‘ਭਾਗਾਂ ਵਾਲਾ ਦਿਨ’ ਗੀਤ ਦਾ ਪ੍ਰੋਮੋ ਰੀਲੀਜ਼
(Dr. Ram Murti)- Ranjit Kaur, a writer from Village Talwandi Salem, Distt.Jalandhar in Punjab, and living in Canada, has made a name for herself in the Punjabi literary world with her first book of poetry, Chhambh Di Jai. Ranjit Kaur’s specialty is that nature has endowed her with many arts. While she is an enlightened writer, she is also a great singer. Recently, a promo and tweezers of the song ;Bhagaan Wala Din; written and sung by her has been released on YouTube, the full video of which will be released on social media in the coming days. In this song, Ranjit Kaur has beautifully portrayed the desire and dream of a teenage girl to go to her in-law;s house. Although she will not be seen much in the video of the song but the magic of her melodious voice will fill even the sad souls with joy. The male model in the video is Paramvir Singh and the female model is Amanpreet Randhawa. Famous Punjabi poet Paramjit Deol will also be seen in the role of mother. Ranjit Kaur herself has given a scene in the video. Ranjit Kaur, the owner of artistic talent since her childhood, will continue to provide Punjabi language such songs and music with such beautiful cultural styles in future also, this hope can be kept from her.
(ਡਾ.ਰਾਮ ਮੂਰਤੀ)- ਕਨੇਡਾ ਵਸਦੀ ਪੰਜਾਬ ਦੇ ਪਿੰਡ ਤਲਵੰਡੀ ਸਲੇਮ (ਜਲੰਧਰ)ਨਾਲ ਸਬੰਧ ਰੱਖਦੀ ਲੇਖਿਕਾ ਰਣਜੀਤ ਕੌਰ ਨੇ ਆਪਣੀ ਪਲੇਠੀ ਕਾਵਿ ਪੁਸਤਕ ‘ਛੰਭ ਦੀ ਜਾਈ ਨਾਲ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਚੰਗੀ ਪਛਾਣ ਬਣਾਂ ਲਈ ਹੈ। ਰਣਜੀਤ ਕੌਰ ਦੀ ਖ਼ਾਸੀਅਤ ਇਹ ਹੈ ਕਿ ਕੁਦਰਤ ਨੇ ਉਸ ਨੂੰ ਬਹੁਤ ਸਾਰੀਆ ਕਲਾਵਾਂ ਨਾਲ਼ ਨਿਵਾਜਿਆ ਹੈ। ਜਿੱਥੇ ਉਹ ਇੱਕ ਪ੍ਰਬੁੱਧ ਲੇਖਿਕਾ ਹੈ ਉੱਥੇ ਉਨੀ ਹੀ ਵਧੀਆ ਗਾਇਕਾ ਵੀ ਹੈ। ਪਿੱਛਲੇ ਦਿਨੀਂ ਉਸ ਦੇ ਲਿਖੇ ਤੇ ਗਾਏ ਗੀਤ ‘ਭਾਗਾਂ ਵਾਲਾ ਦਿਨ’ ਗੀਤ ਦਾ ਪ੍ਰੋਮੋ ਅਤੇ ਟਵੀਜ਼ਰ ਯੂ-ਟਿਊਬ ਉੱਪਰ ਰੀਲੀਜ਼ ਹੋ ਚੁੱਕਾ ਹੈ ਜਿਸ ਦਾ ਪੂਰਾ ਵੀਡੀਉ ਆਉਣ ਵਾਲੇ ਦਿਨਾਂ ਵਿਚ ਸੋਸ਼ਲ ਮੀਡੀਆ ‘ਤੇ ਰੀਲੀਜ਼ ਹੋਵੇਗਾ। ਇਸ ਗੀਤ ਵਿਚ ਰਣਜੀਤ ਕੌਰ ਨੇ ਇੱਕ ਅੱਲ੍ਹੜ ਮੁਟਿਆਰ ਦੇ ਸਹੁਰੇ ਘਰ ਜਾਣ ਦਾ ਚਾਅ ਅਤੇ ਸਜਾਏ ਸੁਪਨਿਆਂ ਨੂੰ ਬੜੇ ਖ਼ੂਬਸੂਰਤ ਢੰਗ ਨਾਲ਼ ਪੇਸ਼ ਕੀਤਾ ਹੈ। ਹਾਲਾਂਕਿ ਗੀਤ ਦੇ ਵੀਡੀਉ ਵਿਚ ਉਹ ਬਹੁਤੀ ਨਜ਼ਰ ਨਹੀਂ ਆਵੇਗੀ ਪਰ ਉਸ ਦੀ ਸੁਰੀਲੀ ਆਵਾਜ਼ ਦਾ ਜਾਦੂ ਉਦਾਸ ਰੂਹਾਂ ਨੂੰ ਵੀ ਖ਼ੁਸ਼ੀਆਂ ਖੇੜਿਆਂ ਨਾਲ ਭਰ ਜਾਵੇਗਾ। ਵੀਡੀਉ ਵਿਚ ਮੇਲ ਮਾਡਲ ਪਰਮਵੀਰ ਸਿੰਘ ਹੈ ਅਤੇ ਫੀਮੇਲ ਮਾਡਲ ਅਮਨਪ੍ਰੀਤ ਰੰਧਾਵਾ ਹੈ। ਮਾਂ ਦੇ ਰੋਲ ਵਿਚ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਦਾਕਾਰਾ ਪਰਮਜੀਤ ਦਿਉਲ ਵੀ ਨਜ਼ਰ ਆਵੇਗੀ। ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਕਾਲ਼ਾ ਸੰਘਿਆ ਦੀ ਵਿਦਿਆਰਥਣ ਰਹੀ ਰਣਜੀਤ ਕੌਰ ਕਾਲਜ ਦੀ ਗਿੱਧਾ ਟੀਮ ਦੀ ਵੀ ਪ੍ਰਮੁੱਖ ਰਹੀ ਹੈ। ਬਚਪਨ ਤੋਂ ਹੀ ਕਲਾਤਮਕ ਪ੍ਰਤਿਭਾ ਦੀ ਮਾਲਕਣ ਰਣਜੀਤ ਕੌਰ ਪੰਜਾਬੀ ਭਾਸ਼ਾ ਤੇ ਗੀਤ ਸੰਗੀਤ ਨੂੰ ਅਜਿਹੀਆ ਹੋਰ ਵੀ ਖ਼ੂਬਸੂਰਤ ਸੱਭਿਆਚਾਰਕ ਵੰਨਗੀਆਂ ਭਵਿਖ ਵਿਚ ਵੀ ਪ੍ਰਦਾਨ ਕਰਦੀ ਰਹੇਗੀ,ਇਹ ਆਸ ਉਸ ਤੋਂ ਰੱਖੀ ਜਾ ਸਕਦੀ ਹੈ ।