2023 ਦੌਰਾਨ, ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਖ਼ਿਲਾਫ਼ ਹਿੰਸਾ ਅਤੇ ਕਤਲ ਦੀਆਂ ਘਟਨਾਵਾਂ ਵਿੱਚ ਚਿੰਤਾਜਨਕ ਵਾਧਾ ਹੋਇਆ। ਅਮਰੀਕਾ, ਕੈਨੇਡਾ, ਅਤੇ ਹੋਰ ਮੁਲਕਾਂ ਵਿੱਚ ਕੁੱਲ 86 ਭਾਰਤੀ ਨਾਗਰਿਕਾਂ ’ਤੇ ਹਮਲੇ ਹੋਏ ਜਾਂ ਉਨ੍ਹਾਂ ਦੇ ਕਤਲ ਕੀਤੇ ਗਏ। ਕੈਨੇਡਾ ਵਿੱਚ 10 ਜ਼ਖਮੀਆਂ ਜਾਂ ਕਤਲ ਦੇ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਅਮਰੀਕਾ ਵਿੱਚ ਇਹ ਅੰਕੜਾ 12 ਤੱਕ ਪਹੁੰਚ ਗਿਆ।
ਇਹ ਜਾਣਕਾਰੀ ਭਾਰਤੀ ਸੰਸਦ ਵਿੱਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਪੇਸ਼ ਕੀਤੇ ਇੱਕ ਲਿਖਤੀ ਜਵਾਬ ਵਿੱਚ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ 2021 ਵਿੱਚ ਇਹ ਅੰਕੜਾ ਸਿਰਫ 29 ਸੀ, ਪਰ 2022 ਵਿੱਚ ਇਹ ਦੁੱਗਣਾ ਹੋ ਕੇ 57 ਤੱਕ ਪਹੁੰਚ ਗਿਆ। 2023 ਵਿੱਚ ਇਹ ਅੰਕੜਾ ਹੋਰ ਵੀ ਵੱਧ ਗਿਆ, ਜੋ ਇਹ ਦਰਸਾਉਂਦਾ ਹੈ ਕਿ ਵਿਦੇਸ਼ਾਂ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ।
ਭਾਰਤ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਹਨ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਪ੍ਰਾਥਮਿਕਤਾ ਰਹੇ। ਭਾਰਤ ਦੇ ਮਿਸ਼ਨ, ਅਜਿਹੀਆਂ ਘਟਨਾਵਾਂ ’ਤੇ ਨੇੜੇ ਤੋਂ ਨਜ਼ਰ ਰੱਖਦੇ ਹਨ ਅਤੇ ਜ਼ਰੂਰੀ ਕਦਮ ਚੁੱਕਣ ਲਈ ਸਬੰਧਤ ਮੁਲਕਾਂ ਨਾਲ ਗੱਲਬਾਤ ਕਰਦੇ ਹਨ। ਸਾਊਦੀ ਅਰਬ ਅਤੇ ਯੂ.ਕੇ. ਵਿੱਚ ਵੀ 10 ਭਾਰਤੀਆਂ ਨੂੰ ਹਿੰਸਕ ਵਾਰਦਾਤਾਂ ਦਾ ਸ਼ਿਕਾਰ ਬਣਾਇਆ ਗਿਆ।
ਇਸਦੇ ਨਾਲ ਹੀ, ਮੰਤਰੀ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਵਿਦੇਸ਼ਾਂ ਦੀ ਨਾਗਰਿਕਤਾ ਪ੍ਰਾਪਤ ਕਰਨ ਦੇ ਕਾਰਨ, ਭਾਰਤ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। , ਜਦਕਿ 2023 ਵਿੱਚ ਇਹ ਅੰਕੜਾ 2.16 ਲੱਖ ਰਿਹਾ। ਇਹ ਵਧਿਆ ਰੁਝਾਨ ਪ੍ਰਧਾਨ ਤੌਰ ’ਤੇ ਅਮਰੀਕਾ, ਕੈਨੇਡਾ, ਯੂ.ਕੇ., ਅਤੇ ਹੋਰ 135 ਮੁਲਕਾਂ ਦੀ ਨਾਗਰਿਕਤਾ ਪ੍ਰਾਪਤ ਕਰਨ ਦੀ ਚਾਹਤ ਕਰਦੇ ਭਾਰਤੀਆਂ ਦੇ ਕਾਰਨ ਹੈ।
ਇਹ ਅੰਕੜੇ ਇਸ ਗੱਲ ਵਲ ਸੰਕੇਤ ਕਰਦੇ ਹਨ ਕਿ ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਵਿੱਚ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਇੱਕ ਵੱਡੀ ਚੁਣੌਤੀ ਬਣ ਰਹੀਆਂ ਹਨ। ਕੈਨੇਡਾ ਵਿੱਚ ਰਹਿੰਦੇ ਲੋਕਾਂ ਲਈ, ਇਹ ਸਵਾਲ ਮੁਹੱਤਵਪੂਰਨ ਹੈ ਕਿ ਕਿਉਂਕਰ ਭਾਰਤੀਆਂ ਖ਼ਿਲਾਫ਼ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਨਹੀਂ ਚੁੱਕੇ ਜਾ ਰਹੇ।