ਆਸਟ੍ਰੇਲੀਆ ਦੇ ਟਾਪੂ ਤੇ ਇਕੱਠੇ ਨਜਰ ਆਏ 5 ਕਰੋੜ ਆਦਮਖੋਰ ‘ਕੇਕੜੇ’
Melbourne: There are many kinds of animals on our planet. One of them is a crab. There are many types of castes in these too. Recently, tourists in Australia were horrified when 50 million man-eating crabs hit bridges and roads on Christmas Island. And these red crabs were heading for the sea to give birth to babies. Let’s say that these crabs migrate every year from the forests of northwestern Australia to the shores of the National Park. And it is believed to be the largest migration of any creature on earth. When these crabs are gone, this whole Christmas Island turns red.
Tourists and locals alike were amazed to see so many crabs and started taking videos and photos. Only crabs were seen on bridges, roads, rocks and other places. All of these crabs were heading out to sea to give birth to babies. Meanwhile, Christmas Island staff have already begun preparations to welcome so many crabs months in advance.
ਆਸਟ੍ਰੇਲੀਆ ਦੇ ਟਾਪੂ ਤੇ ਇਕੱਠੇ ਨਜਰ ਆਏ 5 ਕਰੋੜ ਆਦਮਖੋਰ ‘ਕੇਕੜੇ’
ਮੈਲਬੌਰਨ: ਸਾਡੀ ਧਰਤੀ ਤੇ ਅਨੇਕਾ ਪ੍ਰਕਾਰ ਦੇ ਜੀਵ-ਜੰਤੂ ਪਾਏ ਜਾਂਦੇ ਹਨ। ਇਹਨਾਂ ‘ਚੋਂ ਇਕ ਕੇਕੜਾ ਵੀ ਹੈ। ਇੰਨ੍ਹਾਂ ਵਿੱਚ ਵੀ ਬਹੁਤ ਪ੍ਰਕਾਰ ਦੀਆਂ ਜਾਤੀਆਂ ਪਾਈਆਂ ਜਾਂਦੀਆਂ ਹਨ। ਹਾਲ ਹੀ ਵਿੱਚ ਆਸਟ੍ਰੇਲੀਆ ‘ਚ ਸੈਲਾਨੀ ਉਸ ਸਮੇਂ ਦਹਿਸ਼ਤ ‘ਚ ਆ ਗਏ ਜਦੋਂ ਕ੍ਰਿਸਮਸ ਆਈਲੈਂਡ ਤੇ 5 ਕਰੋੜ ਆਦਮਖ਼ੋਰ ਕੇਕੜੇ ਪੁਲਾਂ ਤੇ ਸੜਕਾਂ ਤੇ ਆ ਗਏ।ਅਤੇ ਲਾਲ ਰੰਗ ਦੇ ਇਹ ਕੇਕੜੇ ਸਮੁੰਦਰ ਵੱਲ ਜਾ ਰਹੇ ਸਨ ਤਾਂ ਜੋ ਕਿ ਬੱਚਿਆਂ ਨੂੰ ਜਨਮ ਦਿੱਤਾ ਜਾ ਸਕੇ।ਦੱਸ ਦਈਏ ਕਿ ਇਹ ਕੇਕੜੇ ਹਰ ਸਾਲ ਉੱਤਰ-ਪੱਛਮੀ ਆਸਟ੍ਰੇਲੀਆ ਦੇ ਜੰਗਲਾਂ ਤੋਂ ਨੈਸ਼ਨਲ ਪਾਰਕ ਦੇ ਕੰਢਿਆਂ ਵੱਲ ਪਰਵਾਸ ਕਰਦੇ ਹਨ।ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਧਰਤੀ ਤੇ ਕਿਸੇ ਵੀ ਜੀਵ ਦਾ ਸਭ ਤੋਂ ਵੱਡਾ ਪ੍ਰਵਾਸ ਹੁੰਦਾ ਹੈ। ਜਦੋਂ ਇਹ ਕੇਕੜੇ ਜਾਂਦੇ ਹਨ ਤਾਂ ਇਹ ਪੂਰਾ ਕ੍ਰਿਸਮਸ ਟਾਪੂ ਲਾਲ ਹੋ ਜਾਂਦਾ ਹੈ।
ਇੰਨੀ ਜਿਆਦਾ ਗਿਣਤੀ ਵਿੱਚ ਕੇਕੜਿਆਂ ਨੂੰ ਦੇਖ ਕੇ ਉੱਥੇ ਮੌਜੂਦ ਸੈਲਾਨੀ ਅਤੇ ਸਥਾਨਕ ਲੋਕ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਵੀਡੀਓ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਪੁਲਾਂ, ਸੜਕਾਂ, ਚੱਟਾਨਾਂ ਅਤੇ ਹੋਰ ਥਾਵਾਂ ਤੇ ਸਿਰਫ਼ ਕੇਕੜੇ ਹੀ ਨਜ਼ਰ ਆਏ। ਇਹ ਸਾਰੇ ਕੇਕੜੇ ਬੱਚਿਆਂ ਨੂੰ ਜਨਮ ਦੇਣ ਲਈ ਸਮੁੰਦਰ ਵੱਲ ਨੂੰ ਜਾ ਰਹੇ ਸਨ।ਉੱਧਰ, ਕ੍ਰਿਸਮਸ ਆਈਲੈਂਡ ਦੇ ਸਟਾਫ ਨੇ ਮਹੀਨੇ ਪਹਿਲਾਂ ਹੀ ਇੰਨੇ ਸਾਰੇ ਕੇਕੜਿਆਂ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।