ਚੀਨ ‘ਚ ਕਈ ਸਹਾਇਕ ਉਪਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਗਰਭ ਅਵਸਥਾ ਤੇ ਜਣੇਪੇ ਦੌਰਾਨ ਖਰਚਿਆਂ ਨੂੰ ਸਬਸਿਡੀ ਦੇਣਾ ਤੇ ਤੀਜੇ ਬੱਚੇ ਤੇ ਜੋੜੇ ਲਈ ਟੈਕਸ ਛੋਟ ਵੀ ਸ਼ਾਮਲ ਹੈ। ਇਸ ਕਦਮ ਦਾ ਮੁੱਖ ਮਕਸਦ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਜਨਮ ਦਰ ਵਿੱਚ ਤੇਜ਼ੀ ਨਾਲ ਕਮੀ ਨੂੰ ਰੋਕਣਾ ਹੈ। ਚੀਨ ਦੀ ਰਾਸ਼ਟਰੀ ਸੰਸਦ, ਨੈਸ਼ਨਲ ਪੀਪਲਜ਼ ਕਾਂਗਰਸ ਨੇ ਅਗਸਤ ‘ਚ ਤਿੰਨ-ਬੱਚਿਆਂ ਦੀ ਨੀਤੀ ਨੂੰ ਰਸਮੀ ਤੌਰ ਤੇ ਮਨਜ਼ੂਰੀ ਦਿੱਤੀ ਸੀ।ਕਿਉਕਿ ਦੇਸ਼ ‘ਚ ਵਧਦੇ ਜਨਸੰਖਿਆ ਸੰਕਟ ਨੂੰ ਹੱਲ ਕਰਨ ਲਈ ਇਹ ਇੱਕ ਵੱਡਾ ਨੀਤੀਗਤ ਕਦਮ ਹੈ।
NPC ਨੇ ਇੱਕ ਸੋਧੇ ਹੋਏ ਆਬਾਦੀ ਤੇ ਪਰਿਵਾਰ ਨਿਯੋਜਨ ਕਾਨੂੰਨ ਅਨੁਸਾਰ ਚੀਨੀ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਹੈ। ਬੱਚਿਆਂ ਦੇ ਪਾਲਣ-ਪੋਸ਼ਣ ਦੇ ਖ਼ਰਚੇ ਕਾਰਨ ਚੀਨੀ ਜੋੜਿਆਂ ਦੀ ਵਧੇਰੇ ਬੱਚੇ ਪੈਦਾ ਕਰਨ ‘ਚ ਦਿਲਚਸਪੀ ਨਾ ਲੈਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਹਿਮ ਕਦਮ ਹੈ। ਜਨਸੰਖਿਆ ਤੇ ਪਰਿਵਾਰ ਨਿਯੋਜਨ ਐਕਟ ਅਗਸਤ ‘ਚ ਪਾਸ ਹੋਣ ਤੋਂ ਬਾਅਦ ਚੀਨ ਵਿੱਚ 20 ਤੋਂ ਵੱਧ ਸੂਬਾਈ-ਪੱਧਰੀ ਖੇਤਰਾਂ ਨੇ ਆਪਣੇ ਸਥਾਨਕ ਬੱਚੇ ਦੇ ਜਨਮ ਨਿਯਮਾਂ ‘ਚ ਸੋਧ ਵੀ ਕੀਤੀ ਹੈ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਦੀ ਖ਼ਬਰ ਅਨੁਸਾਰ ਸੋਮਵਾਰ ਨੂੰ ਇਸ ਸਬੰਧ ਵਿੱਚ ਕਈ ਸਹਿਯੋਗੀ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਬੀਜਿੰਗ, ਸਿਚੁਆਨ ਤੇ ਜਿਆਨਸੀ ਸਮੇਤ ਹੋਰ ਖੇਤਰ ਵੀ ਸ਼ਾਮਲ ਨੇ। ਇਨ੍ਹਾਂ ‘ਚ ਪੈਟਰਨਿਟੀ ਲੀਵ ਦੇਣਾ, ਜਣੇਪਾ ਛੁੱਟੀ ਦੀ ਮਿਆਦ ਵਧਾਉਣਾ ਤੇ ਵਿਆਹ ਲਈ ਛੁੱਟੀ ਤੇ ਜਣੇਪਾ ਛੁੱਟੀ ਦੀ ਮਿਆਦ ਨੂੰ ਵਧਾਉਣਾ ਆਦਿ ਸ਼ਾਮਲ ਹੈ। 2016 ‘ਚ ਚੀਨ ਨੇ ਦਹਾਕਿਆਂ ਪੁਰਾਣੀ ਇੱਕ-ਬੱਚਾ ਨੀਤੀ ਨੂੰ ਰੱਦ ਕਰ ਦਿੱਤਾ, ਜਿਸ ‘ਚ ਸਾਰੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ। ਚੀਨ ਨੂੰ ਜਨਗਣਨਾ ਤੋਂ ਬਾਅਦ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ ਤੋਂ ਇਹ ਪਤਾ ਲੱਗਿਆ ਸੀ ਕਿ ਚੀਨ ਦੀ ਆਬਾਦੀ ਦੀ ਵਿਕਾਸ ਦਰ ਹੌਲੀ ਹੈ।