ਕੈਨੇਡਾ ਤੋਂ ਅਮਰੀਕਾ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ 2023 ਵਿੱਚ ਮਹੱਤਵਪੂਰਨ ਤੌਰ ’ਤੇ ਵਧੀ ਹੈ। ਬਾਰਡਰ ਪੈਟਰੋਲ ਦੇ ਅੰਕੜਿਆਂ ਮੁਤਾਬਕ, ਇਸ ਵਰ੍ਹੇ 43,764 ਭਾਰਤੀਆਂ ਨੂੰ ਅਮਰੀਕਾ-ਕੈਨੇਡਾ ਸਰਹੱਦ ’ਤੇ ਰੋਕਿਆ ਗਿਆ, ਜਦਕਿ 2022 ਵਿੱਚ ਇਹ ਗਿਣਤੀ 18,000 ਸੀ। ਇਹ 22% ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਇੰਮੀਗ੍ਰੇਸ਼ਨ ਮਸਲਿਆਂ ਦੀ ਗੰਭੀਰਤਾ ਉਤੇ ਰੋਸ਼ਨੀ ਪਾਉਂਦਾ ਹੈ।
ਭਾਰਤ ਵਿਚ ਆਮਦਨ ਦੀ ਘੱਟ ਦਰ ਇਸ ਪ੍ਰਵਾਸ ਦਾ ਇੱਕ ਮਹੱਤਵਪੂਰਨ ਕਾਰਨ ਹੈ। ਭਾਰਤ ਦੀ ਸਾਲਾਨਾ ਔਸਤ ਆਮਦਨ ਕੇਵਲ $1,161 ਹੈ, ਜਦਕਿ ਅਮਰੀਕਾ ਦੇ ਸਭ ਤੋਂ ਘੱਟ ਆਮਦਨ ਵਾਲੇ ਸੂਬੇ, ਮਿਸੀਸਿਪੀ, ਵਿੱਚ ਵੀ ਇਹ ਅੰਕੜਾ $48,100 ਹੈ। ਇਹ ਵੱਡਾ ਆਰਥਿਕ ਅੰਤਰ ਭਾਰਤੀਆਂ ਨੂੰ ਅਮਰੀਕਾ ਜਾ ਕੇ ਆਪਣੇ ਭਵਿੱਖ ਨੂੰ ਸੰਵਾਰਣ ਲਈ ਪ੍ਰੇਰਿਤ ਕਰਦਾ ਹੈ।
ਕੈਨੇਡਾ ਦੀ ਵੀਜ਼ਾ ਪ੍ਰਕਿਰਿਆ ਅਮਰੀਕਾ ਦੀ ਤੁਲਨਾ ਵਿੱਚ ਸੌਖੀ ਹੈ। ਕੈਨੇਡੀਅਨ ਵੀਜ਼ਾ 90 ਤੋਂ 100 ਦਿਨਾਂ ਵਿੱਚ ਜਾਰੀ ਕੀਤਾ ਜਾਂਦਾ ਹੈ, ਜਦਕਿ ਅਮਰੀਕਾ ਵਿੱਚ ਵੀਜ਼ਾ ਇੰਟਰਵਿਊ ਲਈ ਲੰਬੇ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ। ਇਸ ਸੌਖੇ ਰਸਤੇ ਕਰਕੇ, ਕਈ ਪ੍ਰਵਾਸੀ ਪਹਿਲਾਂ ਕੈਨੇਡਾ ਆਉਂਦੇ ਹਨ ਅਤੇ ਬਾਅਦ ਵਿੱਚ ਅਮਰੀਕਾ ਦੇ ਰਸਤੇ ਚੁਣਦੇ ਹਨ।
ਅਮਰੀਕਾ ਦੀ ਮੈਕਸੀਕੋ ਦੇ ਰਸਤੇ ਤਸਕਰੀ ਦੇ ਮੁਕਾਬਲੇ ਕੈਨੇਡਾ ਰਸਤਾ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਇੰਮੀਗ੍ਰੇਸ਼ਨ ਮਾਹਰਾਂ ਦੇ ਮਤਾਬਕ, ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਨੇ ਵੀ ਇਸ ਰੁਝਾਨ ਨੂੰ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਨੀਤੀਆਂ ਨੇ ਵੀ ਇਸ ਰੁਝਾਨ ਨੂੰ ਬਲ ਦਿੱਤਾ ਹੈ। 2023 ਦੇ ਦੌਰਾਨ ਅਮਰੀਕਾ ਪਹੁੰਚਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿਚ ਬੇਹਦ ਵਾਧਾ ਹੋਇਆ। ਦੂਜੇ ਪਾਸੇ, ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੋਂ ਹੋ ਰਹੇ ਗੈਰਕਾਨੂੰਨੀ ਦਾਖਲਿਆਂ ਨੂੰ ਰੋਕਣ ਲਈ ਵੱਖ-ਵੱਖ ਨੀਤੀਆਂ ਤੇ ਵਾਧੂ ਟੈਕਸ ਲਾਉਣ ਦੀਆਂ ਗੱਲਾਂ ਹੋ ਰਹੀਆਂ ਹਨ।
ਅਮਰੀਕਾ ਅਤੇ ਕੈਨੇਡਾ ਦੇ ਪ੍ਰਵਾਸ ਮਸਲਿਆਂ ’ਤੇ ਹੋ ਰਹੇ ਵਾਧੇ ਰੁਝਾਨ ਨੂੰ ਦੇਖਦੇ ਹੋਏ ਦੋਹਾਂ ਦੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਇਸ ਰੁਝਾਨ ਨੂੰ ਰੋਕਣ ਲਈ ਨਵੇਂ ਉਪਾਇਆ ਬਾਰੇ ਵਿਚਾਰ ਕਰ ਰਹੇ ਹਨ। ਇਹ ਸਿਰਫ ਇੱਕ ਪ੍ਰਵਾਸ ਮਸਲਾ ਹੀ ਨਹੀਂ ਰਹਿ ਗਿਆ ਹੈ, ਸਗੋਂ ਕੈਨੇਡਾ-ਅਮਰੀਕਾ ਦੇ ਸਾਂਝੇ ਸਬੰਧਾਂ ’ਤੇ ਵੀ ਪ੍ਰਭਾਵ ਪਾ ਰਿਹਾ ਹੈ।