Ottawa
1… ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਵੱਡੇ ਪੱਧਰ ਉੱਤੇ ਫੇਰਬਦਲ ਕੀਤਾ ਗਿਆ ਹੈ।ਉਨ੍ਹਾਂ ਵੱਲੋਂ ਰੱਖਿਆ ਮੰਤਰੀ, ਸਿਹਤ ਮੰਤਰੀ, ਵਿਦੇਸ਼ ਮੰਤਰੀ ਤੇ ਵਾਤਾਵਰਣ ਮੰਤਰੀ ਤੱਕ ਨੂੰ ਬਦਲ ਦਿੱਤਾ ਗਿਆ ਹੈ। ਟਰੂਡੋ ਨੇ ਆਪਣੇ 39 ਮੈਂਬਰੀ ਕੈਬਨਿਟ ਦਾ ਖੁਲਾਸਾ ਮੰਗਲਵਾਰ ਨੂੰ ਓਟਵਾ ਵਿੱਚ ਰਿਿਡਊ ਹਾਲ ਵਿੱਚ ਸੰਹੁ ਚੁੱਕ ਸਮਾਰੋਹ ਦੌਰਾਨ ਕੀਤਾ। ਪ੍ਰਧਾਨ ਮੰਤਰੀ ਦੇ ਅਹਿਮ ਮੰਤਰੀਆਂ ਵਿੱਚ ਲੰਿਗਕ ਸਮਾਨਤਾ ਇਸ ਵਾਰੀ ਵੀ ਨਜ਼ਰ ਆ ਰਹੀ ਹੈ ਤੇ ਇਸ ਵਾਰੀ ਜ਼ਿਆਦਾ ਜ਼ੋਰ ਰੀਜਨਲ ਵਿਕਾਸ ਏਜੰਸੀਆਂ ਉੱਤੇ ਦਿੱਤਾ ਗਿਆ ਹੈ।
Toronto
2…. ਟੀ.ਪੀ.ਏ.ਆਰ. ਕਲੱਬ ਵੱਲੋਂ ਆਪਣੇ ਸਰਗ਼ਰਮ ਮੈਂਬਰ ਧਿਆਨ ਸਿੰਘ ਸੋਹਲ,, ਜਿਨ੍ਹਾਂ ਨੇ 11 ਅਕਤੂਬਰ ਨੂੰ ਬੋਸਟਨ ਵਿਖੇ ਹੋਈ ਵਿਸ਼ਵ-ਪੱਧਰੀ ਮੈਰਾਥਨ ਵਿਚ ਸਫ਼ਲਤਾ ਪੂਰਵਕ ਹਿੱਸਾ ਲੈ ਕੇ ਪੰਜਾਬੀ ਕਮਿਊਨਿਟੀ ਦਾ ਨਾਂ ਸਾਰੀ ਦੁਨੀਆਂ ਵਿਚ ਮਾਣ ਵਧਾਇਆ ਹੈ। ਓਨ੍ਹਾਂ ਨੂੰ ਸਨਮਾਨਿਤ ਕਰਨ ਲਈ ਲੰਘੇ ਸ਼ੁਕਰਵਾਰ 22 ਅਕਤੂਬਰ ਨੂੰ ਗਰੇਟਰ ਟੋਰਾਂਟੋ ਮੌਰਟਗੇਜਜ਼ ਦੇ ਦਫ਼ਤਰ ਵਿਚ ਇਕ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਇੰਜੀ. ਈਸ਼ਰ ਸਿੰਘ ਵੱਲੋਂ ਸੋਨੇ ਦਾ ਮੈਡਲ ਧਿਆਨ ਸਿੰਘ ਸੋਹਲ ਦੇ ਗਲ਼ ਵਿਚ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਧਿਆਨ ਸਿੰਘ ਸੋਹਲ ਦੇ ਨਾਲ ਬਰੈਂਪਟਨ ਦੇ ਇਕ ਹੋਰ ਮੈਰਾਥਨ ਰੱਨਰ ਸਵਰਨ ਸਿੰਘ ਵੱਲੋਂ ਵੀ 11 ਅਕਤੂਬਰ ਨੂੰ ਹੋਈ ਬੋਸਟਨ ਮੈਰਾਥਨ ਵਿਚ ਹਿੱਸਾ ਲਿਆ ਗਿਆ। ਇਨ੍ਹਾਂ ਦੋਹਾਂ ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਲਈ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਦੋ ਹੋਰ ਮੈਂਬਰ ਜਗਤਾਰ ਸਿੰਘ ਗਰੇਵਾਲ ਅਤੇ ਅਵਤਾਰ ਸਿੰਘ ਪਿੰਕੀ ਵੀ ਉਨ੍ਹਾਂ ਦੇ ਨਾਲ ਗਏ ਸਨ।
