ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਕਿਮ ਜੋਂਗ ਵਲੋਂ ਔਰਤਾਂ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰੋਂਦੇ ਅਤੇ ਆਪਣੇ ਹੰਝੂ ਪੂੰਝਦੇ ਦੇਖਿਆ ਜਾ ਸਕਦਾ ਹੈ। ਪ੍ਰੋਗਰਾਮ ਦੌਰਾਨ ਕਿਮ ਜੋਂਗ ਨੇ ਉੱਤਰੀ ਕੋਰੀਆ ‘ਚ ਘੱਟ ਰਹੀ ਆਬਾਦੀ ਦਰ ‘ਤੇ ਚਿੰਤਾ ਪ੍ਰਗਟਾਈ ਸੀ ਅਤੇ ਔਰਤਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕਰਦੇ ਹੋਏ ਭਾਵੁਕ ਹੋ ਗਏ ਸਨ।
ਨਿਊਜ਼ ਏਜੰਸੀ ਵੱਲੋਂ ਜਾਰੀ ਰਿਪੋਰਟ ਮੁਤਾਬਕ ਕਿਮ ਜੋਂਗ ਨੇ ਇਸ ਪ੍ਰੋਗਰਾਮ ‘ਚ ਕਿਹਾ, ‘ਇਹ ਸਾਰੇ ਪਰਿਵਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਨਮ ਦਰ ‘ਚ ਗਿਰਾਵਟ ਨੂੰ ਰੋਕਣ ਅਤੇ ਬੱਚਿਆਂ ਦੀ ਚੰਗੀ ਦੇਖਭਾਲ ਕਰਨ ਲਈ ਕੰਮ ਕਰਨ।’ ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇ ਰਾਸ਼ਟਰੀ ਤਾਕਤ ਨੂੰ ਮਜ਼ਬੂਤ ਕਰਨ ਵਿੱਚ ਮਾਵਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਕਿਮ ਨੇ ਕਿਹਾ, ‘ਜਦੋਂ ਵੀ ਮੈਨੂੰ ਪਾਰਟੀ ਅਤੇ ਦੇਸ਼ ਦੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਮੈਂ ਹਮੇਸ਼ਾ ਮਾਂਵਾਂ ਬਾਰੇ ਸੋਚਦਾ ਹਾਂ।’
ਉੱਤਰੀ ਕੋਰੀਆ ਵਿੱਚ ਮੌਜੂਦਾ ਜਨਮ ਦਰ, ਭਾਵ ਇੱਕ ਔਰਤ ਤੋਂ ਪੈਦਾ ਹੋਣ ਵਾਲੇ ਬੱਚਿਆਂ ਦੀ ਔਸਤ ਸੰਖਿਆ, ਵਰਤਮਾਨ ਵਿੱਚ 1.8 ਹੈ। ਉੱਤਰੀ ਕੋਰੀਆ ਵਿੱਚ ਜਨਮ ਦਰ ਵਿੱਚ ਪਿਛਲੇ ਕਈ ਦਹਾਕਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।
https://x.com/GeorgeAnagli/status/1732373582368444912?s=20