ਫਰਾਂਸ ਪੁਲਿਸ ਨੇ ਇਕ ਜਹਾਜ਼ ਵਿਚ ਸਵਾਰ 300 ਤੋਂ ਜ਼ਿਆਦਾ ਭਾਰਤੀਆਂ ਵਿਚੋਂ 2 ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰਟਡ ਜਹਾਜ਼ ਦੁਬਈ ਤੋਂ ਨਿਕਾਰਾਗੁਆ ਜਾ ਰਿਹਾ ਸੀ।
ਏਅਰਬੱਸ A-340 ਜਹਾਜ਼ ਤਕਨੀਕੀ ਨੁਕਸ ਪੈਣ ਮਗਰੋਂ ਵੈਟਰੀ ਹਵਾਈ ਅੱਡੇ ’ਤੇ ਉਤਰਿਆ ਸੀ। ਪੈਰਿਸ ਦੇ ਸਰਕਾਰੀ ਵਕੀਲਾਂ ਦਾ ਦੱਸਣਾ ਹੈ ਕਿ ਉਹਨਾਂ ਨੂੰ ਮਨੁੱਖੀ ਤਸਕਰੀ ਕੀਤੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਮਗਰੋਂ ਉਹਨਾਂ ਜਹਾਜ਼ ਨੂੰ ਰੋਕ ਲਿਆ ਗਿਆ ਤੇ ਇਸ ਵਿਚੋਂ ਦੋ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ਨੂੰ ਲੈ ਕੇ ਫਰਾਂਸ ‘ਚ ਭਾਰਤੀ ਅੰਬੈਸੀ ਨੇ ‘ਐਕਸ’ ‘ਤੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਫਰਾਂਸ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਦੁਬਈ ਤੋਂ ਨਿਕਾਰਾਗੁਆ ਜਾਣ ਵਾਲੀ ਫਲਾਈਟ, ਜਿਸ ‘ਚ 303 ਯਾਤਰੀ ਸ਼ਾਮਲ ਹਨ, ਨੂੰ ਫਰਾਂਸ ਦੇ ਹਵਾਈ ਅੱਡੇ ਵਿਖੇ ਰੋਕ ਲਿਆ ਗਿਆ ਹੈ। ਅੰਬੈਸੀ ਦੀ ਟੀਮ ਸਾਡੇ ਨਾਲ ਸੰਪਰਕ ਕੀਤਾ ਹੈ। ਅਸੀਂ ਮਾਮਲੇ ਦੀ ਪੁਸ਼ਟੀ ਕਰ ਰਹੇ ਹਾਂ, ਨਾਲ ਹੀ ਅਸੀਂ ਯਾਤਰੀਆਂ ਦੀ ਸਹੀ-ਸਲਾਮਤੀ ਦਾ ਵੀ ਪੂਰਾ ਖਿਆਲ ਰੱਖ ਰਹੇ ਹਾਂ।