ਬਚਪਨ ਤੋਂ ਹੀ ਇਹ ਸੁਣਦੇ ਆ ਰਹੇ ਹਾਂ ਕਿ ਸਰਦੀਆਂ ਦੇ ਮੌਸਮ ‘ਚ ਚਵਨਪ੍ਰਾਸ਼ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਤੋਂ ਸੁਰੱਖਿਆ ਦਿੰਦਾ ਹੈ ਤੇ ਚਵਨਪ੍ਰਾਸ਼ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ‘ਚ ਮਦਦ ਵੀ ਕਰਦਾ ਹੈ। ਭਾਰਤ ਦੇ ਆਯੁਸ਼ ਮੰਤਰਾਲੇ ਨੇ ਵੀ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਹਰ ਰੋਜ਼ ਘੱਟੋ-ਘੱਟ 10 ਗ੍ਰਾਮ ਮਤਲਬ ਇੱਕ ਚਮਚ ਚਵਨਪ੍ਰਾਸ਼ ਖਾਣ ਦਾ ਸੁਝਾਅ ਦਿੱਤਾ ਹੈ। ਇਹ ਸਰੀਰ ਨੂੰ ਮੌਸਮੀ ਬਿਮਾਰੀਆਂ ਜਿਵੇਂ ਕਿ ਜ਼ੁਕਾਮ, ਖੰਘ, ਬੁਖਾਰ ਆਦਿ ਤੋਂ ਬਚਾਉਂਦਾ ਹੈ ਪਰ, ਜ਼ਿਆਦਾਤਰ ਲੋਕ ਬਜ਼ਾਰ ਤੋਂ ਹੀ ਚਵਨਪ੍ਰਾਸ਼ ਖਰੀਦਦੇ ਹਨ ਪਰ, ਅੱਜ ਅਸੀਂ ਤੁਹਾਨੂੰ ਘਰ ਵਿੱਚ ਚਵਨਪ੍ਰਾਸ਼ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ
ਘਰ ਦਾ ਚਵਨਪ੍ਰਾਸ਼ ਬਣਾਉਣ ਲਈ ਜ਼ਰੂਰੀ ਹਨ ਇਹ ਚੀਜ਼ਾਂ
ਆਂਵਲਾ – ਅੱਧਾ ਕਿਲੋ
ਸੌਗੀ – 50 ਗ੍ਰਾਮ
ਖਜ਼ੂਰ- 10
ਘਿਓ – 100 ਗ੍ਰਾਮ
ਹਰੀ ਇਲਾਇਚੀ – 7 ਤੋਂ 8
ਲੌਂਗ – 5 ਗ੍ਰਾਮ
ਕਾਲੀ ਮਿਰਚ – 5 ਗ੍ਰਾਮ
ਗੁੜ – ਅੱਧਾ ਕਿਲੋ
ਦਾਲਚੀਨੀ – ਇੱਕ ਟੁਕੜਾ
ਸੁੱਕਾ ਅਦਰਕ – 10 ਗ੍ਰਾਮ
ਜੀਰਾ – 1 ਚਮਚ
ਚਕ੍ਰਫੂਲ – 1
ਜਾਇਫਲ – 5 ਗ੍ਰਾਮ
ਕੇਸਰ – 1 ਚੂੰਡੀ
ਬਣਾਉਣ ਦੀ ਵਿਧੀ
ਚਵਨਪ੍ਰਾਸ਼ ਬਣਾਉਣ ਲਈ ਸਭ ਤੋਂ ਪਹਿਲਾਂ ਹਰੀ ਇਲਾਇਚੀ, ਜੀਰਾ, ਕਾਲੀ ਮਿਰਚ, ਦਾਲਚੀਨੀ, ਜਾਇਫਲ, ਸੁੱਕਾ ਅਦਰਕ, ਤੇਜ਼ਪੱਤਾ, ਲੌਂਗ ਤੇ ਸਿਤਾਰਾ ਸੌਂਫ ਪਾ ਕੇ ਮਿਕਸਰ ਵਿੱਚ ਪੀਸ ਲਓ।ਇਸ ਤੋਂ ਬਾਅਦ ਆਂਵਲੇ ਲੈ ਕੇ ਕੂਕਰ ਵਿੱਚ ਪਾਣੀ ਪਾ ਕੇ ਧੋ ਲਓ ਤੇ ਦੋ ਸੀਟੀਆਂ ਆਉਣ ਤੱਕ ਪਕਾਓ।ਇਸ ਤੋਂ ਬਾਅਦ ਆਂਵਲੇ ਨੂੰ ਕੱਢ ਕੇ ਰੱਖ ਦਿਓ।ਬਚੇ ਹੋਏ ਪਾਣੀ ‘ਚ ਖਜੂਰ ਤੇ ਸੌਗੀ ਪਾਓ ਤੇ 10 ਮਿੰਟ ਦੇ ਲਈ ਉਬਾਲੋ।ਆਂਵਲੇ ਦੇ ਬੀਜਾਂ ਨੂੰ ਕੱਢ ਕੇ ਸੌਗੀ ਤੇ ਖਜੂਰ ਦੇ ਨਾਲ ਪੀਸ ਕੇ ਪੇਸਟ ਬਣਾਓ।ਫਿਰ ਇਕ ਪੈਨ ਲਓ ਤੇ ਉਸ ‘ਚ ਘਿਓ ਪਾਓ। ਇਸ ‘ਚ ਗੁੜ ਮਿਲਾ ਕੇ ਗੁੜ ਦੀ ਚਾਸ਼ਨੀ ਬਣਾ ਲਓ।ਫਿਰ ਇਸ ‘ਚ ਆਂਵਲੇ ਦਾ ਪੇਸਟ ਮਿਲਾਓ ਤੇ ਇਸ ਨੂੰ 5 ਮਿੰਟ ਤੱਕ ਪਕਾਓ ਤੇ ਫਿਰ ਸੁੱਕੇ ਮਸਾਲੇ ਨੂੰ ਮਿਲਾਓ।ਇਸ ਤੋਂ ਬਾਅਦ 5 ਮਿੰਟ ਤੱਕ ਫਿਰ ਪਕਾਓ।ਚਿਆਵਨਪ੍ਰਾਸ਼ ਤਿਆਰ ਹੈ।ਜਦੋ ਇਹ ਠੰਢਾ ਹੋ ਜਾਵੇ, ਇਸ ਨੂੰ ਏਅਰ ਟਾਈਟ ਕੰਟੇਨਰ ‘ਚ ਸਟੋਰ ਕਰੋ।ਰੋਜ਼ ਇੱਕ ਚਮਚ ਚਵਨਪ੍ਰਾਸ਼ ਖਾਓ ਤੇ ਸਿਹਤਮੰਦ ਰਹੋ।