ਖੁਸ਼ਖਬਰੀ :ਇਸ ਦਿਨ ਤੋਂ ਭਾਰਤੀ ਜਾ ਸਕਣਗੇ ਅਮਰੀਕਾ
ਵਾਸ਼ਿੰਗਟਨ: ਅਮਰੀਕਾ ਪੂਰੀ ਤਰ੍ਹਾਂ ਨਾਲ ਕੋਵਿਡ-19 ਰੋਕੂ ਟੀਕਾ ਲਗਵਾਉਣ ਵਾਲੇ ਭਾਰਤੀ ਨਾਗਰਿਕਾਂ ਸਮੇਤ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ 8 ਨਵੰਬਰ ਤੋਂ ਸਾਰੀਆਂ ਪਾਬੰਦੀਆਂ ਹਟਾ ਲਵੇਗਾ ਪਰ ਯਾਤਰੀਆਂ ਨੂੰ ਜਹਾਜ਼ ‘ਚ ਸਵਾਰ ਹੋਣ ਤੋਂ ਪਹਿਲਾਂ ਇਹ ਸਬੂਤ ਦੇਣਾ ਪਵੇਗਾ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਨਹੀ। ਵ੍ਹਾਈਟ ਹਾਊਸ ਨੇ ਇਹ ਐਲਾਨ ਕੀਤਾ ਕਿ ਸੋਮਵਾਰ ਨੂੰ ਜਾਰੀ ਤਾਜ਼ਾ ਯਾਤਰਾ ਦਿਸ਼ਾ-ਨਿਰਦੇਸ਼ਾਂ ‘ਚ ਜਾਂਚ ਦੇ ਬਾਰੇ ਵਿਚ ਨਵੇਂ ਪ੍ਰੋਟੋਕਾਲ ਵੀ ਸ਼ਾਮਲ ਕੀਤੇ ਗਏ ਹਨ। ਸੁਰੱਖਿਆ ਮਜ਼ਬੂਤ ਕਰਨ ਲਈ ਟੀਕਾ ਨਾ ਲਗਵਾਉਣ ਵਾਲੇ ਯਾਤਰੀ ਚਾਹੇ ਅਮਰੀਕੀ ਨਾਗਰਿਕ, ਕਾਨੂੰਨੀ ਸਥਾਈ ਨਿਵਾਸੀ (ਐਲ.ਪੀ.ਆਰ.) ਹੋਣ ਜਾਂ ਬਿਨਾਂ ਟੀਕਾ ਲਗਵਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਛੋਟੀ ਸੰਖਿਆ ਵਾਲੇ ਲੋਕ , ਉਨ੍ਹਾਂ ਨੂੰ ਪ੍ਰਸਥਾਨ ਕਰਨ ਦੇ ਇਕ ਦਿਨ ਦੇ ਵਿੱਚ –ਵਿੱਚ ਜਾਂਚ ਕਰਾਉਣੀ ਹੋਵੇਗੀ।