Ottawa
3…….ਭਾਰਤੀ ਮੂਲ ਦੀ ਕੈਨੇਡੀਅਨ ਸਿਆਸਤਦਾਨ ਅਨੀਤਾ ਆਨੰਦ ਨੂੰ ਮੰਗਲਵਾਰ ਨੂੰ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ। ਨਵੇਂ ਮੰਤਰੀ ਮੰਡਲ ’ਚ 6 ਮਹਿਲਾ ਮੰਤਰੀਆਂ ’ਚੋਂ 2 ਭਾਰਤੀ ਮੂਲ ਦੀਆਂ ਕੈਨੇਡੀਆਈ ਔਰਤਾਂ ਸ਼ਾਮਲ ਹਨ। ਇਕ ਹੋਰ 32 ਸਾਲਾ ਭਾਰਤੀ ਮੂਲ ਦੀ ਕੈਨੇਡੀਆਈ ਔਰਤ ਕਮਲ ਖੈਹਰਾ ਨੇ ਵੀ ਸੀਨੀਅਰ ਨਾਗਰਿਕਾਂ ਲਈ ਮੰਤਰੀ ਵਜੋਂ ਸਹੁੰ ਚੁੱਕੀ। ਹਰਜੀਤ ਸਿੰਘ ਸੱਜਣ ਕੌਮਾਂਤਰੀ ਮਾਮਲਿਆਂ ਦੇ ਨਵੇਂ ਮੰਤਰੀ ਹੋਣਗੇ।
Ottawa
4…ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੀ ਨਵੀਂ ਕੈਬਿਿਨਟ ਦਾ ਐਲਾਨ ਕੀਤਾ ਗਿਆ। ਜਿਸ ਵਿਚ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਾਰ 3 ਭਾਰਤੀ ਮੂਲ ਦੇ ਮੰਤਰੀਆਂ ਨੂੰ ਹੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਗਿਣਤੀ ਪਿਛਲੀ ਕੈਬਨਿਟ ਵਿਚ 5 ਸੀ।
Surrey
5… ਸਰੀ ਨਿਵਾਸੀ, ਪੰਜ ਇੰਟਰਨੈਸ਼ਨਲ ਸਟੂਡੈਂਟਸ ਨੇ, ਥੈਂਕਸ ਗਿਿਵੰਗ ਲੌਂਗ ਵੀਕਐਂਡ ਤੇ, ਮੇਪਲ ਰਿੱਜ ਵਿਚ ਇੱਕ ਦਰਿਆ ਦੇ ਨੇੜੇ ਪਾਣੀ ਕੰਢੇ ਫਸੇ ਦੋ ਨੌਜਵਾਨਾਂ ਨੂੰ ਆਪਣੀਆਂ ਪੱਗਾਂ ਲਮਕਾ ਕੇ, ਉਸ ਨਾਜ਼ੁਕ ਥਾਂ ਵਿਚੋਂ ਬਾਹਰ ਕੱਢ ਕੇ ਉਨਾ ਦੀ ਜਾਨ ਬਚਾਈ ਸੀ। ਇਨਾ ਨੌਜਵਾਨਾਂ ਦੇ ਇਸ ਦਲੇਰੀ ਭਰੇ ਕਦਮ ਦੀ ਚਾਰੇ ਪਾਸੇ ਸ਼ਲਾਘਾ ਹੋਈ ਸੀ, ਅਤੇ ਅੱਜ ਰਿਜ਼ਮੈਡੋਜ਼ RCMP ਨੇ, ਊਨਾ ਪੰਜ ਨੌਜਵਾਨਾਂ ਦੇ ਦਲੇਰਨਾਮਾ ਕੰਮ ਨੂੰ ਦੇਖਦਿਆਂ, ਊਨਾ ਨੂੰ ਕਮਿਊਨਟੀ ਲੀਡਰ ਅਵਾਰਡ ਨਾਲ ਸਨਮਾਨਿਤ ਕੀਤਾ ਹੈ।
Ottawa
6… ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਫੈਡਰਲ ਕੈਬਨਿਟ ਵਿੱਚ ਕੀਤੀਆਂ ਤਬਦੀਲੀਆਂ ਬਾਰੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਪਾਰਲੀਮੈਂਟ ਹਿੱਲ ’ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ,,,ਇਸ ਦੌਰਾਨ ਓਹਨਾਂ ਕੈਨੇਡੀਆਈ ਫੌਜ ਵਿਚ ਸੈਕਸ ਸ਼ੋਸ਼ਣ ਦੇ ਦੋਸ਼ਾਂ ਨੂੰ ਦੂਰ ਕਰਨ ਵਿਚ ਨਾਕਾਮ ਰਹਿਣ ਲਈ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਿਸ਼ਾਨੇ ਤੇ ਲਿਆ।
Ontario
7… ਪ੍ਰੋਵਿੰਸ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਮੰਗਲਵਾਰ ਨੂੰ ਆਖਿਆ ਕਿ ਜੇ ਸਿੱਖਿਆ ਵਰਕਰਜ਼ ਲਈ ਕੋਵਿਡ-19 ਵੈਕਸੀਨ ਲਾਜ਼ਮੀ ਕਰ ਦਿੱਤੀ ਜਾਂਦੀ ਹੈ ਤਾਂ ਓਨਟਾਰੀਓ ਦੇ ਇਸ ਸੈਕਟਰ ਦੇ 50,000 ਐਜੂਕੇਸ਼ਨ ਵਰਕਰਜ਼ ਨੂੰ ਨੌਕਰੀ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਪ੍ਰਸ਼ਨ ਕਾਲ ਵਿੱਚ ਐਨਡੀਪੀ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਟੀਫਨ ਲਿਚੇ ਨੇ ਆਖਿਆ ਕਿ ਸਾਨੂੰ ਇਸ ਮਾਮਲੇ ਵਿੱਚ ਬਹੁਤ ਹੀ ਸੋਚ ਸਮਝ ਕੇ ਕਦਮ ਚੁੱਕਣਾ ਹੋਵੇਗਾ।
Ontario
8… ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਾਨਾਟਾ ਦੇ ਹੱਬ 350 ਤਕਨਾਲੋਜੀ ਕੇਂਦਰ ਵਿੱਚ ਪੱਤਰਕਾਰਾਂ ਨਾਲ ਗਲਬਾਤ ਕੀਤੀ। ਜਿਥੇ ਓਹਨਾਂ ਨੇ ਕਾਨਾਟਾ ਨੌਰਥ ਬਿਜ਼ਨਸ ਐਸੋਸੀਏਸ਼ਨ ਅਤੇ ਮਿਸੀਸਿਪੀ ਮਿੱਲਜ਼ ਦੀ ਨਗਰਪਾਲਿਕਾ ਵਿੱਚ ਸਰਕਾਰੀ ਨਿਵੇਸ਼ਾਂ ਦਾ ਐਲਾਨ ਕੀਤਾ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਪ੍ਰੀਮੀਅਰ ਫੋਰਡ ਨੇ ਕੋਵਿਡ-19 ਦੇ ਵਿਰੁੱਧ 90 ਪ੍ਰਤੀਸ਼ਤ ਨਿਵਾਸੀਆਂ ਨੂੰ ਟੀਕਾਕਰਨ ਕਰਨ ਦੇ ਪ੍ਰੋਵਿੰਸ ਦੇ ਟੀਚੇ ਦੇ ਨਾਲ-ਨਾਲ ਰੈਸਟੋਰੈਂਟਾਂ, ਜਿੰਮਾਂ ਅਤੇ ਹੋਰ ਕਾਰੋਬਾਰਾਂ ‘ਤੇ ਉਨ੍ਹਾਂ ਦੀ ਸਰਕਾਰ ਦੁਆਰਾ ਹਾਲ ਹੀ ਵਿੱਚ ਸਮਰੱਥਾ ਸੀਮਾਵਾਂ ਨੂੰ ਹਟਾਉਣ ਦੀ ਚਰਚਾ ਕੀਤੀ।