ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖ਼ਬਰ ਇਹ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਰਾਜਨੀਤੀ ਵਿੱਚ ਦਾਖਲਾ ਕਰ ਲਿਆ ਹੈ। ਉਹ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਢਲੇ ਮੈਂਬਰ ਬਣ ਚੁੱਕੇ ਹਨ।
ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ, ਜੋ ਕਿ ਗੁਜਰਾਤ ਦੇ ਜਾਮਨਗਰ ਤੋਂ ਭਾਜਪਾ ਦੀ ਵਿਧਾਇਕ ਹੈ, ਨੇ ਇਸ ਖ਼ਬਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਰਾਹੀਂ ਸਾਂਝਾ ਕੀਤਾ। ਰਿਵਾਬਾ ਨੇ ਆਪਣੇ ਪੋਸਟ ਵਿੱਚ ਦੱਸਿਆ ਕਿ ਜਡੇਜਾ ਹੁਣ ‘ਤੇ ਭਾਜਪਾ ਨਾਲ ਜੁੜ ਗਏ ਹਨ।
ਰਵਿੰਦਰ ਜਡੇਜਾ ਪਹਿਲਾ ਵੀ ਰਾਜਨੀਤੀ ਨਾਲ ਅਨੌਪਚਾਰਿਕ ਤੌਰ ‘ਤੇ ਜੁੜੇ ਰਹੇ ਹਨ, ਜਿਵੇਂ ਕਿ ਉਹ ਆਪਣੀ ਪਤਨੀ ਦੇ ਚੋਣ ਕੈੰਪੇਨ ਦੌਰਾਨ ਕਈ ਵਾਰ ਸਾਥ ਦਿੱਤਾ। ਉਹਨਾਂ ਨੇ ਚੋਣਾਂ ਦੌਰਾਨ ਰਿਵਾਬਾ ਨਾਲ ਮਿਲ ਕੇ ਕਈ ਰੋਡ ਸ਼ੋਅ ਕੀਤੇ ਅਤੇ ਭਾਜਪਾ ਲਈ ਪ੍ਰਚਾਰ ਵੀ ਕੀਤਾ। ਹੁਣ, ਜਡੇਜਾ ਨੇ ਆਧਿਕਾਰਿਕ ਤੌਰ ‘ਤੇ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਮੰਜ਼ੂਰੀ ਦੇ ਦਿੱਤੀ ਹੈ।
ਇਸ ਦੇ ਨਾਲ ਹੀ, ਜਡੇਜਾ ਨੇ ਹਾਲ ਹੀ ‘ਚ ਘੋਸ਼ਣਾ ਕੀਤੀ ਸੀ ਕਿ ਉਹ ਟੀ-20 ਵਿਸ਼ਵ ਕੱਪ 2024 ਦੇ ਬਾਅਦ ਇਸ ਫਾਰਮੈਟ ਤੋਂ ਸੰਨਿਆਸ ਲੈਣਗੇ। ਜਡੇਜਾ ਨੇ ਭਾਰਤ ਲਈ 74 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿੱਚ 515 ਦੌੜਾਂ ਬਣਾਈਆਂ ਅਤੇ 54 ਵਿਕਟਾਂ ਹਾਸਿਲ ਕੀਤੀਆਂ ਹਨ। ਉਸਦਾ ਸਰਵੋਤਮ ਪ੍ਰਦਰਸ਼ਨ ਇੱਕ ਮੈਚ ਵਿੱਚ 15 ਦੌੜਾਂ ਦੇ ਕੇ 3 ਵਿਕਟਾਂ ਲੈਣ ਦਾ ਰਿਹਾ ਹੈ।
ਹਾਲਾਂਕਿ, ਜਡੇਜਾ ਅਜੇ ਵੀ ਵਨਡੇ ਅਤੇ ਟੈਸਟ ਮੈਚ ਫਾਰਮੈਟ ਵਿੱਚ ਭਾਰਤ ਲਈ ਖੇਡਣਾ ਜਾਰੀ ਰੱਖਣਗੇ। ਇਸ ਦੇ ਨਾਲ ਹੀ, ਭਾਰਤੀ ਕ੍ਰਿਕਟ ਦੇ ਹੋਰ ਦਿੱਗਜ ਖਿਡਾਰੀ ਜਿਵੇਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵੀ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਹੈ।