ਅਮਰੀਕਾ ਨੇ ਵਿਦਿਆਰਥੀਆਂ ਲਈ ਨਵੀਂ ਵੀਜ਼ਾ ਪਾਲਿਸੀ ਤਿਆਰ ਕੀਤੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਨੇ ਐੱਫ-1 ਵੀਜ਼ਾ ’ਤੇ ਅਮਰੀਕਾ ’ਚ ਕੌਮਾਂਤਰੀ ਵਿਦਿਆਰਥੀਆਂ ਨੂੰ ਧਿਆਨ ’ਚ ਰੱਖਦੇ ਹੋਏ ਮਹੱਤਵਪੂਰਨ ਬਦਲਾਅ ਕੀਤੇ ਹਨ। ਇਸ ਨਾਲ ਵਿਦਿਆਰਥੀ ਪਹਿਲੀ ਵਾਰ ਐੱਫ-1 ਵੀਜ਼ਾ ਲਈ ਸਿੱਧਾ ਰੋਜ਼ਗਾਰ ਆਧਾਰਿਤ ਸ਼੍ਰੇਣੀ ’ਚ ਅਪਲਾਈ ਕਰ ਸਕਦੇ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਐੱਫ-1 ਵੀਜ਼ਾ ਵਿਦਿਆਰਥੀ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਐਪਲੀਕੇਸ਼ਨ ਜਾਂ ਪ੍ਰਵਾਸੀ ਵੀਜ਼ਾ ਪਟੀਸ਼ਨ ਦੇ ਲਾਭਪਾਤਰੀ ਹੋ ਸਕਦੇ ਹਨ। ਅਜਿਹੇ ’ਚ ਅਸਥਾਈ ਮਿਆਦ ਦੇ ਪ੍ਰਵਾਸ ਤੋਂ ਬਾਅਦ ਵੀ ਉਹ ਆਪਣੀ ਇੱਛਾ ਅਨੁਸਾਰ ਅਮਰੀਕਾ ’ਚ ਰਹਿ ਸਕਦੇ ਹਨ। ਇਮੀਗ੍ਰੇਸ਼ਨ ਸੇਵਾ ਨੇ ਐੱਫ. ਅਤੇ ਐੱਮ. ਵੀਜ਼ਾਧਾਰਕਾਂ ਲਈ ਪਾਲਿਸੀ ਗਾਈਡੈਂਸ ਜਾਰੀ ਕੀਤਾ ਹੈ।
ਵੀਜ਼ਾ ਪਾਲਿਸੀ ’ਚ ਹੋਏ ਬਦਲਾਅ ਤੋਂ ਬਾਅਦ ਅਮਰੀਕਾ ’ਚ ਸਟੈਮ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀਆਂ ਲਈ ਮੌਕਿਆਂ ’ਚ ਵਾਧਾ ਹੋਇਆ ਹੈ। ਅਜਿਹੇ ’ਚ ਗ੍ਰੈਜੂਏਟ ਵਿਦਿਆਰਥੀ ਹੁਣ ਸ਼ੁਰੂਆਤੀ ਪੜਾਅ ਦੇ ਸਟਾਰਟਅਪ ’ਚ ਕੰਮ ਕਰਨ ਲਈ ਆਪਣੇ 36 ਮਹੀਨਿਆਂ ਦੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਦੀ ਵਰਤੋਂ ਕਰ ਸਕਦੇ ਹਨ। ਸਟਾਰਟਅਪ ਨੂੰ ਟ੍ਰੇਨਿੰਗ ਯੋਜਨਾ ਦੀਆਂ ਲੋੜਾਂ ਦੀ ਪਾਲਣਾ ਕਰਨੀ ਪਵੇਗੀ, ਈ-ਸਰਟੀਫਿਕੇਸ਼ਨ ਦੇ ਨਾਲ ਚੰਗੀ ਹਾਲਤ ’ਚ ਰਹਿਣਾ ਹੋਵੇਗਾ ਅਤੇ ਹੋਰ ਲੋੜਾਂ ਨਾਲ ਅਮਰੀਕੀ ਕਿਰਤੀਆਂ ਦੇ ਬਰਾਬਰ ਰਕਮ ਅਦਾ ਕਰਨੀ ਪਵੇਗੀ।
F-1 ਵੀਜ਼ਾ
ਐੱਫ-1 ਵੀਜ਼ਾ ਅਮਰੀਕਾ ਦੇ ਸਿੱਖਿਆ ਪ੍ਰੋਗਰਾਮਾਂ ’ਚ ਦਾਖਲਾ ਲੈਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਲੋਂ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਵੀਜ਼ਾ ਹੈ। ਇਹ ਵਿਸ਼ੇਸ਼ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜੋ ਸੰਪੂਰਨ ਸਿਖਿਆ ਸਿਲੇਬਸ ’ਚ ਦਾਖਲਾ ਲੈਂਦੇ ਹਨ। ਪਹਿਲਾਂ ਇਹ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਤੋਂ 30 ਦਿਨ ਪਹਿਲਾਂ ਅਮਰੀਕਾ ਪਹੁੰਚਣ ਅਤੇ ਪੜਾਈ ਪੂਰੀ ਕਰਨ ਤੋਂ ਬਾਅਦ 60 ਦਿਨਾਂ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਸੀ ਪਰ ਹੁਣ ਇਸ ’ਚ ਬਦਲਾਅ ਹੋਇਆ ਹੈ।
M-1 ਵੀਜ਼ਾ
ਇਹ ਵੀਜ਼ਾ ਉਨ੍ਹਾਂ ਵਿਦਿਆਰਥੀਆਂ ਲਈ ਬਣਾਇਆ ਗਿਆ ਹੈ, ਜੋ ਅਮਰੀਕਾ ’ਚ ਕਮਰਸ਼ੀਅਲ ਅਤੇ ਗੈਰ-ਸਿਖਿਅਕ ਸਿਲੇਬਸਾਂ ’ਚ ਦਾਖਲਾ ਲੈਂਦੇ ਹਨ। ਐੱਮ-1 ਵੀਜ਼ਾਧਾਰਕਾਂ ਦੇ ਮੁਕਾਬਲੇ ’ਚ ਐੱਮ-1 ਵੀਜ਼ਾਧਾਰਕਾਂ ਕੋਲ ਰੋਜ਼ਗਾਰ ਦੇ ਬਦਲ ਸੀਮਤ ਹੁੰਦੇ ਹਨ।