਹਿਕਰਮੀਆਂ ਨੂੰ ਸਮਾਜਿਕ ਸਮਾਗਮਾਂ ਵਿਚ ਸਾਥੀ ਪ੍ਰਦਾਨ ਕਰਨ ਦਾ ਕੰਮ ਕਰਦੀ ਸੀ। 1991 ਵਿੱਚ ਜਾਪਾਨ ਕੁਸ਼ਲਤਾ ਕਾਰਪੋਰੇਸ਼ਨ ਦੁਆਰਾ ਸਭ ਤੋਂ ਪਹਿਲਾਂ ਕਿਰਾਏ ਦੀ ਪਰਿਵਾਰਕ ਸੇਵਾ ਦੀ ਪੇਸ਼ਕਸ਼ ਕੀਤੀ ਗਈ ਸੀ।
ਮਨੁੱਖੀ ਪਿਆਰ ਕਿਸੇ ਵੀ ਸਮਾਜ ਲਈ ਬੁਨਿਆਦੀ ਹੁੰਦਾ ਹੈ, ਪਰ ਜਾਪਾਨ ਵਿੱਚ ਜੇਕਰ ਇਸਦੀ ਕਿਸੇ ਨੂੰ ਘਾਟ ਹੈ ਤਾਂ ਉਹ ਆਪਣੇ ਰਿਸ਼ਤਿਆਂ ਦਾ ਪਿਆਰ ਥੋੜ੍ਹ ਜਾਂ ਲੰਮੇ ਸਮੇਂ ਲਈ ਖਰੀਦ ਸਕਦਾ ਹੈ।