ਪੰਜਾਬ ਸਰਕਾਰ ਦੁਆਰਾ ਪ੍ਰਵਾਸੀ ਭਾਰਤੀਆਂ ਦੀਆ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕਵਿੱਕ ਰਿਸਪਾਂਸ ਕਾਲ ਸੈਂਟਰ ਸਥਾਪਿਤ ਕੀਤੇ ਜਾਣਗੇ। ਜਿੱਥੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਿਰਫ ਇੱਕ ਫੋਨ ਕਾਲ ਰਾਹੀ ਹੀਂ ਕੀਤਾ ਜਾਏਗਾ। ਐਨਆਰਆਈ ਮਾਮਲਿਆਂ ਦੇ ਮੰਤਰੀ ਪ੍ਰਗਟ ਸਿੰਘ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਦੱਸਿਆ ਕਿ ਇਹ ਕਾਲ ਸੈਂਟਰ 24 ਘੰਟੇ ਚੱਲੇਗਾ।
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਪਰਵਾਸੀ ਭਾਰਤੀਆਂ ਨੂੰ ਕਾਗਜ਼ੀ ਕਾਰਵਾਈ, ਤਕਨੀਕੀ ਕਾਰਨਾਂ ਜਾਂ ਕਿਸੇ ਗਲਤਫਹਿਮੀ ਕਾਰਨ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਰੋਕ ਲਿਆ ਜਾਂਦਾ ਹੈ। ਤੇ ਉਹ ਡਰ ਜਾਂਦੇ ਹਨ।ਇਸ ਸੈਂਟਰ ‘ਚ ਬੈਠੇ ਵਿਅਕਤੀ ਅਜਿਹੀਆਂ ਸਮੱਸਿਆਵਾਂ ਦੇ ਮਾਹਿਰ ਹੋਣਗੇ। ਇਹ ਕਾਲ ਸੈਟਰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਵੀ ਦੂਰ ਕਰਨਗੇ। ਕਾਲ ਸੈਂਟਰ ਦੇ ਨੰਬਰ ਜਲਦੀ ਹੀ ਸ਼ੇਅਰ ਕੀਤੇ ਜਾਣਗੇ।
ਇਸ ਤੋਂ ਬਿਨਾ ਹੁਣ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਚੰਡੀਗੜ੍ਹ ਨਹੀ ਜਾਣਾ ਪਵੇਗਾ। ਇਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਸਹੂਲਤ ਘਰ ਬੈਠੇ ਹੀ ਮਿਲੇਗੀ। ਇਸ ਦੇ ਲਈ ਸਰਕਾਰ ਦੁਆਰਾ ਇੱਕ ਆਨਲਾਈਨ ਮਾਧਿਅਮ ਤਿਆਰ ਕੀਤਾ ਜਾਵੇਗਾ। ਆਨਲਾਈਨ ਅਰਜ਼ੀ ਦੇਣ ਤੋਂ ਬਾਅਦ, ਬਿਨੈਕਾਰ ਆਪਣੇ ਨੇੜੇ ਦੇ ਸਾਂਝ ਜਾਂ ਸੁਵਿਧਾ ਕੇਂਦਰਾਂ ਤੋਂ ਸਰਟੀਫਿਕੇਟ ਲੈ ਸਕਣਗੇ।