ਅਮਰੀਕਾ ‘ਚ ਭਾਰਤ ਤੇ ਬੋਲੀ ਕਵਿਤਾ ਕਰਕੇ ਵਿਵਾਦਾਂ ‘ਚ ਘਿਰੇ ਅਦਾਕਾਰ ਵੀਰ ਦਾਸ,ਭਾਰਤੀ ਔਰਤਾਂ ਨੂੰ ਲੈ ਕੇ ਸ਼ਰੇਆਮ ਕਹੀ ਇਹ ਗੱਲ
New Delhi: Comedian Vir Das has been embroiled in controversy over a poem he wrote. Vir Das presented a poem during a standup comedy in Washington DC, USA in which he spoke about the situation in India.
Veer Das also uploaded a part of it on his youtube channel. After that, there was a commotion all around. On social media, people are calling Vir Das a traitor. A complaint has been lodged against Vir Das in Mumbai and Delhi police stations but no FIR has been registered so far.
Some lines from Vir Das’s poem ‘Two Indias’ have got him in trouble. In the poem, he said, “I come from an India where children hold each other’s hands in masks. I come from an India where politicians without masks hug each other. Yes, from India where Athi is 9000 but we still lie on our roofs and watch the stars at night. Where we worship women during the day and gang rape at night. I am coming from that India …
After this poem of Vir Das, Vir Das is being criticized everywhere.
ਅਮਰੀਕਾ ‘ਚ ਭਾਰਤ ਤੇ ਬੋਲੀ ਕਵਿਤਾ ਕਰਕੇ ਵਿਵਾਦਾਂ ‘ਚ ਘਿਰੇ ਅਦਾਕਾਰ ਵੀਰ ਦਾਸ,ਭਾਰਤੀ ਔਰਤਾਂ ਨੂੰ ਲੈ ਕੇ ਸ਼ਰੇਆਮ ਕਹੀ ਇਹ ਗੱਲ
ਨਵੀਂ ਦਿੱਲੀ: ਕਾਮੇਡੀਅਨ ਵੀਰ ਦਾਸ ਆਪਣੀ ਇੱਕ ਕਵਿਤਾ ਕਾਰਨ ਵਿਵਾਦਾਂ ‘ਚ ਘਿਰ ਗਏ ਹਨ। ਵੀਰ ਦਾਸ ਨੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਖੇ ਸਟੈਂਡਅਪ ਕਾਮੇਡੀ ਦੌਰਾਨ ਆਪਣੀ ਇੱਕ ਕਵਿਤਾ ਪੇਸ਼ ਕੀਤੀ ਜਿਸ ਵਿੱਚ ਉਨ੍ਹਾਂ ਨੇ ਭਾਰਤ ਦੇ ਹਾਲਾਤ ਉੱਤੇ ਤੰਜ ਕੱਸਿਆ ਸੀ।
ਇਸ ਦਾ ਕੁਝ-ਕ ਹਿੱਸਾ ਵੀਰ ਦਾਸ ਨੇ ਆਪਣੇ youtube ਚੈਨਲ ਉੱਤੇ ਵੀ ਅਪਲੋਡ ਕੀਤਾ। ਇਸ ਤੋਂ ਬਾਅਦ ਚਾਰੇ ਪਾਸੇ ਬਵਾਲ ਮੱਚ ਗਿਆ। ਸੋਸ਼ਲ ਮੀਡੀਆ ਤੇ ਤਾ ਲੋਕ ਵੀਰ ਦਾਸ ਨੂੰ ਦੇਸ਼ਧ੍ਰੋਹੀ ਤੱਕ ਕਹਿ ਰਹੇ ਹਨ। ਵੀਰ ਦਾਸ ਦੇ ਖਿਲਾਫ ਮੁੰਬਈ ਤੇ ਦਿੱਲੀ ਦੇ ਥਾਣਿਆਂ ‘ਚ ਸ਼ਿਕਾਇਤ ਦਰਜ ਕਰਾਈ ਗਈ ਹੈ ਪਰ ਹਲੇ ਤੱਕ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ।
ਵੀਰ ਦਾਸ ਦੀ ਕਵਿਤਾ ‘Two indias ‘ ਦੀਆਂ ਕੁਝ ਲਾਈਨਾਂ ਨੇ ਉਨ੍ਹਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਇਸ ਕਵਿਤਾ ਵਿੱਚ ਉਨ੍ਹਾਂ ਨੇ ਕਿਹਾ,” ਮੈਂ ਉਸ ਭਾਰਤ ਤੋਂ ਆਉਣਾ ਹਾਂ, ਜਿੱਥੇ ਬੱਚੇ ਮਾਸਕ ‘ਚ ਇੱਕ ਦੂਸਰੇ ਦਾ ਹੱਥ ਫੜ ਚੱਲਦੇ ਹਨ। ਮੈਂ ਉਸ ਭਾਰਤ ਤੋਂ ਆਉਣਾ ਹਾਂ, ਜਿੱਥੇ ਕਿ ਰਾਜਨੇਤਾ ਬਿਨ੍ਹਾ ਮਾਸਕ ਪਾਏ ਇੱਕ ਦੂਜੇ ਨੂੰ ਜੱਫੀ ਪਾਉਂਦੇ ਹਨ।ਮੈਂ ਉਸ ਭਾਰਤ ਤੋਂ ਹਾਂ, ਜਿੱਥੇ ਅਥੀ 9000 ਹੈ ਪਰ ਅਸੀਂ ਫਿਰ ਵੀ ਆਪਣੀਆਂ ਛੱਤਾਂ ਤੇ ਲੇਟ ਕੇ ਰਾਤ ਨੂੰ ਤਾਰੇ ਦੇਖਦੇ ਹਾਂ। ਜਿੱਥੇ ਕਿ ਅਸੀਂ ਦਿਨ ਵੇਲੇ ਔਰਤਾਂ ਦੀ ਪੂਜਾ ਕਰਦੇ ਹਾਂ ਤੇ ਰਾਤ ਨੂੰ ਸਮੂਹਿਕ ਬਲਾਤਕਾਰ ਕਰਦੇ ਹਾਂ। ਮੈ ਉਸ ਭਾਰਤ ਤੋਂ ਆਉਣਾ ਹਾਂ…
ਵੀਰ ਦਾਸ ਦੀ ਇਸ ਕਵਿਤਾ ਤੋਂ ਬਾਅਦ ਹਰ ਪਾਸੇ ਵੀਰ ਦਾਸ ਦੀ ਆਲੋਚਨਾ ਹੋ ਰਹੀ ਹੈ।