ਇਸ ਤੋਂ ਪਹਿਲਾਂ, ਨੀਦਰਲੈਂਡ ਨੇ ਸਪੇਨ ਨੂੰ 4-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ। ਭਾਰਤ ਨੇ ਸੈਮੀਫਾਈਨਲ ਵਿੱਚ ਪਹੁੰਚਣ ਲਈ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਸ਼ਿਕਸਤ ਦਿੱਤੀ ਸੀ, ਜਦਕਿ ਜਰਮਨੀ ਨੇ ਕੁਆਰਟਰ ਫਾਈਨਲ ਵਿੱਚ ਅਰਜਨਟੀਨਾ ਨੂੰ 3-2 ਨਾਲ ਹਰਾਇਆ ਸੀ। ਜਰਮਨੀ ਨਾਲ ਹਾਰ ਦੇ ਨਾਲ, ਭਾਰਤ ਦੇ 44 ਸਾਲਾਂ ਬਾਅਦ ਓਲੰਪਿਕ ਵਿੱਚ ਸੋਨਾ ਜਿੱਤਣ ਦੇ ਸੁਪਨੇ ‘ਤੇ ਪਾਣੀ ਫਿਰ ਗਿਆ। ਭਾਰਤ ਨੇ ਅਖੀਰਲੀ ਵਾਰ 1980 ਦੇ ਮਾਸਕੋ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ। ਹੁਣ ਟੀਮ ਕੋਲ ਕਾਂਸੀ ਦਾ ਤਮਗਾ ਜਿੱਤਣ ਦਾ ਮੌਕਾ ਹੈ, ਪਰ ਇਸ ਲਈ ਸਪੇਨ ਨੂੰ ਹਰਾਉਣਾ ਹੋਵੇਗਾ।
ਸੈਮੀਫਾਈਨਲ ਵਿੱਚ, ਭਾਰਤ ਨੇ ਪਹਿਲੇ ਕੁਆਰਟਰ ‘ਚ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ, ਜਿੱਥੇ ਹਰਮਨਪ੍ਰੀਤ ਸਿੰਘ ਨੇ 7ਵੇਂ ਮਿੰਟ ਵਿੱਚ ਗੋਲ ਕੀਤਾ। ਦੂਜੇ ਕੁਆਰਟਰ ਵਿੱਚ, ਜਰਮਨੀ ਨੇ ਵਾਪਸੀ ਕੀਤੀ ਅਤੇ ਦੋ ਗੋਲ ਕੀਤੇ, ਜਿਸ ਵਿੱਚ ਗੋਂਜ਼ਾਲੋ ਪੇਈਲਾਟ ਨੇ ਪੈਨਲਟੀ ਕਾਰਨਰ ‘ਤੇ ਅਤੇ ਕ੍ਰਿਸਟੋਫਰ ਰੁਹਰ ਨੇ ਪੈਨਲਟੀ ਸਟ੍ਰੋਕ ‘ਤੇ ਗੋਲ ਕੀਤਾ। ਤੀਜੇ ਕੁਆਰਟਰ ਵਿੱਚ, ਸੁਖਜੀਤ ਸਿੰਘ ਨੇ ਭਾਰਤ ਲਈ ਗੋਲ ਕਰਕੇ ਖੇਡ ਨੂੰ 2-2 ਦੀ ਬਰਾਬਰੀ ‘ਤੇ ਲਿਆਉਂਦਾ। ਚੌਥੇ ਕੁਆਰਟਰ ਵਿੱਚ, ਮਾਰਕੋ ਮਿਲਟਕਾਊ ਦੇ ਫੈਸਲਾਕੁੰਨ ਗੋਲ ਨੇ ਜਰਮਨੀ ਨੂੰ ਜਿੱਤ ਦਿਵਾਈ।
ਭਾਰਤ ਲਈ ਅਮਿਤ ਰੋਹੀਦਾਸ ਦੀ ਗੈਰਹਾਜ਼ਰੀ ਨੁਕਸਾਨਦਾਇਕ ਰਹੀ, ਜੋ ਕਿ ਗ੍ਰੇਟ ਬ੍ਰਿਟੇਨ ਦੇ ਖਿਲਾਫ ਮੈਚ ਵਿੱਚ ਲਾਲ ਕਾਰਡ ਦੇ ਕਾਰਨ ਖੇਡ ਨਹੀਂ ਸਕਿਆ। ਉਸਦੀ ਗੈਰਮੌਜੂਦਗੀ ਨੇ ਟੀਮ ਦੇ ਡਿਫੈਂਸ ਅਤੇ ਪੈਨਲਟੀ ਕਾਰਨਰ ਦੇ ਰੱਖਿਆ ਵਿੱਚ ਕਮਜ਼ੋਰੀ ਪਾਈ।
ਪੈਰਿਸ ਓਲੰਪਿਕ ਵਿੱਚ ਭਾਰਤ ਨੇ ਪੂਲ-ਬੀ ਵਿੱਚ ਅੱਛੀ ਪ੍ਰਦਰਸ਼ਨ ਕੀਤਾ ਸੀ, ਜਿੱਥੇ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ, ਆਇਰਲੈਂਡ ਨੂੰ 2-0 ਨਾਲ ਹਰਾਇਆ ਸੀ ਅਤੇ ਅਰਜਨਟੀਨਾ ਨਾਲ 1-1 ਦੀ ਬਰਾਬਰੀ ਕੀਤੀ ਸੀ। ਹਾਲਾਂਕਿ, ਭਾਰਤ ਨੂੰ ਬੈਲਜੀਅਮ ਅਤੇ ਆਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।